Punjab news: ਅੰਮਿਤਸਰ ਵਿੱਚ ਲਗਾਤਾਰ ਗੋਲੀਆਂ ਚੱਲਣ ਦਾ ਸਿਲਸਿਲਾ ਰੁਕਣ ਦਾ ਨਾਂ ਰੁਕਣ ਹੀ ਨਹੀਂ ਲੈ ਰਿਹਾ ਹੈ। ਉਥੇ ਹੀ ਅੱਜ ਅੰਮ੍ਰਿਤਸਰ ਵਿੱਚ ਇੱਕ ਪੁਲਿਸ ਅਧਿਕਾਰੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਥਾਣਾ ਛੇਹਰਟਾ ‘ਚ ਇੱਕ ਫਾਈਨੈਂਸ ਕੰਪਨੀ ਦੇ ਮੁਲਾਜ਼ਮ ਕੋਲੋਂ ਸਾਢੇ ਚਾਰ ਲੱਖ ਰੁਪਏ ਦੀ ਲੁੱਟ ਕਰਕੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।


ਉੱਥੇ ਹੀ ਤੀਜੀ ਵਾਰਦਾਤ ਵਿੱਚ ਪੁਤਲੀ ਘਰ ਅਤੇ ਯਾਦ ਨਗਰ ਇਲਾਕੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਦੇ ਭਰਾ ਅਤੇ ਕਾਂਗਰਸ ਪਾਰਟੀ ਦੇ ਕੌਂਸਲ ਵੱਲੋਂ ਗੋਲੀਆਂ ਚਲਾਈਆਂ ਗਈਆਂ। ਦੱਸ ਦਦੀਏ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਫੇਰੀ ‘ਤੇ ਹਨ, ਉੱਥੇ ਹੀ ਅੰਮ੍ਰਿਤਸਰ ਵਿੱਚ ਲਗਾਤਾਰ ਲੁੱਟਾਂ ਖੋਹਾਂ ਅਤੇ ਗੋਲੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ।


ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਪੀੜਿਤ ਵਿਅਕਤੀ ਦੀ ਭਰਾ ਤੇ ਆਮ ਆਦਮੀ ਪਾਰਟੀ ਦੇ ਆਗੂ ਡਿੰਪਲ ਅਰੋੜਾ ਨੇ ਦੱਸਿਆ ਕਿ ਗਲੀ ਵਿੱਚ ਸੀਵਰੇਜ ਸਫਾਈ ਕਰਨ ਲਈ ਗੱਡੀ ਆਈ ਹੋਈ ਸੀ। ਜਦੋਂ ਅਸੀਂ ਇਲਾਕੇ ਦੇ ਲੋਕਾਂ ਦੀ ਮੁਸ਼ਕਿਲਾਂ ਲਈ ਉਥੋਂ ਦੇ ਸੀਵਰੇਜ ਸਾਫ ਕਰਵਾ ਰਹੇ ਸੀ ਤੇ ਇੰਨੇ ਨੂੰ ਕਾਂਗਰਸ ਪਾਰਟੀ ਦੇ ਸਾਬਕਾ ਕੌਂਸਲਰ ਸੁਰਿੰਦਰ ਚੌਧਰੀ ਤੇ ਉਸ ਦੇ ਸਮਰਥਕ ਮੌਕੇ ‘ਤੇ ਪਹੁੰਚ ਗਏ।


ਇਹ ਵੀ ਪੜ੍ਹੋ: Punjab News : ਜ਼ਮੀਨੀ ਹਕੀਕਤ ਤੋਂ ਧਿਆਨ ਭਟਕਾ ਰਹੇ ਸੀਐਮ ਮਾਨ, ਵਿਧਾਇਕ ਵੱਲੋਂ ਨਸ਼ਾ ਤਸਕਰ ਤੋਂ 40 ਲੱਖ ਲੈਣ 'ਤੇ ਐਕਸ਼ਨ ਕਿਉਂ ਨਹੀਂ: ਪਰਗਟ ਸਿੰਘ


ਉਸ ਵੇਲੇ ਸਾਡੇ ਨਾਲ ਤੂੰ-ਤੂੰ ਮੈਂ-ਮੈਂ ਕਰਨ ਲੱਗ ਪਏ ਜਿਸ ਦੇ ਚਲਦਿਆਂ ਉਨ੍ਹਾਂ ਵੱਲੋਂ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਨ੍ਹਾਂ ਵਿਚੋਂ ਇੱਕ ਗੋਲੀ ਮੇਰੇ ਭਰਾ ਅਮਨ ਅਰੋੜਾ ਨੂੰ ਲੱਗ ਗਈ ਜਿਸ ਕਰਕੇ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅਸੀਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਇਨਸਾਫ ਦੀ ਮੰਗ ਕਰਦੇ ਹਾਂ।


ਉੱਥੇ ਹੀ ਥਾਣਾ ਕੰਟੋਨਮੈਂਟ ਦੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਗਲੀ ਨੰਬਰ ਤਿੰਨ ਵਿੱਚ ਕਾਂਗਰਸ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਵਿਚਕਾਰ ਬਹਿਸ ਹੋਈ, ਜਿਸ ਦੇ ਚਲਦਿਆਂ ਆਮ ਆਦਮੀ ਪਾਰਟੀ ਦੇ ਭਰਾ ਅਤੇ ਕਾਂਗਰਸ ਪਾਰਟੀ ਦੇ ਕੌਂਸਲਰ ਰਹਿ ਚੁੱਕੇ ਸੁਰਿੰਦਰ ਚੋਰੀ ਤੇ ਉਸਦੇ ਸਮਰਥਕਾਂ ਵੱਲੋਂ ਗੋਲੀ ਚਲਾ ਦਿੱਤੀ ਗਈ।


ਇਸ ਦੇ ਚਲਦਿਆਂ ਅਮਨ ਅਰੋੜਾ ਨੂੰ ਗੋਲੀਆਂ ਲੱਗੀਆਂ ਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਨਿਜੀ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ। ਜੋ ਕਿ ਜੇਰੇ ਇਲਾਜ ਹਨ ਅਸੀਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਇਹ ਵੀ ਪੜ੍ਹੋ: Jalandhar: ਸਿਗਰਟ ਦੀ ਦੁਕਾਨ 'ਤੇ ਖੜ੍ਹੇ ਨੌਜਵਾਨ ਦੀ ਪਹਿਲਾਂ ਕੀਤੀ ਕੁੱਟਮਾਰ, ਫਿਰ ਤੇਲ ਪਾ ਕੇ ਲਾਈ ਅੱਗ, ਜਾਣੋ ਪੂਰਾ ਮਾਮਲਾ