Amritsar News: ਪੰਜਾਬ ਵਿੱਚ ਕੁਦਰਤ ਨੇ ਮੁੜ ਕਹਿਰ ਵਰ੍ਹਾਇਆ ਹੈ। ਸੂਬੇ ਦੀਆਂ ਕਈ ਥਾਵਾਂ ’ਤੇ ਬੀਤੀ ਰਾਤ ਝੱਖੜ ਤੇ ਮੀਂਹ ਨੇ ਝੋਨੇ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਤੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਹਨੇਰੀ ਤੇ ਮੀਂਹ ਇੰਨੇ ਤੇਜ਼ ਸਨ ਕਿ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫਸਲ ਵਿੱਛ ਗਈ। 


ਪਿੰਡ ਭਿੱਟੇਵੱਡ ਦੇ ਕਿਸਾਨ ਤੇ ਸਾਬਕਾ ਡਿਪਟੀ ਡਾਇਰੈਕਟਰ ਬਾਗਬਾਨੀ ਰਣਜੀਤ ਸਿੰਘ ਰਾਣਾ ਸੰਧੂ ਨੇ ਦੱਸਿਆ ਕਿ ਮੀਂਹ ਤੇ ਹਨੇਰੀ ਇੰਨੀਂ ਤੇਜ਼ ਸੀ ਕਿ ਕਈ ਰੁੱਖ ਪੁੱਟੇ ਗਏ। ਬਾਸਮਤੀ 1121 ਤੇ ਹੋਰ ਕਿਸਮਾਂ ਦਾ ਨੁਕਸਾਨ ਹੋਇਆ ਹੈ। ਇਸ ਵਾਰ ਝੋਨੇ ਦੀ ਫਸਲ ਚੰਗੀ ਹੋਣ ਕਰਕੇ ਬੂਟੇ ਭਾਰੀ ਸਨ, ਜੋ ਹਵਾ ਕਾਰਨ ਜ਼ਮੀਨ ’ਤੇ ਹੀ ਡਿੱਗ ਗਏ।


ਮੌਸਮ ਨੇ ਮੁੜ ਤੋਂ ਲਈ ਕਰਵਟ


 ਦੇਸ਼ ਦੇ ਜ਼ਿਆਦਾਤਰ ਸੂਬਿਆਂ 'ਚ ਮਾਨਸੂਨ ਨੇ ਅਲਵਿਦਾ ਕਹਿ ਦਿੱਤੀ ਹੈ ਪਰ ਕੁਝ ਸੂਬਿਆਂ 'ਚ ਇਕ ਵਾਰ ਫਿਰ ਮੌਸਮ ਨੇ ਕਰਵਟ ਲੈਣ ਦੀ ਤਿਆਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਅੱਜ ਯਾਨੀ ਮੰਗਲਵਾਰ (10 ਅਕਤੂਬਰ) ਨੂੰ ਦਿੱਲੀ-ਐਨਸੀਆਰ ਸਮੇਤ ਉੱਤਰਾਖੰਡ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ 'ਚ ਮੀਂਹ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਪੰਜਾਬ ਵਿੱਚ ਵੀ ਮੰਗਲਵਾਰ ਦੀ ਸਵੇਰ ਚੰਗੀ ਬਾਰਿਸ਼ ਹੋਈ ਹੈ। ਜਿਸ ਤੋਂ ਬਾਅਦ ਤਾਪਮਾਨ ਦੇ ਵਿੱਚ ਗਿਰਾਵਟ ਨੂੰ ਮਹਿਸੂਸ ਕੀਤਾ ਗਿਆ


ਗੜਬੜ ਵਾਲੀਆਂ ਪੱਛਮੀ ਪੌਣਾਂ ਸਰਗਰਮ ਹੋਣ ਕਾਰਨ ਸੋਮਵਾਰ ਨੂੰ ਕਈ ਜ਼ਿਲ੍ਹਿਆਂ ’ਚ ਬੱਦਲ ਛਾਏ ਤੇ ਕੁਝ ਥਾਈਂ ਬੂੰਦਾਬਾਂਦੀ ਹੋਈ। ਜਿਸ ਕਰਕੇ ਲੁਧਿਆਣੇ ’ਚ ਸਵੇਰ ਤੋਂ ਦੁਪਹਿਰ ਤੱਕ ਕਈ ਵਾਰ ਹਲਕਾ ਮੀਂਹ ਪਿਆ ਸੀ। ਮੌਸਮ ’ਚ ਆਈ ਤਬਦੀਲੀ ਕਾਰਨ ਬਹੁਤੇ ਜ਼ਿਲ੍ਹਿਆਂ ’ਚ ਵੱਧ ਤੋਂ ਵੱਧ ਤਾਪਮਾਨ 32 ਤੋਂ 34 ਡਿਗਰੀ ਸੈਲਸੀਅਸ ਵਿਚਾਲੇ ਰਿਹਾ। ਘੱਟ ਤੋਂ ਘੱਟ ਤਾਪਮਾਨ 22 ਤੋਂ 24 ਡਿਗਰੀ ਸੈਲਸੀਅਸ ਦਰਮਿਆਨ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਹੁਣ 13 ਅਕਤੂਬਰ ਤੱਕ ਸੂਬੇ ’ਚ ਮੌਸਮ ਖੁਸ਼ਕ ਰਹੇਗਾ। ਉਸ ਤੋਂ ਬਾਅਦ 14 ਤੇ 15 ਅਕਤੂਬਰ ਨੂੰ ਮੁੜ ਬਾਰਿਸ਼ ਦੀ ਸੰਭਵਨਾ ਹੈ।






ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।