ਅੰਮ੍ਰਿਤਸਰ: ਦੀਵਾਲੀ ਦੀ ਰਾਤ ਅੰਮ੍ਰਿਤਸਰ ਵਾਸੀਆਂ ਨੇ ਇਸ ਵਾਰ ਖੁੱਲ੍ਹ ਕੇ ਆਤਿਸ਼ਬਾਜੀ ਕੀਤੀ। ਦੋ ਸਾਲ ਕੋਰੋਨਾ ਕਾਰਨ ਦੀਵਾਲੀ ਫਿੱਕੀ ਰਹੀ ਸੀ। ਏਅਰ ਕੁਆਲਿਟੀ ਇੰਡੈਕਸ ਦਿਨ ਵੇਲੇ 164 ਸੀ ਤੇ ਰਾਤ ਸੱਤ ਵਜੇ ਜਦ ਆਤਿਸ਼ਬਾਜੀ ਸ਼ੁਰੂ ਹੋਈ ਤੇ 10 ਵਜੇ ਏਅਰ ਕੁਲਾਲਿਟੀ ਇੰਡੈਕਸ 227 'ਤੇ ਪੁੱਜ ਗਿਆ। ਹਾਲਾਂਕਿ 24 ਘੰਟਿਆਂ ਬਾਅਦ ਅੰਮ੍ਰਿਤਸਰ 'ਚ ਏਅਰ ਕੁਆਲਿਟੀ ਇੰਡੈਕਸ ਫਿਰ 164 ਦੇ ਕਰੀਬ ਹੀ ਪੁੱਜ ਗਿਆ। ਪਰ ਜਹਿਰੀਲੀਆਂ ਤੇ ਨੁਕਸਾਨਦਾਇਕ ਗੈਸਾਂ ਦੀ ਮਾਤਰਾ ਹਵਾ 'ਚ ਵਧ ਗਈ।


ਆਤਿਸ਼ਬਾਜੀ ਕਾਰਨ ਵਧੇ ਪ੍ਰਦੂਸ਼ਨ ਕਾਰਨ ਅੱਖਾਂ 'ਚੋਂ ਪਾਣੀ ਵਗਣਾ, ਸਾਹ ਲੈਣ 'ਚ ਮੁਸ਼ਕਲ ਤੇ ਸਿਰ ਦਰਦ ਵਰਗੇ ਸਰੀਰਕ ਨੁਕਸਾਨ ਹੋਣੇ ਸੁਭਾਵਕ ਹਨ। ਅੰਮ੍ਰਿਤਸਰ ਦੇ ਮੋਹਿਤ ਨੇ ਦੱਸਿਆ ਕਿ ਪਿਛਲੇ ਦੋ ਸਾਲ ਦੀਵਾਲੀ ਕੋਰੋਨਾ ਕਾਰਨ ਫਿੱਕੀ ਰਹੀ ਸੀ ਕਿਉਂਕਿ ਲੋਕਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਰਹੇ ਸਨ।ਜਿਸ ਕਰਕੇ ਲੋਕ ਆਤਿਸ਼ਬਾਜੀ ਵੀ ਖੁੱਲ੍ਹ ਕੇ ਨਹੀਂ ਕਰ ਸਕੇ ਸਨ। ਪਰ ਇਸ ਵਾਰ ਬਾਜ਼ਾਰ 'ਚ ਰੌਣਕਾਂ ਪਰਤ ਆਈਆਂ ਤੇ ਲੋਕਾਂ ਦੇ ਕਾਰੋਬਾਰ ਵੀ ਚੱਲੇ। ਇਸ ਵਾਰ ਆਤਿਸ਼ਬਾਜ਼ੀ ਕਾਫ਼ੀ ਜ਼ਿਆਦਾ ਹੋਈ ਜਦਕਿ ਪ੍ਰਦੂਸ਼ਣ ਬਾਰੇ ਉਨ੍ਹਾਂ ਕਿਹਾ ਕੋਈ ਜ਼ਿਆਦਾ ਫ਼ਰਕ ਆਤਿਸ਼ਬਾਜ਼ੀ ਨਾਲ ਨਹੀਂ ਪਿਆ।ਥੋੜਾ ਬਹੁਤ ਰਾਤ ਵੇਲੇ ਪ੍ਰਦੂਸ਼ਣ ਜ਼ਰੂਰ ਹੋਇਆ ਸੀ ਪਰ ਹੁਣ ਹਾਲਾਤ ਆਮ ਹਨ।


ਗੁਰਸੇਵਕ ਤੇ ਅਸ਼ੋਕ ਮਲਹੋਤਰਾ ਨੇ ਕਿਹਾ ਇਸ ਵਾਰ ਬਹੁਤ ਜ਼ਿਆਦਾ ਆਤਿਸ਼ਬਾਜ਼ੀ ਹੋਣ ਕਰਕੇ ਪ੍ਰਦੂਸ਼ਣ ਵੀ ਬਹੁਤ ਜ਼ਿਆਦਾ ਵਧਿਆ ਹੈ ਜਿਸ ਕਰਕੇ ਆਮ ਲੋਕਾਂ ਦੀ ਸਿਹਤ 'ਤੇ ਇਸ ਦਾ ਅਸਰ ਪੈਣਾ ਸੁਭਾਵਕ ਹੈ ਕਿਉਂਕਿ ਲੋਕਾਂ ਨੇ ਦੋ ਸਾਲਾਂ ਦੀ ਕਸਰ ਕੱਢੀ ਹੈ। ਉਨਾਂ ਸਰਕਾਰ ਨੂੰ ਵੀ ਇਸ 'ਤੇ ਸਖ਼ਤ ਕਦਮ ਚੁੱਕਣ ਤੇ ਠੋਸ ਰਣਨੀਤੀ ਬਣਾਉਣ ਲਈ ਕਿਹਾ ਤਾਂ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।


 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: