Amritsar To Patna Direct Flight : ਪੰਜਾਬ ਦੇ ਅੰਮ੍ਰਿਤਸਰ, ਸਿੱਖਾਂ ਦੇ 5 ਤਖ਼ਤਾਂ ਵਿੱਚੋਂ ਇੱਕ, ਬਿਹਾਰ ਦੇ ਪਟਨਾ ਸਾਹਿਬ ਨਾਲ ਹਵਾਈ ਮਾਰਗ ਨਾਲ ਜੁੜਨ ਜਾ ਰਿਹਾ ਹੈ। ਸਪਾਈਸ ਜੈੱਟ ਨੇ ਅੰਮ੍ਰਿਤਸਰ-ਪਟਨਾ ਸਾਹਿਬ ਵਿਚਾਲੇ ਸਿੱਧੀ ਉਡਾਣ ਮੁੜ ਸ਼ੁਰੂ ਕਰ ਦਿੱਤੀ ਹੈ। ਅੱਜ ਇਹ ਫਲਾਈਟ ਦੋਵਾਂ ਸ਼ਹਿਰਾਂ ਵਿਚਾਲੇ ਉਡਾਣ ਭਰੇਗੀ।
ਸਪਾਈਸ ਜੈੱਟ ਨੇ 20 ਜਨਵਰੀ ਭਾਵ ਅੱਜ ਤੋਂ ਅੰਮ੍ਰਿਤਸਰ ਤੋਂ ਪਟਨਾ ਸਾਹਿਬ ਲਈ ਸਿੱਧੀ ਉਡਾਣ ਸ਼ੁਰੂ ਕਰ ਦਿੱਤੀ ਹੈ। ਇਹ ਫਲਾਈਟ ਦੋਵਾਂ ਸ਼ਹਿਰਾਂ ਵਿਚਾਲੇ ਰੋਜ਼ਾਨਾ ਅਪ-ਡਾਊਨ ਕਰੇਗੀ। ਇਹ ਉਡਾਣ ਪਹਿਲਾਂ ਵੀ ਚਲਦੀ ਸੀ ਪਰ ਕਿਸੇ ਕਾਰਨ ਇਹ ਉਡਾਣ ਰੱਦ ਕਰ ਦਿੱਤੀ ਗਈ ਸੀ। ਇਸ ਫਲਾਈਟ ਦੇ ਸ਼ੁਰੂ ਹੁੰਦੇ ਹੀ ਅੰਮ੍ਰਿਤਸਰ ਦੇ ਨਾਲ-ਨਾਲ ਹੋਰਨਾਂ ਸੂਬਿਆਂ 'ਚ ਵਸਦੇ ਸਿੱਖਾਂ ਨੂੰ ਵੀ ਫਾਇਦਾ ਹੋਵੇਗਾ।
ਦੋਵਾਂ ਸ਼ਹਿਰਾਂ ਵਿਚਾਲੇ ਰੋਜ਼ਾਨਾ ਉਡਾਣਾਂ ਚੱਲਣਗੀਆਂ
ਇਹ ਫਲਾਈਟ ਰੋਜ਼ਾਨਾ ਅੰਮ੍ਰਿਤਸਰ ਤੋਂ ਦੁਪਹਿਰ 12:55 ਵਜੇ ਰਵਾਨਾ ਹੋਵੇਗੀ। ਇਹ ਫਲਾਈਟ 2.40 ਘੰਟੇ ਦੇ ਸਫਰ ਤੋਂ ਬਾਅਦ ਦੁਪਹਿਰ 3:35 ਵਜੇ ਪਟਨਾ ਸਾਹਿਬ ਪਹੁੰਚੇਗੀ।
ਪਟਨਾ ਤੋਂ ਇਹ ਫਲਾਈਟ ਰੋਜ਼ਾਨਾ ਸ਼ਾਮ 4.10 ਵਜੇ ਉਡਾਣ ਭਰੇਗੀ। ਇਸ ਫਲਾਈਟ ਦਾ ਸਫਰ 2.35 ਮਿੰਟ ਦਾ ਹੋਵੇਗਾ ਅਤੇ ਇਹ ਫਲਾਈਟ ਸ਼ਾਮ 6.45 'ਤੇ ਅੰਮ੍ਰਿਤਸਰ 'ਚ ਲੈਂਡ ਕਰੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