Ludhiana News : ਲੁਧਿਆਣਾ ਪੁਲੀਸ ਨੇ ਦੋ ਅਜਿਹੀ ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਹੈ ,ਜੋ ਬਾਜ਼ਾਰ ਵਿਚ ਭੀੜ ਦਾ ਫਾਇਦਾ ਚੁੱਕ ਕੇ ਖਰੀਦਦਾਰੀ ਕਰਨ ਆਈਆਂ ਮਹਿਲਾਵਾਂ ਨੂੰ ਸ਼ਿਕਾਰ ਬਣਾਉਂਦੀਆਂ ਸਨ। ਇਸ ਦੀ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਚੌੜਾ ਬਜ਼ਾਰ ਦੇ ਵਿੱਚ ਇਨ੍ਹਾਂ ਮਹਿਲਾਵਾਂ ਵੱਲੋਂ ਇੱਕ ਮਹਿਲਾ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਅਤੇ ਉਸ ਦੀ ਪਰਸ ਦੀ ਜਿੱਪ ਖੋਲ੍ਹ ਕੇ ਬੜੀ ਅਸਾਨੀ ਨਾਲ 27 ਹਜ਼ਾਰ ਰੁਪਏ ਕੱਢ ਲਏ, ਇਸ ਦਾ ਕਿਸੇ ਨੂੰ ਪਤਾ ਤੱਕ ਨਹੀਂ ਲੱਗਦਾ ਸੀ ,ਜੇਕਰ ਉੱਥੇ ਲੱਗੇ ਕੈਮਰਿਆਂ ਦੇ ਵਿੱਚ ਇਨ੍ਹਾਂ ਮਹਿਲਾਵਾਂ ਦੀ ਇਹ ਹਰਕਤ ਕੈਦ ਨਹੀਂ ਹੁੰਦੀ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ।

 



ਸ਼ਿਕਾਇਤਕਰਤਾ ਬਲਜੀਤ ਕੌਰ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਦੁਕਾਨਾਂ ਤੇ ਲੱਗੇ ਕੈਮਰੇ ਚੈੱਕ ਕੀਤੇ। ਜਿਸ ਵਿਚ ਇਨ੍ਹਾਂ ਸ਼ਾਤਿਰ ਮਹਿਲਾ ਚੋਰਾਂ ਦਾ ਪਤਾ ਲੱਗਾ, ਇਹ ਪਹਿਰਾਵਾ ਵੀ ਅਜਿਹਾ ਪਾਉਂਦੀਆਂ ਸਨ ਕਿ ਆਸਾਨੀ ਨਾਲ ਬਾਜ਼ਾਰ ਵਿੱਚ ਭੀੜ ਅੰਦਰ ਘੁਲ ਮਿਲ ਜਾਣ ਅਤੇ ਇਨ੍ਹਾਂ ਦੇ ਇਰਾਦਿਆਂ ਦਾ ਕਿਸੇ ਨੂੰ ਪਤਾ ਤੱਕ ਨਾ ਲੱਗ ਸਕੇ। 

 

ਦੋਵੇਂ ਮਹਿਲਾਵਾਂ ਦੀ ਸ਼ਨਾਖਤ ਮਹਿਕ ਸਿਸੋਦੀਆ ਅਤੇ ਜਾਨਕੀ ਸਿਸੋਦੀਆ ਵਜੋਂ ਹੋਈ ਹੈ। ਥਾਣਾ ਕੋਤਵਾਲੀ ਦੇ ਐਸ.ਐਚ.ਓ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹ ਪੂਰਾ ਗਿਰੋਹ ਰਾਜਗੜ ਮੱਧ ਪ੍ਰਦੇਸ਼ ਤੋਂ ਹੋ ਰਿਹਾ ਹੈ, ਇਨ੍ਹਾਂ ਵੱਲੋਂ ਬਜ਼ਾਰ ਦੇ ਵਿੱਚ ਆਮ ਘਰਾਂ ਦੀਆਂ ਮਹਿਲਾਵਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਸੀ। ਫਿਲਹਾਲ ਇਨ੍ਹਾਂ ਨੇ ਹੋਰ ਕਿੰਨੀਆਂ ਵਾਰਦਾਤਾਂ ਕੀਤੀਆਂ ਹਨ। ਇਸ ਸਬੰਧੀ ਪੁਲਿਸ ਨੇ ਦੋਹਾਂ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। 

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।