Amritsar news: ਪਾਕਿਸਤਾਨ ਵਿੱਚ ਬੈਠੇ ਸਮੱਗਲਰਾਂ ਨੇ ਹੁਣ ਤਸਕਰੀ ਦਾ ਨਵਾਂ ਤਰੀਕਾ ਅਪਣਾ ਲਿਆ ਹੈ। ਡਰੋਨ ਰਾਹੀਂ ਹੈਰੋਇਨ ਦੀ ਤਸਕਰੀ ਕਰਨ ਵਿੱਚ ਨਾਕਾਮ ਰਹੇ ਪਾਕਿ ਸਮੱਗਲਰਾਂ ਨੇ ਹੁਣ ਗੁਬਾਰਿਆਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਅੰਮ੍ਰਿਤਸਰ 'ਚ ਸੀਮਾ ਸੁਰੱਖਿਆ ਬਲ (BSF) ਨੇ ਕਿਸਾਨਾਂ ਦੀ ਮਦਦ ਨਾਲ ਹੈਰੋਇਨ ਦੇ ਦੋ ਪੈਕਟ ਜ਼ਬਤ ਕੀਤੇ ਹਨ।


ਪਿੰਡ ਸਾਹੋਵਾਲ ਤੋਂ ਖੇਪ ਕੀਤੀ ਸੀ ਬਰਾਮਦ


ਪ੍ਰਾਪਤ ਜਾਣਕਾਰੀ ਦੇ ਮੁਤਾਬਕ ਬੀਐਸਐਫ (BSF) ਨੇ ਅੰਮ੍ਰਿਤਸਰ ਦੇ ਰਮਦਾਸ ਅਧੀਨ ਪੈਂਦੇ ਪਿੰਡ ਸਾਹੋਵਾਲ ਤੋਂ ਇਹ ਖੇਪ ਬਰਾਮਦ ਕੀਤੀ ਹੈ। ਇਹ ਪਿੰਡ ਸ਼ਾਹਪੁਰ ਸਰਹੱਦ ਤੋਂ 2.30 ਕਿਲੋਮੀਟਰ ਦੂਰ ਪੈਂਦਾ ਹੈ। ਦੱਸ ਦਈਏ ਕਿ ਇਸ ਦੌਰਾਨ ਬੀਐਸਐਫ ਦੀ 73 ਬਟਾਲੀਅਨ ਗਸ਼ਤ ’ਤੇ ਸੀ, ਉਸ ਵੇਲੇ ਕਿਸਾਨਾਂ ਨੇ ਦੱਸਿਆ ਕਿ ਚਾਰ ਗੁਬਾਰਿਆਂ ਨਾਲ ਬੰਨ੍ਹਿਆ ਇੱਕ ਪੈਕਟ ਖੇਤਾਂ ਵਿੱਚ ਡਿੱਗਿਆ ਪਿਆ ਹੈ। ਇਸ ਤੋਂ ਬਾਅਦ ਜਵਾਨਾਂ ਨੇ ਮੌਕੇ 'ਤੇ ਪਹੁੰਚ ਕੇ ਹੈਰੋਇਨ ਦੇ ਦੋਵੇਂ ਪੈਕਟ ਕਬਜ਼ੇ 'ਚ ਲੈ ਕੇ ਥਾਣਾ ਰਮਦਾਸ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ।


ਇਹ ਵੀ ਪੜ੍ਹੋ: ਵਿਜੀਲੈਂਸ ਨੇ AAP ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਪੀ.ਏ. ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ


ਬੀਐਸਐਫ ਨੂੰ ਸੀ ਸ਼ੱਕ


ਬੀਐਸਐਫ ਨੂੰ ਸ਼ੱਕ ਹੈ ਕਿ ਇਸ ਖੇਪ ਨੂੰ ਗੁਬਾਰਿਆਂ ਦੀ ਮਦਦ ਨਾਲ ਸਰਹੱਦ ਪਾਰੋਂ ਲਿਜਾਇਆ ਗਿਆ ਹੈ। ਦਰਅਸਲ, ਬੀਐਸਐਫ ਦੇ ਜਵਾਨ ਡਰੋਨ ਦੀ ਆਵਾਜ਼ ਨੂੰ ਮਹਿਸੂਸ ਕਰਦੇ ਸਨ। ਬੀਐਸਐਫ ਨੇ ਪਹਿਲਾਂ ਵੀ ਕਈ ਡਰੋਨਾਂ ਨੂੰ ਡੇਗਣ ਵਿੱਚ ਸਫਲਤਾ ਹਾਸਲ ਕੀਤੀ ਸੀ। ਜਿਸ ਤੋਂ ਬਾਅਦ ਹੁਣ ਪਾਕਿਸਤਾਨੀ ਤਸਕਰ ਹੈਰੋਇਨ ਦੀ ਤਸਕਰੀ ਕਰਨ ਲਈ ਗੁਬਾਰਿਆਂ ਦਾ ਸਹਾਰਾ ਲੈ ਰਹੇ ਹਨ। ਤਾਂ ਜੋ ਉਹ ਹੈਰੋਇਨ ਦੀ ਖੇਪ ਬਿਨਾਂ ਕਿਸੇ ਆਵਾਜ਼ ਦੇ ਸਰਹੱਦ ਪਾਰ ਕਰਵਾ ਸਕਣ।


ਦੋ ਪੈਕਟਾਂ ‘ਚੋਂ ਮਿਲੀ ਇੰਨੇ ਕਰੋੜ ਦੀ ਹੈਰੋਇਨ


ਬੀਐਸਐਫ ਵੱਲੋਂ ਹੈਰੋਇਨ ਦੀ ਖੇਪ ਜ਼ਬਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਤੋਂ ਬਾਅਦ ਜਦੋਂ ਗੁਬਾਰਿਆਂ ਨਾਲ ਬੰਨ੍ਹੇ ਹੋਏ ਪੈਕੇਟ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚ ਦੋ ਪੈਕਟ ਮਿਲੇ। ਜਿਸ ਵਿੱਚੋਂ ਹਰੇਕ ਦਾ ਵਜ਼ਨ 1-1 ਕਿਲੋ ਮਾਪਿਆ ਗਿਆ। ਜਿਸ ਦੀ ਅੰਤਰਰਾਸ਼ਟਰੀ ਕੀਮਤ 14 ਕਰੋੜ ਰੁਪਏ ਦੱਸੀ ਜਾ ਰਹੀ ਹੈ।


ਇਹ ਵੀ ਪੜ੍ਹੋ: NIA ਦੀ ਸਪੈਸ਼ਲ ਕੋਰਟ 'ਚ ਹੋਈ ਸੁਣਵਾਈ, ਕੁਲਵਿੰਦਰਜੀਤ ਸਿੰਘ ਖਾਨਪੁਰੀਆ ਦੋਸ਼ੀ ਕਰਾਰ, ਇਹ ਲੱਗੇ ਦੋਸ਼