Amritsar News: ਅੰਮ੍ਰਿਤਸਰ ਵਿੱਚ ਇੱਕ ਪਿਓ ਵੱਲੋਂ ਆਪਣੀ ਧੀ ਦਾ ਕਿਰਪਾਨ ਨਾਲ ਵੱਢ ਕੇ ਕਤਲ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਮੋਟਰਸਾਈਕਲ ਪਿੱਛੇ ਬੰਨ੍ਹ ਕੇ ਘੁੰਮਾਇਆ ਸੀ। ਇਸ ਮੌਕੇ ਜਦੋਂ ਦਲਬੀਰ ਸਿੰਘ ਨੂੰ ਪੇਸ਼ੀ ਤੇ ਲਿਆਂਦਾ ਗਿਆ ਤਾਂ ਉਸ ਨੇ ਪਛਤਾਵਾ ਕਰਨ ਦੀ ਥਾਂ ਕਿਹਾ ਕਿ ਆਪਾਂ ਅਣਖਾਂ ਵਾਲੇ ਬੰਦੇ ਹਾਂ।
'ਆਪਾਂ ਅਣਖਾਂ ਵਾਲੇ ਬੰਦੇ ਹਾਂ'
ਪੇਸ਼ੀ ਉੱਤੇ ਲਿਆਂਦੇ ਗਏ ਦਲਬੀਰ ਸਿੰਘ ਨੇ ਕਿਹਾ ਕਿ ਮੇਰੀ ਧੀ ਦਿਨ ਤੇ ਰਾਤ ਕਿਤੇ ਰਹਿ ਕੇ ਆਈ ਸੀ ਇਸ ਲਈ ਉਸ ਨੂੰ ਮਾਰਿਆ ਗਿਆ ਹੈ, ਆਪਾਂ ਅਣਖ ਵਾਲੇ ਬੰਦੇ ਹਾਂ। ਜਦੋਂ ਮੋਟਰਸਾਈਕਲ ਪਿੱਛੇ ਬੰਨ੍ਹ ਕੇ ਘੁੰਮਾਉਣ ਬਾਰੇ ਪੁੱਛਿਆ ਗਿਆ ਤਾਂ ਦੱਸਿਆ ਕਿ ਇਸ ਨਾਲ ਜੋ 6ਵੀਂ 7 ਵਾਲੀਆਂ ਕੁੜੀਆਂ ਵਿਗੜ ਗਈਆਂ ਹਨ ਉਹ ਸੁਧਰ ਜਾਣ।
ਕੀ ਹੈ ਪੂਰਾ ਮਾਮਲਾ
ਜ਼ਿਕਰ ਕਰ ਦਈਏ ਕਿ ਇਹ ਸਾਰਾ ਮਾਮਲਾ ਅੰਮ੍ਰਿਤਸਰ ਜ਼ਿਲ੍ਹੇ ਦੇ ਤਰਸਿੱਕਾ ਥਾਣੇ ਅਧੀਨ ਪੈਂਦੇ ਪਿੰਡ ਮੁੱਛਲ ਦਾ ਹੈ। ਜਿੱਥੇ ਦਲਬੀਰ ਸਿੰਘ ਦੀ 20 ਸਾਲਾ ਕੁੜੀ ਸੁਮਨਦੀਪ ਕੌਰ ਬੁੱਧਵਾਰ ਨੂੰ ਬਿਨਾਂ ਦੱਸੇ ਘਰੋਂ ਚਲੀ ਗਈ ਸੀ। ਪਰਿਵਾਰਕ ਮੈਂਬਰਾਂ ਨੇ ਸੁਮਨਦੀਪ ਕੌਰ ਦੀ ਕਾਫੀ ਭਾਲ ਕੀਤੀ ਪਰ ਉਹ ਕਿਤੇ ਨਹੀਂ ਮਿਲੀ। ਫਿਰ ਵੀਰਵਾਰ ਦੁਪਹਿਰ ਅਚਾਨਕ ਉਹ ਵਾਪਸ ਪਰਤ ਆਈ ਤਾਂ ਉਸ ਨੂੰ ਵੇਖ ਕੇ ਉਸ ਦਾ ਪਿਤਾ ਦਲਬੀਰ ਸਿੰਘ ਭੜਕ ਉੱਠਿਆ। ਜਿਸ ਤੋਂ ਬਾਅਦ ਉਹ ਆਪਣੀ ਧੀ ਸੁਮਨਦੀਪ ਕੌਰ ਨੂੰ ਆਪਣੀ ਦੁਕਾਨ 'ਤੇ ਲੈ ਗਿਆ ਅਤੇ ਉਥੇ ਉਸ ਨੇ ਕਿਰਪਾਨ ਨਾਲ ਉਸ 'ਤੇ ਜ਼ੋਰਦਾਰ ਹਮਲਾ ਕਰ ਦਿੱਤਾ, ਜਦੋਂ ਤੱਕ ਸੁਮਨਦੀਪ ਕੌਰ ਦੀ ਮੌਤ ਨਹੀਂ ਹੋ ਗਈ, ਉਹ ਉਸ ਉੱਤੇ ਵਾਰ-ਵਾਰ ਹਮਲਾ ਕਰਦਾ ਰਿਹਾ।
ਇਸ ਤੋਂ ਬਾਅਦ ਦਲਬੀਰ ਸਿੰਘ ਨੇ ਆਪਣੀ ਧੀ ਸੁਮਨਦੀਪ ਕੌਰ ਦੀਆਂ ਦੋਵੇਂ ਲੱਤਾਂ ਦੁਪੱਟੇ ਨਾਲ ਬੰਨ੍ਹ ਕੇ ਮੋਟਰਸਾਈਕਲ ਦੇ ਪਿੱਛੇ ਲਟਕਾ ਦਿੱਤੀਆਂ। ਇਸ ਤੋਂ ਬਾਅਦ ਉਸ ਨੂੰ ਬਾਜ਼ਾਰ 'ਚੋਂ ਘੜੀਸਦਾ ਲੈ ਗਿਆ ਤੇ ਲਾਈਨਾਂ ਉੱਤੇ ਸੁੱਟ ਦਿੱਤਾ ਸੀ। ਇਸ ਸਾਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।