Amritsar News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਤਿੱਖਾ ਹਮਲਾ ਕੀਤਾ ਹੈ। ਗੁਰਦੁਆਰਾ ਅਕਾਲ ਬੁੰਗਾ ਸੁਲਤਾਨਪੁਰ ਲੋਧੀ ’ਤੇ ਕਬਜ਼ੇ ਨੂੰ ਲੈ ਕੇ ਨਿਹੰਗ ਸਿੰਘਾਂ ਤੇ ਪੁਲਿਸ ਵਿਚਾਲੇ ਝੜਪ ਲਈ ਮਜੀਠੀਆ ਨੇ ਸੀਐਮ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਅਸਲ ਗੱਲ ਤਾਂ ਇਹ ਸੀ ਕਿ ਸੀਐਮ ਭਗਵੰਤ ਮਾਨ ਨੇ ਗੁਰੂ ਘਰ ਤੇ ਦੂਜੀ ਧਿਰ ਦਾ ਕਬਜ਼ਾ ਕਰਾਉਣਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਦੂਜੀ ਧਿਰ ਨਾਲ ਮੁੱਖ ਮੰਤਰੀ ਦੀ ਨਿੱਜੀ ਸਾਂਝ ਸੀ।
ਮਜੀਠੀਆ ਨੇ ਟਵੀਟ ਕਰਦਿਆਂ ਕਿਹਾ...
ਅਸਲ ਗੱਲ ਤਾਂ ਭਗਵੰਤੇ ਦਾ ਗੁਰੂ ਘਰ ਤੇ ਦੂਜੀ ਧਿਰ ਦਾ ਕਬਜ਼ਾ ਕਰਾਉਣਾ ਸੀ‼️ਦੂਜੀ ਧਿਰ ਨਾਲ ਨਿੱਜੀ ਸਾਂਝ ਸੀ ਇਸ ਲਈ❓
ਅਬਦਾਲੀ ਦਾ ਰੋਲ ਅਦਾ ਕਰਦੇ ਹੋਏ ਅਮ੍ਰਿੰਤ ਵੇਲੇ ਗੁਰੂ ਘਰ ਪੁਲਿਸ ਭੇਜਣੀ ਤੇ ਗੋਲੀਆਂ ਚਲਵਾਉਣੀਆਂ ਇਸ ਤਾਨਾਸ਼ਾਹੀ ਰਵੱਈਏ ਨਾਲ ਭਗਵੰਤ ਮਾਨ ਦਾ ਸਿੱਖ ਵਿਰੋਧੀ ਚਿਹਰਾ ਤਾਂ ਨੰਗਾ ਹੋਇਆ ਹੀ ਹੈ, ਇੱਥੇ ਸੱਤਾ ਦਾ ਹੰਕਾਰ❗️ਸਤਿ❗️ਦੇ ਨਾਲ ਟਕਰਾਅ ਰਿਹਾ ਪਰ ਹਮੇਸ਼ਾ ਤੋਂ ਹੀ ਜਿਹੜਾ ਸਤਿ ਹੈ ਸੱਤਾ ਦੇ ਹੰਕਾਰ ਨੂੰ ਹਰਾਉਂਦਾ ਆਇਆ ਹੈ !!
ਗੁਰੂ ਦੀਆਂ ਲਾਡਲੀਆਂ ਫੌਜਾਂ ਭੁਝੰਗੀਆਂ ਨੂੰ ਜੋ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਇਹ ਭਗਵੰਤੇ ਨੂੰ ਸਮਝ ਲੈਣਾ ਚਾਹੀਦਾ ਕਿ ਇਹ ਗੁਰੂ ਦੀਆਂ ਲਾਡਲੀਆਂ ਫੌਜਾਂ ਭੁਝੰਗੀ ਉਹਨਾਂ ਦੇ ਵਾਰਿਸ ਹਨ ਜਿਹਨਾਂ ਨੂੰ ਨੀਹਾਂ ਚ ਚਿਣਿਆਂ ਗਿਆ ਤੇ ਨੇਜਿਆਂ ਤੇ ਟੰਗਿਆ ਜਾਂਦਾ ਰਿਹਾ। ਓੜਕ ਸੱਚ ਦੀ ਜਿੱਤ ਹੋਵੇਗੀ।
ਮਜੀਠੀਆ ਨੇ ਇੱਕ ਹੋਰ ਟਵੀਟ ਕਰਦਿਆਂ ਕਿਹਾ...
ਗੁਰੂ ਸਾਹਿਬ ਦੀਆਂ ਲਾਡਲੀਆਂ ਫ਼ੌਜਾਂ ਨਿਤਨੇਮ ਕਰ ਰਹੀਆਂ ਸਨ ਉਹਨਾਂ ਤੇ CM ਵੱਲੋਂ ਹੁਕਮ ਦੇ ਕੇ ਗੋਲੀ ਚਲਾਉਣਾ ਬਹੁਤ ਹੀ ਨਿੰਦਣਯੋਗ ਵਤੀਰਾ ਹੈ। CM ਸਾਬ ਨਿੱਜੀ ਸਾਂਝਾ ਜੋ ਤੁਸੀਂ ਨਿਭਾ ਰਹੇ ਹੋ ਸੰਗਤਾਂ ਸਭ ਜਾਣਦੀਆਂ ਹਨ‼️
ਦੱਸ ਦਈਏ ਕਿ ਗੁਰਦੁਆਰਾ ਅਕਾਲ ਬੁੰਗਾ ਸੁਲਤਾਨਪੁਰ ਲੋਧੀ ’ਤੇ ਨਿਹੰਗਾਂ ਦੇ ਇੱਕ ਧੜੇ ਵੱਲੋਂ ਕੀਤੇ ਗਏ ਕਬਜ਼ੇ ਨੂੰ ਖਾਲੀ ਕਰਵਾਉਣ ਸਮੇਂ ਪੁਲਿਸ ਤੇ ਨਿਹੰਗਾਂ ਵਿਚਾਲੇ ਚੱਲੀਆਂ ਗੋਲੀਆਂ ਦੌਰਾਨ ਹੋਮਗਾਰਡ ਜਵਾਨ ਜਸਪਾਲ ਸਿੰਘ ਦੀ ਮੌਤ ਹੋ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ 7 ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਫੜੇ ਗਏ ਨਿਹੰਗ ਸਿੰਘਾਂ ਨੂੰ ਅਦਾਲਤ ਨੇ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲਿਸ ਨੇ ਜਿਹੜੇ ਨਿਹੰਗ ਸਿੰਘਾਂ ’ਤੇ ਪਰਚਾ ਦਰਜ ਕੀਤਾ ਹੈ, ਉਨ੍ਹਾਂ ਵਿੱਚ ਬੁੱਢਾ ਦਲ ਦੇ ਮੁਖੀ ਬਾਬਾ ਮਾਨ ਸਿੰਘ ਵੀ ਸ਼ਾਮਲ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਸੁਲਤਾਨਪੁਰ ਲੋਧੀ ਥਾਣੇ ਵਿੱਚ ਐੱਫਆਈਆਰ ਦਰਜ ਕੀਤੀ ਹੈ।