]Farmer Protest: ਪੰਜਾਬ ਤੇ ਹਰਿਆਣਾ ਦੀਆਂ ਸਰਹੱਦਾਂ ਉੱਤੇ ਚੱਲ ਰਹੇ ਕਿਸਾਨੀ ਅੰਦੋਲਨ ਵਿੱਚ ਅੱਜ (31 ਮਾਰਚ) ਇੱਕ ਹੋਰ ਕਿਸਾਨ ਦੀ ਮੌਤ ਹੋ ਗਈ। ਕਿਸਾਨ ਦਿਆ ਸਿੰਘ ਅੰਮ੍ਰਿਤਸਰ ਦੇ ਪਿੰਡ ਦਾ ਰਹਿਣ ਵਾਲਾ ਸੀ ਤੇ ਪਿਛਲੇ ਕਈ ਦਿਨਾਂ ਤੋਂ ਅੰਦੋਲਨ ਵਿੱਚ ਸ਼ਾਮਲ ਸੀ। 


ਮੌਤ ਦੇ ਕਾਰਨਾਂ ਦਾ ਪੋਸਟ ਮਾਰਟਮ ਤੋਂ ਬਾਅਦ ਹੋਵੇਗਾ ਖ਼ੁਲਾਸਾ


ਸ਼ੰਭੂ ਸਰਹੱਦ ਉੱਤੇ ਚੱਲ ਰਹੇ ਧਰਨੇ ਦੇ 48ਵੇਂ ਦਿਨ ਦਿਆ ਸਿੰਘ ਮੌਤ ਹੋ ਗਈ ਜਿਸ ਦੀ ਵਜ੍ਹਾ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਸ ਦੇ ਅਸਲੀ ਕਾਰਨਾਂ ਦਾ ਖ਼ੁਲਾਸਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਹੋਵੇਗਾ। ਦਿਆ ਸਿੰਘ ਦੀ ਉਮਰ 71 ਸਾਲ ਦੀ ਸੀ ਤੇ ਉਹ ਪਿਛਲੇ ਕਈ ਦਿਨਾਂ ਤੋਂ ਸ਼ੰਭੂ ਸਰਹੱਦ ਉੱਤੇ ਧਰਨਾ ਦੇ ਰਿਹਾ ਸੀ। ਦਿਆ ਸਿੰਘ ਫੌਜ ਤੋਂ ਸੇਵਾ ਮੁਕਤ ਹੋਇਆ ਸੀ ਤੇ ਅੰਦੋਲਨ ਵਿੱਚ ਹਿੱਸਾ ਲੈ ਰਿਹਾ ਸੀ। ਉਸ ਕੋਲ 10 ਵਿੱਘੇ ਜ਼ਮੀਨ ਸੀ ਜਿਸ ਉੱਤੇ ਉਹ ਖੇਤੀ ਕਰਦਾ ਸੀ ਉਸ ਦੇ ਦੋ ਪੁੱਤਰ ਹਨ ਜੋ ਵਿਆਹੇ ਹੋਏ ਹਨ।  ਇਸ ਦੌਰਾਨ ਕਿਸਾਨ ਦਿਆ ਸਿੰਘ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।


ਸ਼ੰਭੂ ਬਾਰਡਰ ਉੱਤੇ 10 ਕਿਸਨਾਂ ਦੀ ਹੋਈ ਮੌਤ


ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ੰਭੂ ਬਾਰਡਰ ਉੱਤੇ 9 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਤੇ ਦਿਆ ਸਿੰਘ ਨੂੰ ਮਿਲਕੇ ਕਿਸਾਨੀ ਅੰਦੋਲਨ ਵਿੱਚ ਮਰਨ ਵਾਲੇ ਕਿਸਾਨਾਂ ਦੀ ਗਿਣਤੀ 10 ਹੋ ਗਈ ਹੈ। ਇਸ ਤੋਂ ਪਹਿਲਾਂ 11 ਮਾਰਚ ਨੂੰ ਬਲਦੇਵ ਸਿੰਘ ਦੀ ਮੌਤ ਹੋ ਗਈ ਸੀ ਜੋ ਕਿ ਖਨੌਰੀ ਸਰਹੱਦ ਉੱਤੇ ਧਰਨਾ ਦੇ ਰਹੇ ਸਨ।


ਕਿਸਾਨ ਲੀਡਰ ਨੇ ਵੀਡੀਓ ਸਾਂਝੀ ਕਰ ਮੋਰਚੇ ਦੀ ਦਿਖਾਈ ਸੱਚਾਈ


ਜ਼ਿਕਰ ਕਰ ਦਈਏ ਕਿ ਸਰਵਨ ਸਿੰਘ ਪੰਧੇਰ ਨੇ ਤੜਕਸਾਰ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਦੇ ਦਾਅਵਾ ਕੀਤਾ ਹੈ ਕਿ ਸਰਕਾਰ ਝੂਠ ਫੈਲਾਅ ਰਹੀ ਹੈ ਕਿ ਸਰਹੱਦਾਂ ਉੱਤੇ ਕਿਸਾਨ ਨਹੀਂ ਹਨ ਜਦੋਂ ਕਿ ਇੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਅੱਜ ਵੀ ਧਰਨਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਧਰਨਾ ਘੱਟ ਨਹੀਂ ਸਗੋਂ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ।


ਇਹ ਵੀ ਪੜ੍ਹੋ-Farmer Protest : ਕਿਸਾਨ ਅੰਦੋਲਨ 'ਚ ਗੋਲੇ ਸੁੱਟਣ ਵਾਲੇ ਡਰੋਨਾਂ 'ਤੇ ਵੱਡਾ ਖੁਲਾਸਾ, DGCA ਦੇ ਕੋਲ ਨਹੀਂ ਕੋਈ ਜਾਣਕਾਰੀ; Trend Pilot 'ਤੇ ਵੀ ਸਸਪੈਂਸ