Punjab politics: ਖੇਮਕਰਨ ਤੋਂ ਵਿਧਾਇਕ ਸਰਵਣ ਸਿੰਘ ਧੁੰਨ ਦੀ ਇੱਕ ਵਿਵਾਦਤ ਵੀਡੀਓ ਵਾਇਰਲ ਹੋਈ ਹੈ। ਉਹ ਆਪਣੇ ਹਲਕੇ ਵਿੱਚ ਕੈਬਨਿਟ ਮੰਤਰੀ ਅਤੇ ‘ਆਪ’ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਲਈ ਵੋਟਾਂ ਮੰਗ ਰਹੇ ਸਨ। ਜਨ ਸਭਾ ਤੋਂ ਬਾਅਦ ਉਹ ਵਿਕਾਸ ਕਾਰਜਾਂ ਦਾ ਦੌਰਾ ਕਰਨ ਲਈ ਨਿਕਲੇ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਵਿਚਾਲੇ ਅਜਿਹੀ ਗੱਲ ਕਹੀ ਕਿ ਹਰ ਕੋਈ ਦੰਗ ਰਹਿ ਗਿਆ। ਉਨ੍ਹਾਂ ਦੀ ਇਹ ਵੀਡੀਓ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ।


ਦਰਅਸਲ, ਲੋਕ ਸਭਾ 2024 ਦੀਆਂ ਚੋਣਾਂ ਲਈ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਲਈ ਇਨ੍ਹੀਂ ਦਿਨੀਂ ਵਿਧਾਇਕ ਧੁੰਨ ਆਪਣੇ ਹਲਕੇ ਵਿੱਚ ਜਨਤਕ ਮੀਟਿੰਗਾਂ ਕਰ ਰਹੇ ਹਨ। ਇਸ ਦੌਰਾਨ ਕਿਸੇ ਨੇ ਉਸ ਦੀ ਵੀਡੀਓ ਬਣਾ ਲਈ। ਵੀਡੀਓ 'ਚ ਉਹ ਇਲਾਕੇ 'ਚ ਲਾਈਆਂ ਜਾ ਰਹੀਆਂ ਇੱਟਾਂ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਜਿਸ ਵਿੱਚ ਉਨ੍ਹਾਂ ਕਿਹਾ- ਇਹ ਇੱਟਾਂ ਪੂਰੇ ਪੰਜਾਬ ਵਿੱਚ ਲੱਗੀਆਂ ਹਨ। ਬੱਸ ਮੇਰੀ ਗੱਲ ਸੁਣੋ। ਵੋਟ ਪਾਉਣੀ ਪਾਓ, ਕਿਤੇ ਘੱਟ ਪੈ ਜਾਣਗੀਆਂ, ਘੱਟ ਪੈਣਗੀਆਂ ਤਾਂ MP ਨੂੰ ਪੈਣਗੀਆਂ,,ਮੈਨੂੰ ਕੀ ਹੈ।



ਇਹ ਵੀਡੀਓ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ। ਵਟਲੋਹਾ ਨੇ ਲਿਖਿਆ, ਵੋਟਾਂ ਬੇਸ਼ਕ ਘੱਟ ਪੈ ਜਾਣ MP ਨੂੰ ਪੈਣੀਆਂ ਮੈਨੂੰ ਨਈਂ.....MLA ਸਰਵਣ ਧੁੰਨ AAP ਖੇਮਕਰਨ,ਬਦਕਿਸਮਤੀ ਪੰਜਾਬ ਦੀ ਬਦਲਾਅ ਦੇ ਨਾਮ 'ਤੇ ਪੌਣੀਆਂ ਅੱਠ ਜਮਾਤਾਂ ਪਾਸ ਵਾਲੇ MLA ਬਣੇ ਫਿਰਦੇ ਆ..


ਵਿਧਾਇਕ ਦਾ ਸਿਆਸੀ ਸਫ਼ਰ


ਇਸ ਸਮੇਂ ਤਰਨਤਾਰਨ ਦੇ ਖੇਮਕਰਨ ਤੋਂ ‘ਆਪ’ ਦੇ ਵਿਧਾਇਕ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ 'ਆਪ' 'ਚ ਸ਼ਾਮਲ ਹੋ ਗਏ ਸਨ। ਉਦੋਂ ਉਹ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ ਤੋਂ 11,882 ਵੋਟਾਂ ਨਾਲ ਜਿੱਤੇ ਸਨ। 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।