Amritsar news: ਅੰਮ੍ਰਿਤਸਰ ਪੁਲਿਸ ਨੇ ਥਾਣਾ ਮਕਬੂਲਪੁਰਾ ਦੇ ਇਲਾਕੇ ਵਿੱਚ ਆਟੋ ਸਵਾਰ ਨੌਜਵਾਨਾਂ ਤੋਂ ਗੋਲੀ ਚਲਾ ਕੇ ਪੈਸੇ ਲੁੱਟਣ ਵਾਲਿਆਂ ਨੂੰ 12 ਘੰਟਿਆਂ ਦੇ ਅੰਦਰ ਕਾਬੂ ਕਰ ਲਿਆ ਹੈ। 


ਦੱਸ ਦਈਏ ਕਿ ਥਾਣਾ ਮਕਬੂਲਪੁਰਾ ਦੀ ਪੁਲਿਸ ਵੱਲੋਂ ਪਿਛਲੇ ਦਿਨੀਂ ਦੇਰ ਰਾਤ ਗੋਲੀ ਚਲਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ। 


ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆਂ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਪਿੱਛਲੇ ਦਿਨੀਂ ਥਾਣਾ ਮਕਬੂਲਪੁਰਾ ਵਿਖੇ ਦੇਰ ਰਾਤ ਦੋ ਆਟੋ ਸਵਾਰ ਨੌਜਵਾਨਾਂ ਕੋਲੋਂ ਗੋਲੀ ਚਲਾ ਕੇ ਇੱਕ ਪੈਸਿਆਂ ਨਾਲ ਭਰਿਆ ਬੈਗ ਖੋਹਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਸਾਡੀ ਥਾਣਾ ਮਕਬੂਲਪੂਰਾ ਦੀ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਹੋਇਆਂ 12 ਘੰਟੇ ਵਿਚ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਤੇ ਚਾਰ ਦੋਸ਼ੀ ਵੀ ਕਾਬੂ ਕਰ ਲਿਆ ਅਤੇ ਇਨ੍ਹਾਂ ਕੋਲੋ 58000 ਰੂਪਏ, ਇੱਕ  32 ਬੋਰ ਦੀ ਪਿਸਤੌਲ ਸਮੇਤ 02 ਰੋਂਦ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ।


ਇਹ ਵੀ ਪੜ੍ਹੋ: BJP Manifesto: ਭਾਜਪਾ ਨੇ ਚੋਣ ਮਨੋਰਥ ਪੱਤਰ ਕੀਤਾ ਜਾਰੀ, ਦਿੱਤੀਆਂ ਆਹ 10 ਗਾਰੰਟੀਆਂ


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਟੀਮ ਵੱਲੋਂ ਜਾਂਚ ਦੌਰਾਨ ਲੁੱਟ ਖੋਹ ਕਰਨ ਵਾਲੇ ਕਰਮਚਾਰੀਆਂ ਦੀ ਹਰਕਤ 'ਤੇ ਸ਼ੱਕ ਹੋਣ ਤੋਂ ਬਾਅਦ ਪਤਾ ਲੱਗਿਆ ਕਿ ਇਹ ਵਾਰਦਾਤ ਇਨ੍ਹਾਂ ਵੱਲੋ ਹਮਸਲਾਹ ਹੋ ਕੇ ਖੁੱਦ ਕੀਤੀ ਗਈ ਹੈ। ਇਸ ਲਈ ਇਨ੍ਹਾਂ ਨੇ 82,500/-ਰੁਪਏ ਹਜਮ ਕਰਨ ਖਾਤਰ ਲੁੱਟ ਖੋਹ ਕਰਨ ਸਬੰਧੀ ਝੂਠਾ ਬਿਆਨ ਲਿਖਵਾ ਕੇ ਆਪਣੇ ਨਜਾਇਜ਼ ਹਥਿਆਰ ਨਾਲ ਗੱਡੀ 'ਤੇ ਫਾਇਰ ਕਰਕੇ ਆਪਣੇ 02 ਹੋਰ ਸਾਥੀਆਂ ਨਾਲ ਮਿਲੀ ਭੁੱਗਤ ਕਰਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ।


ਬਾਅਦ ਵਿੱਚ ਆਪੇ ਹੀ ਉਕਤ ਮੁੱਕਦਮਾ ਦਰਜ ਕਰਵਾ ਦਿੱਤਾ ਹੈ। ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਮੁੱਕਦਮੇ ਨੂੰ 12 ਘੰਟੇ ਦੇ ਅੰਦਰ ਟਰੇਸ ਕਰਕੇ ਦੋਸ਼ੀ ਸੁਰਿੰਦਰ ਸਿੰਘ, ਹਰਦੀਪ ਸਿੰਘ, ਸੁਨੀਲ ਕੁਮਾਰ ਅਤੇ ਚਾਂਦ ਕੁਮਾਰ ਅੰਮ੍ਰਿਤਸਰ ਨੂੰ ਕਾਬੂ ਕਰ ਲਿਆ। ਹੁਣ ਇਨ੍ਹਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਗਿਰਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ।


ਇਹ ਵੀ ਪੜ੍ਹੋ: Punjab news: ਪਵਨ ਕੁਮਾਰ ਟੀਨੂੰ ਫੜ ਸਕਦੇ ‘ਆਪ’ ਦਾ ਪੱਲਾ, ਅਕਾਲੀ ਦਲ ਨੂੰ ਲੱਗ ਸਕਦਾ ਵੱਡਾ ਝਟਕਾ