Amritsar News: ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੰਮ੍ਰਿਤਸਰ ਵਿਖੇ ਨਾਰਕੋਟਿਕ ਕੰਟਰੋਲ ਬਿਊਰੋ (ਐਨਸੀਬੀ) ਦੇ ਖੇਤਰੀ ਦਫਤਰ ਦੀ ਇਮਾਰਤ ਦਾ ਵਰਚੁਅਲ ਨੀਂਹ ਪੱਥਰ ਰੱਖਿਆ। ਇਸ ਦੇ ਨਾਲ ਹੀ ਕੇਂਦਰ ਨੇ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਮੁਹਿੰਮ ਵਿੱਢੀ ਹੈ।


ਇਸ ਦੌਰਾਨ ਐਨਸੀਬੀ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਨੂੰ ਰੋਕਣ ਲਈ ਸਾਡਾ ਸਹਿਯੋਗ ਦਿਓ। ਐਨਸੀਬੀ ਦੇ ਜ਼ੋਨਲ  ਡਾਇਰੈਕਟਰ ਅਮਨਦੀਪ  ਸਿੰਘ ਨੇ ਕਿਹਾ ਕਿ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐਨਸੀਬੀ ਲੋੜ ਪੈਣ 'ਤੇ ਐਸਟੀਐਫ, ਆਈਬੀ ਤੇ ਈਡੀ ਨਾਲ ਸਾਂਝਾ ਓਪਰੇਸ਼ਨ ਕਰੇਗੀ।


ਦੱਸ ਦਈਏ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ। ਇਸ ਦੌਰਾਨ ਹੀ ਅਮਿਤ ਸ਼ਾਹ ਨੇ ਅੰਮ੍ਰਿਤਸਰ 'ਚ ਖੋਲ੍ਹੇ ਜਾਣ ਵਾਲੇ ਐਨਸੀਬੀ ਦੇ ਖੇਤਰੀ ਦਫਤਰ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ। ਇਹ ਸਾਰੀ ਪ੍ਰਕਿਰਿਆ ਆਨਲਾਈਨ ਹੀ ਹੋਈ ਜਿਸ ਵਿੱਚ ਪੰਜਾਬ ਤੋਂ ਇਲਾਵਾ 9 ਰਾਜਾਂ ਦੇ ਮੁੱਖ ਮੰਤਰੀਆਂ ਨੇ ਸ਼ਿਰਕਤ ਕੀਤੀ।


ਇਹ ਵੀ ਪੜ੍ਹੋ: ਹੜ੍ਹਾਂ ਦੀ ਮਾਰ ਵਿਚਾਲੇ SYL 'ਤੇ ਸਿਆਸਤ ਤੇਜ਼, ਹੁਣ ਹਰਿਆਣਾ ਦੇ CM ਨੇ ਕੀਤਾ ਆਹ ਦਾਅਵਾ, ਪੰਜਾਬ ਸਰਕਾਰ 'ਤੇ ਖੜ੍ਹੇ ਹੋਏ ਸਵਾਲ


ਹਾਸਲ ਜਾਣਕਾਰੀ ਅਨੁਸਾਰ ਇਹ ਪ੍ਰੋਗਰਾਮ ਸਵੇਰੇ 10.15 ਵਜੇ ਦੇ ਕਰੀਬ ਆਨਲਾਈਨ ਸ਼ੁਰੂ ਹੋਇਆ ਜਿਸ ਵਿੱਚ ਦਿੱਲੀ, ਜੰਮੂ ਕਸ਼ਮੀਰ, ਲੱਦਾਖ, ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼ ਤੇ ਉੜੀਸਾ ਦੇ ਮੁੱਖ ਮੰਤਰੀ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਉਪ ਰਾਜਪਾਲ ਨੇ ਹਿੱਸਾ ਲਿਆ। 


ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰ ਰਾਜ ਨੂੰ ਚਰਚਾ ਲਈ 5 ਮਿੰਟ ਦਿੱਤੇ। ਇਹ ਪ੍ਰੋਗਰਾਮ ਐਨਸੀਬੀ ਵੱਲੋਂ ਕਰਵਾਇਆ ਜਾ ਰਿਹਾ ਹੈ, ਇਸ ਲਈ ਇਸ ਵਿੱਚ ਨਸ਼ਿਆਂ ਬਾਰੇ ਹੀ ਚਰਚਾ ਕੀਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਪਾਕਿਸਤਾਨ ਤੋਂ ਆ ਰਹੀ ਡਰੱਗ ਤੇ ਹਥਿਆਰਾਂ ਦੀ ਤਸਕਰੀ ਤੇ ਪੰਜਾਬ ਵਿੱਚ ਫੈਲੇ ਸਮੱਗਲਰਾਂ ਦੇ ਨੈੱਟਵਰਕ ਬਾਰੇ ਗੱਲ ਕੀਤੀ।


ਇਹ ਵੀ ਪੜ੍ਹੋ: ਪੰਜਾਬ ਤੇ ਹਰਿਆਣਾ 'ਚ ਅੱਜ ਤੇ ਕੱਲ੍ਹ ਭਾਰੀ ਮੀਂਹ ਦਾ ਅਲਰਟ : ਪੰਜਾਬ 'ਚ 1414 ਤੇ ਹਰਿਆਣਾ 'ਚ 1298 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ, ਲੱਖਾਂ ਏਕੜ ਫਸਲ ਦਾ ਹੋਇਆ ਨੁਕਸਾਨ