Amritsar News : ਭਾਰਤ-ਪਾਕਿਸਤਾਨ ਸਰਹੱਦ ਉਤੇ ਬੀਤੀ ਰਾਤ ਮੁੜ ਡਰੋਨ ਦੀ ਹਲਚਲ ਨਜ਼ਰ ਆਈ ਹੈ। ਇਸ ਮਗਰੋਂ ਤੁਰੰਤ ਹਰਕਤ ਵਿਚ ਆਉਂਦੇ ਹੋਏ ਬੀਸੀਐਫ ਦੇ ਜਵਾਨਾਂ ਨੇ ਫਾਇਰਿੰਗ ਕੀਤੀ। ਇਸ ਪਿਛੋਂ ਤਲਾਸ਼ੀ ਮੁਹਿੰਮ ਦੌਰਾਨ ਤਾਰੋਂ ਪਾਰ ਭਾਰਤੀ ਸਰਹੱਦ ਵਿਚੋਂ ਡਰੋਨ ਬਰਾਮਦ ਹੋਇਆ ਹੈ। ਬੀਐਸਐਫ ਦੇ ਜਵਾਨਾਂ ਵੱਲੋਂ ਵੱਡੇ ਪੱਧਰ ਉਤੇ ਤਲਾਸ਼ੀ ਮੁਹਿੰਮ ਜਾਰੀ ਹੈ।


ਸਰਹੱਦ 'ਤੇ ਤਾਇਨਾਤ ਬੀਸੀਐਫ ਦੇ ਜਵਾਨਾਂ ਨੇ ਅੰਮ੍ਰਿਤਸਰ ਦੇ ਪਿੰਡ ਚਾਹਰਪੁਰ ਦੇ ਨੇੜੇ ਪੈਂਦੇ ਖੇਤਰ ਵਿੱਚ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਦਾਖਲ ਹੋਣ ਵਾਲੇ ਸ਼ੱਕੀ ਡਰੋਨ ਦੀ ਗੂੰਜਦੀ ਆਵਾਜ਼ ਸੁਣੀ। ਇਸ ਪਿਛੋਂ ਬੀਸੀਐਫ ਦੇ ਜਵਾਨਾਂ ਨੇ ਫਾਇਰਿੰਗ ਕਰਕੇ ਸ਼ੱਕੀ ਡਰੋਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਗੋਲੀ ਡਰੋਨ ਨੂੰ ਲੱਗੀ, ਜਿਸ ਕਾਰਨ ਇਹ ਜ਼ਮੀਨ 'ਤੇ ਡਿੱਗ ਗਿਆ। ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਪੁਲਿਸ ਅਤੇ ਸਬੰਧਤ ਏਜੰਸੀਆਂ ਨੂੰ ਸੂਚਿਤ ਕਰ ਦਿੱਤਾ ਗਿਆ।

 



ਇਸ ਤੋਂ ਇਲਾਵਾ ਸ਼ੁਰੂਆਤੀ ਤਲਾਸ਼ੀ ਦੌਰਾਨ ਬੀਐਸਐਫ ਪਾਰਟੀ ਨੇ ਪਿੰਡ ਚਹਾਰਪੁਰ ਨੇੜੇ ਕੰਡਿਆਲੀ ਤਾਰ ਤੋਂ ਪਾਰ ਹੈਕਸਾਕਾਪਟਰ (ਡ੍ਰੋਨ) (Hexacopter drone) ਨੁਕਸਾਨੀ ਹਾਲਤ ਵਿੱਚ ਬਰਾਮਦ ਕੀਤਾ ਅਤੇ ਨਾਲ ਹੀ ਸਰਹੱਦ ਦੇ ਆਪਣੇ ਪਾਸੇ ਖੇਤਾਂ ਵਿੱਚ ਪਏ ਚਿੱਟੇ ਰੰਗ ਦੇ ਪੋਲੀਥੀਨ ਵਿੱਚ ਸ਼ੱਕੀ ਵਸਤੂ ਬਰਾਮਦ ਕੀਤੀ ਹੈ। ਬੀ.ਐੱਸ.ਐੱਫ.ਦੇ ਅਲਰਟ ਜਵਾਨਾਂ ਨੇ ਇੱਕ ਵਾਰ ਫਿਰ ਡਰੋਨ ਨੂੰ ਕਾਬੂ ਕਰਕੇ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।

 

ਦੱਸ ਦੇਈਏ ਕਿ ਪਾਕਿਸਤਾਨੀ ਡਰੋਨ ਦੀਆਂ ਭਾਰਤੀ ਖੇਤਰ 'ਚ ਦਸਤਕ ਦੇਣ ਦੀਆਂ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸ ਤੋਂ ਪਹਿਲਾਂ ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਟਰ ਅਮਰਕੋਟ ਵਿਖੇ ਸੋਮਵਾਰ ਸਵੇਰੇ 3.23 ਵਜੇ ਪਾਕਿਸਤਾਨੀ ਡਰੋਨ ਦੀ ਭਾਰਤੀ ਖੇਤਰ 'ਚ ਦਾਖ਼ਲ ਹੋਣ ਸਬੰਧੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੀ 71 ਬਟਾਲੀਅਨ ਵੱਲੋਂ ਕਰੀਬ 14 ਰੌਂਦ ਫਾਇਰਿੰਗ ਕੀਤੀ ਗਈ, ਉੱਥੇ 2 ਈਲੂ ਬੰਬ ਵੀ ਦਾਗ਼ੇ ਗਏ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।