ਅੰਮ੍ਰਿਤਸਰ : ਸਾਕਾ ਪੰਜਾ ਸਾਹਿਬ ਦੇ ਸ਼ਤਾਬਦੀ ਸਮਾਗਮਾਂ 'ਚ ਸ਼ਿਰਕਤ ਕਰਨ ਲਈ ਦੂਜਾ ਜੱਥਾ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਤੋਂ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ 'ਚ ਰਵਾਨਾ ਹੋਇਆ। ਦੇਰ ਰਾਤ ਪਾਕਿਸਤਾਨ ਐਂਬੰਸੀ ਵੱਲੋਂ 40 ਸ਼ਰਧਾਲੂ, ਜਿਨ੍ਹਾਂ ਦੇ ਵੀਜੇ ਪਹਿਲਾਂ ਜਾਰੀ ਨਹੀਂ ਹੋਏ ਸਨ, 'ਚੋਂ 14 ਸ਼ਰਧਾਲੂਆਂ ਦੇ ਵੀਜੇ ਜਾਰੀ ਕਰ ਦਿੱਤੇ ਗਏ ਤੇ ਇਹ ਸ਼ਰਧਾਲੂ ਅੱਜ ਰਵਾਨਾ ਹੋਏ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ 14 ਵੀਜੇ ਜਾਰੀ ਹੋਣ 'ਤੇ ਧੰਨਵਾਦ ਕੀਤਾ। ਇਸ ਮੌਕੇ ਧਾਮੀ ਨੇ 24 ਅਕਤੂਬਰ ਨੂੰ ਹਰਿਆਣਾ ਦੇ ਗਵਰਨਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਰੱਦ ਕਰਦਿਆਂ ਕਿਹਾ ਕਿ ਜੋ ਖਦਸ਼ਾ ਸੀ ਸਾਨੂੰ, ਉਹੀ ਹੋਇਆ ਤੇ ਹੁਣ ਕਮੇਟੀ ਸਰਕਾਰ ਚੁਣੇਗੀ ਤੇ ਸਰਕਾਰ ਦੇ ਚੁਣੇ ਕਮੇਟੀ ਮੈਂਬਰ ਸਰਕਾਰੀ ਬੋਲੀ ਹੀ ਬੋਲਣਗੇ।
ਧਾਮੀ ਨੇ ਦਾਦੂਵਾਲ, ਝੀਂਡਾ ਤੇ ਅਰੋੜਾ ਨੂੰ ਬੇਨਤੀ ਹੈ ਕਿ ਹਾਲੇ ਕੁਝ ਵੀ ਨਹੀਂ ਵਿਗੜਿਆ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਅਕਾਲ ਤਖਤ ਸਾਹਿਬ ਦੀ ਸ਼ਰਣ 'ਚ ਆਉਣ ਤਾਂਕਿ ਆਪਸ 'ਚ ਟਕਰਾਅ ਦਾ ਮਾਹੌਲ ਪੈਦਾ ਨਾ ਹੋਵੇ ਤੇ ਹਰਿਆਣਾ ਦੇ ਨਾਲ ਜੱਦੋਜਹਿਦ ਨਹੀਂ ਹੋਣੀ ਚਾਹੀਦੀ ਹੈ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਧਾਮੀ ਨੇ ਕਿਹਾ ਕਿ ਹੁਣ ਹਰਿਆਣਾ ਸਰਕਾਰ ਹਰਿਆਣਾ ਦੀ ਕਮੇਟੀ ਨੂੰ ਚਲਾਏਗੀ ਤੇ ਸਰਕਾਰ ਨੂੰ ਨੋਟੀਫਿਕੇਸ਼ਨ ਵਾਪਸ ਲੈਣਾ ਚਾਹੀਦਾ ਹੈ। ਇਕ ਸਵਾਲ ਦੇ ਜਵਾਬ 'ਚ ਧਾਮੀ ਨੇ ਕਿਹਾ ਦਾਦੂਵਾਲ ਤੇ ਹੋਰ ਜੋ ਅਕਾਲ ਤਖਤ ਦੇ ਜਥੇਦਾਰ ਤੇ ਸਵਾਲ ਚੁੱਕਦੇ ਹਨ, ਉਹੀ ਅਕਾਲ ਤਖਤ ਦੇ ਜਥੇਦਾਰ ਨੂੰ ਮਾਨਤਾ ਦੇ ਚੁੱਕੇ ਹਨ। ਇਸ ਨੋਟੀਫਿਕੇਸ਼ਨ ਦੇ ਖਿਲਾਫ ਕਾਨੂੰਨੀ ਚਾਰਾਜੋਈ ਵੀ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾਵੇਗੀ।