Kheda Watan Punjab Diyan :  ਗੁਰੂ ਕੀ ਨਗਰੀ ( ਗੁਰੂ ਨਾਨਕ ਸਟੇਡੀਅਮ ) ਵਿਖੇ ਪੰਜਾਬ ਸਰਕਾਰ ਵੱਲੋਂ ਖੇਡ ਵਿਭਾਗ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2022 ਦੇ ਰਾਜ ਪੱਧਰੀ ਮੁਕਾਬਲਿਆਂ ਦੇ ਸਿਲਸਿਲੇ ਤਹਿਤ ਅੰਡਰ -21,40 ਸਾਲ ਉਮਰ ਵਰਗ ਦੇ ਸੂਬਾ ਪੱਧਰੀ ਗਤਕਾ ਫਾਈਨਲ ਮੁਕਾਬਲੇ ( ਲੜਕੇ ਅਤੇ ਲੜਕੀਆਂ ) ਕਰਵਾਏ ਗਏ। ਸਿੱਖੀ ਸਰੂਪ ਵਿੱਚ ਸੱਜੇ ਬੱਚੇ ਜਿੱਥੇ ਗਤਕੇ ਦੀ ਪ੍ਰਦਰਸ਼ਨੀ ਖੇਡ ਦਾ ਮੁਜ਼ਾਹਰਾ ਕਰ ਰਹੇ ਹਨ, ਉਥੇ ਨਸ਼ਿਆ ਦੀ ਦਲਦਲ ਵਿੱਚ ਫਸ ਕੇ ਕੁਰਾਹੇ ਪਈ ਜਵਾਨੀ ਨੂੰ ਸੁਨੇਹਾ ਵੀ ਦੇ ਰਹੇ ਹਨ। ਪੰਜਾਬ ਗਤਕਾ ਐਸੋਸ਼ੀਏਸ਼ਨ ਦੇ ਸਹਿਯੋਗ ਨਾਲ ਗਤਕਾ ਮੁਕਾਬਲੇ ਕਰਵਾਏ ਜਾ ਰਹੇ ਹਨ। 

 

ਇਸ ਮੌਕੇ ਪੰਜਾਬ ਗਤਕਾ ਐਸੋਸ਼ੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਸੋਹਲ ਨੇ ਇਹਨਾਂ ਰਾਜ ਪੱਧਰੀ ਗਤਕਾ ਮੁਕਾਬਲਿਆਂ ਦਾ ਸ਼ਲਾਘਾ ਕਰਦੇ ਹੋਏ ਕਿਹਾ ਕੀ ਸਿੱਖੀ ਸਰੂਪ ਤੇ ਸਿੱਖ ਜੀਵਨ ਸ਼ੈਲੀ ਦੀ ਮਿਸਾਲ ਇਹਨਾਂ ਖਿਡਾਰੀਆਂ ਤੋਂ ਲੈਣੀ ਚਾਹੀਦੀ ਹੈ। ਉਹਨਾਂ ਨੇ ਪੰਜਾਬ ਦੇ ਮੰਤਰੀ ਭਗਵੰਤ ਸਿੰਘ ਮਾਨ, ਉੱਚ ਵਿਦਿਆ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਖੇਡ ਵਿਭਾਗ ਦੇ ਮੁਖੀ ਡਾ. ਰਾਜੇਸ ਧੀਮਾਨ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਤਕਾ ਖੇਡ ਨੂੰ ਪ੍ਰਫੁੱਲਤ ਕਰਨ ਤੇ ਉਤਸਾਹਿਤ ਕਰਨ ਦੇ ਮੰਤਵ ਨਾਲ ਸ਼ੁਰੂ ਕੀਤਾ। 

 

ਇਹ ਸਿਲਸਿਲਾ ਭਵਿੱਖ ਲਈ ਭਵਿੱਖ ਲਈ ਸਾਰਥਕ ਸਿੱਧ ਹੋਵੇਗਾ। ਨਾਲ ਹੀ ਇਸ ਮੌਕੇ ਬਲਜਿੰਦਰ ਸਿੰਘ ਤੂਰ ਜਨਰਲ ਸਕੱਤਰ ਪੰਜਾਬ ਗਤਕਾ ਐਸੋਸ਼ੀਏਸ਼ਨ ਅਤੇ ਗਤਕਾ ਫੇਡਰੇਸਨ ਆਫ ਇੰਡੀਆ ਵੱਲੋਂ ਸਮੂਹ ਜੇਤੂ ਖਿਡਾਰੀਆਂ ਨੂੰ ਵਧਾਈਆਂ ਦਿੰਦਿਆਂ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਤਕਾ ਇਕ ਅਜਿਹੀ ਖੇਡ ਹੈ, ਜੋ ਖੇਡ ਖੇਤਰ ਦੇ ਨਾਲ-ਨਾਲ ਨੈਤਿਕਤਾ ਅਤੇ ਜੀਵਨਸ਼ੈਲੀ ਨੂੰ ਉੱਚਾ ਚੁੱਕਣ ਵਿੱਚ ਮਦਦ ਕਰਦੀ ਹੈ। ਗਤਕਾ ਪੁਰਾਤਨ ਸਿੱਖ ਸ਼ਸਤਰ ਵਿਦਿਆ ਦਾ ਅੰਗ ਹੈ ,ਜੋ ਕਿ ਸਿੱਖ ਗੁਰੂ ਸਾਹਿਬਾਨ ਵੱਲੋਂ ਸ਼ੁਰੂ ਕੀਤੀ ਗਈ ਸੀ। ਇਸ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਪੰਜਾਬ ਗਤਕਾ ਐਸੋਸ਼ੀਏਸ਼ਨ ਅਤੇ ਗਤਕਾ ਫੈਡਰੇਸਨ ਆੱਫ ਇੰਡੀਆ ਲਗਾਤਾਰ 16 ਸਾਲ ਤੋਂ ਕੰਮ ਤਰ ਰਹੀ ਹੈ।


