Amritsar Airport : ਸਪਾਈਸ ਜੈੱਟ ਨੇ ਕੁਝ ਅਜਿਹਾ ਕਰ ਦਿੱਤਾ ਹੈ ਕਿ ਜਿਸ ਤੋਂ ਬਾਅਦ ਯਾਤਰੀ ਕਾਫੀ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਹਨ। ਸਪਾਈਸ ਜੈੱਟ ਦਾ ਜਹਾਜ਼ 14 ਯਾਤਰੀਆਂ ਨੂੰ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਛੱਡ ਕੇ ਦੁਬਈ ਲਈ ਰਵਾਨਾ ਹੋਇਆ। ਸਪਾਈਸ ਜੈੱਟ ਦਾ ਗਰਾਊਂਡ ਸਟਾਫ ਨੇ ਵੀਜ਼ਾ 'ਤੇ ਨਾਮ ਨੂੰ ਲੈ ਕੇ ਗੜਬੜੀ ਹੋਣ ਦਾ ਹਵਾਲਾ ਦੇ ਰਿਹਾ ਹੈ। ਇਸ ਦੇ ਨਾਲ ਹੀ ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੁਝ ਮੈਂਬਰ ਇਸੇ ਤਰ੍ਹਾਂ ਦੇ ਵੀਜ਼ੇ ਲੈ ਕੇ ਦੁਬਈ ਲਈ ਰਵਾਨਾ ਹੋਏ ਹਨ।

Continues below advertisement


14 ਯਾਤਰੀਆਂ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਛੱਡੇ


ਅੰਮ੍ਰਿਤਸਰ ਹਵਾਈ ਅੱਡੇ ਤੋਂ ਸਪਾਈਸ ਜੈੱਟ ਦੀ ਉਡਾਣ ਨੰਬਰ ਐਸਜੀ-55 ਸਵੇਰੇ 9:15 ਵਜੇ ਦੁਬਈ ਲਈ ਰਵਾਨਾ ਹੋਈ। ਫਲਾਈਟ ਦੇ ਰਵਾਨਗੀ ਤੋਂ ਕਰੀਬ ਡੇਢ ਘੰਟਾ ਪਹਿਲਾਂ 14 ਯਾਤਰੀਆਂ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਰੋਕ ਲਿਆ ਗਿਆ। ਸਪਾਈਸ ਜੈੱਟ ਦੇ ਗਰਾਊਂਡ ਸਟਾਫ ਡਿਊਟੀ ਮੈਨੇਜਰ ਅਜੈ ਭੱਟ ਨੇ ਯਾਤਰੀਆਂ ਵੱਲੋਂ ਵੀਜ਼ਾ ਦਸਤਾਵੇਜ਼ ਵਿੱਚ ਪਿਤਾ ਦੇ ਨਾਂ ਦਾ ਦੋ ਵਾਰ ਜ਼ਿਕਰ ਕਰਨ 'ਤੇ ਇਤਰਾਜ਼ ਜਤਾਇਆ।


14 ਯਾਤਰੀਆਂ ਦੇ ਵੀਜ਼ਿਆਂ ਵਿੱਚ ਕਲੈਰੀਕਲ ਗਲਤੀ


ਯਾਤਰੀਆਂ ਨੇ ਦੱਸਿਆ ਕਿ 14 ਯਾਤਰੀਆਂ ਦੇ ਵੀਜ਼ਿਆਂ ਵਿੱਚ ਕਲੈਰੀਕਲ ਗਲਤੀ ਹੋਈ ਹੈ। ਯਾਤਰੀਆਂ ਦੇ ਪਿਤਾ ਦਾ ਨਾਮ ਇੱਕ ਵਾਰ ਸਰਨੇਮ ਵਿੱਚ ਅਤੇ ਦੂਜੀ ਵਾਰ ਪਿਤਾ ਦੇ ਕਾਲਮ ਵਿੱਚ ਲਿਖਿਆ ਗਿਆ ਹੈ। ਇਹ ਵੀਜ਼ੇ ਦੁਬਈ ਸਰਕਾਰ ਵੱਲੋਂ ਦਿੱਤੇ ਗਏ ਹਨ।


ਯਾਤਰੀ ਪੰਕਜ ਮਲਹੋਤਰਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਗਰੁੱਪ ਦੇ ਦੋ ਮੈਂਬਰ ਇਸੇ ਤਰ੍ਹਾਂ ਦੀ ਗਲਤੀ ਨਾਲ ਦੁਬਈ ਪਹੁੰਚ ਗਏ ਹਨ। ਜਦੋਂ ਕਿ ਕੁਝ ਨੇ ਪਹਿਲਾਂ ਹੀ ਮੁੰਬਈ ਅਤੇ ਦਿੱਲੀ ਤੋਂ ਉਡਾਣਾਂ ਫੜੀਆਂ ਹਨ। ਅਜਿਹੇ 'ਚ ਉਨ੍ਹਾਂ ਨੂੰ ਸਿਰਫ ਅੰਮ੍ਰਿਤਸਰ 'ਚ ਹੀ ਰੋਕਣਾ ਗਲਤ ਹੈ। ਸਾਰੇ 14 ਯਾਤਰੀਆਂ ਨੇ ਆਪਣੀ ਟਿਕਟ ਦੇ ਪੈਸੇ ਵਾਪਸ ਕਰਨ ਦੀ ਮੰਗ ਉਠਾਈ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।