ਇਸ ਦੇ ਨਾਲ ਹੀ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਖੇਡਾਂ ਵਤਨ ਪੰਜਾਬ ਦੀਆਂ ਚੈਂਪੀਅਨਸ਼ਿਪ ਤਹਿਤ ਕਰਵਾਏ ਜਾ ਰਹੇ ਗਤਕਾ ਮੁਕਾਬਲਿਆਂ ਦੀ ਸ਼ਲਾਘਾ ਗਈ ਅਤੇ ਕਿਹਾ ਕਿ ਗਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਦੂਸਰੀਆਂ ਖੇਡਾਂ ਵਾਗ ਗਤਕਾ ਖੇਡ ਨੂੰ ਵੀ ਨੈਸ਼ਨਲ ਪੱਧਰ ਅਤੇ ਵਿਸਵ ਪੱਧਰ 'ਤੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰ ਰਹੀ ਹੈ, ਖੇਡਾਂ ਵਤਨ ਪੰਜਾਬ ਦੀਆਂ ਚੈਂਪੀਅਨਸ਼ਿਪ ਵਿਚ ਪੰਜਾਬ ਸਰਕਾਰ ਵੱਲੋਂ   ਗਤਕਾ ਖੇਡ ਨੂੰ ਸ਼ਾਮਲ ਕਰਨ 'ਤੇ ਧੰਨਵਾਦ ਕਰਦੇ ਹਾਂ। 

 



ਅੱਜ ਦੇ ਮੁਕਾਬਲਿਆਂ ਵਿੱਚੋ ਅੰਡਰ 21 ਉਮਰ ਵਰਗ ਵਿੱਚ ਵਿਅਕਤੀਗਤ ਪ੍ਰਦਰਸ਼ਨ ਵਿਚ ਹੁਸ਼ਿਆਪੁਰ ਪਹਿਲੇ , ਮਲੇਰਕੋਟਲਾ ਦੂਜੇ ਅਤੇ ਨਵਾਂਸ਼ਹਿਰ ਤੀਜੇ ਸਥਾਨ 'ਤੇ ਰਿਹਾ , ਇਸੇ ਤਰ੍ਹਾਂ ਟੀਮ ਪ੍ਰਦਰਸ਼ਨੀ ਵਿੱਚ ਲੁਧਿਆਣਾ ਨੇ ਪਹਿਲਾ, ਕਪੂਰਥਲਾ ਨੇ ਦੂਜਾ ਅਤੇ ਤੀਜਾ ਸਥਾਨ ਬਰਨਾਲਾ ਅਤੇ ਮੋਗਾ ਨੇ ਪ੍ਰਾਪਤ ਕੀਤਾ। ਇਸ ਮੌਕੇ  ਖੇਡਾਂ ਵਤਨ ਪੰਜਾਬ ਦੀਆਂ ਚੈਂਪੀਅਨਸ਼ਿਪ ਦੌਰਾਨ ਚੱਲ ਰਹੇ ਗਤਕਾ ਮੁਕਾਬਲਿਆਂ ਦੌਰਾਨ ਪੰਜਾਬ ਗਤਕਾ ਐਸੋਸੀਏਸ਼ਨ ਦੀ 50 ਮੈਬਰੀ ਰੈਫਰੀ ਕੋਸਲ ਦੀ ਟੀਮ ਸੇਵਾਵਾ ਦੇ ਰਹੀ ਹੈ, ਇਹਨਾਂ ਵਿੱਚ ਕਨਵੀਨਰ ਮਨਵਿੰਦਰ ਸਿੰਘ , ਕਨਵੀਨਰ ਹਰਮਨਜੋਤ ਸਿੰਘ ਮੋਹਾਲੀ, ਜਗਦੀਸ ਸਿੰਘ ਕੁਰਾਲੀ, ਗੁਰਲਾਲ ਸਿੰਘ ਤਰਨਤਾਰਨ , ਪਲਵਿੰਦਰ ਸਿੰਘ ਕੰਡਾ, ਅਮਨਜੀਤ ਸਿੰਘ ਭੱਟੀ,ਅਮਨਪ੍ਰੀਤ ਸਿੰਘ ਅੰਮ੍ਰਿਤਸਰ, ਤਲਵਿੰਦਰ ਸਿੰਘ ਮੋਹਾਲੀ, ਰਘਬੀਰ ਸਿੰਘ ਡੇਹਲੋਂ, ਹਰਮਿੰਦਰ ਸਿੰਘ ਬੱਬੂ ਗੁਰਦਾਸਪੁਰ , ਸੰਦੀਪ ਸਿੰਘ ਲੁਧਿਆਣਾ, ਜਸਵੀਰ ਸਿੰਘ ਡੇਹਲੋਂ ਆਦਿ ਸਾਮਲ ਹਨ।