Chandigarh News: ਚੰਡੀਗੜ੍ਹ ਵਿੱਚ ਫੈਂਸੀ ਕਾਰ ਨੰਬਰ 25 ਲੱਖ 43 ਹਜ਼ਾਰ ਰੁਪਏ ਵਿੱਚ ਵਿਕਿਆ ਹੈ। ਸੀਐਚ 01 ਸੀਪੀ 0008 ਨੰਬਰ ਦੀ ਬੋਲੀ 25 ਲੱਖ 43 ਹਜ਼ਾਰ ਰੁਪਏ ਲੱਗੀ ਹੈ। ਇਸ ਦੇ ਨਾਲ ਹੀ ਸੀਐਚ 01 ਸੀਪੀ 0005 ਨੰਬਰ 25 ਲੱਖ 5 ਹਜ਼ਾਰ ਰੁਪਏ ਵਿੱਚ ਵਿਕਿਆ ਹੈ। ਵਾਹਨ ਰਜਿਸਟ੍ਰੇਸ਼ਨ ਲਾਇਸੈਂਸਿੰਗ ਅਥਾਰਟੀ (ਆਰਐਲਏ) ਨੇ ਫੈਂਸੀ ਨੰਬਰ ਵੇਚ ਕੇ 2 ਕਰੋੜ 68 ਲੱਖ 24 ਹਜ਼ਾਰ ਰੁਪਏ ਕਮਾਏ ਹਨ।
ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਵਾਹਨ ਰਜਿਸਟ੍ਰੇਸ਼ਨ ਲਾਇਸੈਂਸਿੰਗ ਅਥਾਰਟੀ (ਆਰਐਲਏ) ਵੱਲੋਂ ਵਾਹਨ ਰਜਿਸਟਰੇਸ਼ਨ ਦੇ ਨੰਬਰਾਂ ਦੀ ਨਵੀਂ ਸ਼ੁਰੂ ਹੋ ਰਹੀ ਲੜੀ ਨੰਬਰ ‘ਸੀਐਚ 01 ਸੀਪੀ’ ਦੇ ਫੈਂਸੀ ਤੇ ਮਨਪਸੰਦ ਨੰਬਰਾਂ ਦੀ ਨਿਲਾਮੀ ਤੋਂ ਕਰੋੜਾਂ ਰੁਪਏ ਦੀ ਕਮਾਈ ਕੀਤੀ।
ਆਰਐਲਏ ਦੇ ਦਫ਼ਤਰ ਨੇ ਨਵੀਂ ਲੜੀ ‘ਸੀਐਚ 01 ਸੀਪੀ’ ਦੇ ਰਜਿਸਟਰੇਸ਼ਨ ਨੰਬਰ 0001 ਤੋਂ 9999 ਤੱਕ ਦੇ ਵਾਹਨ ਰਜਿਸਟ੍ਰੇਸ਼ਨ ਦੇ ਫੈਂਸੀ ਤੇ ਮਨਪਸੰਦ ਨੰਬਰਾਂ ਦੀ ਕੀਤੀ ਗਈ ਈ-ਨਿਲਾਮੀ ਦੌਰਾਨ ਕੁੱਲ ਵੱਖ ਵੱਖ 577 ਰਜਿਸਟ੍ਰੇਸ਼ਨ ਨੰਬਰਾਂ ਦੀ ਨਿਲਾਮੀ ਕੀਤੀ ਗਈ ਹੈ। ਇਨ੍ਹਾਂ ਨੰਬਰਾਂ ਦੀ ਨਿਲਾਮੀ ਤੋਂ ਆਰਐਲਏ ਨੇ ਕੁੱਲ 2 ਕਰੋੜ 68 ਲੱਖ 24 ਹਜ਼ਾਰ ਰੁਪਏ ਆਪਣੇ ਖਜ਼ਾਨੇ ਵਿੱਚ ਪਾਏ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਬੁੱਤ ਨਾਲ ਗੱਲਾਂ ਕਰਦੀ ਨਜ਼ਰ ਆਈ ਰਾਖੀ ਸਾਵੰਤ, ਬੋਲੀ- 'ਪਾਜੀ ਤੁਸੀਂ ਲੈਜੇਂਡ ਹੋ'
ਇਸ ਨਵੀਂ ਸ਼ੁਰੂ ਹੋ ਰਹੀ ਲੜੀ ਦਾ ਰਜਿਸਟ੍ਰੇਸ਼ਨ ਨੰਬਰ 0008 ਸਭ ਤੋਂ ਵੱਧ 25 ਲੱਖ 43 ਹਜ਼ਾਰ ਰੁਪਏ ਵਿੱਚ ਨਿਲਾਮ ਹੋਇਆ ਜਦੋਂ ਕਿ 0005 ਦੂਜੇ ਨੰਬਰ ’ਤੇ ਸਭ ਤੋਂ ਵੱਧ ਰਕਮ 25 ਲੱਖ 5 ਹਜ਼ਾਰ ਰੁਪਏ ਵਿੱਚ ਵਿਕਿਆ।
ਇਸੇ ਤਰ੍ਹਾਂ ਨਾਲ ਮੁੱਖ ਤੌਰ ‘ਤੇ ਇਸ ‘ਸੀਐਚ 01 ਸੀਪੀ’ ਲੜੀ ਦਾ ਰਜਿਸਰੇਸ਼ਨ ਨੰਬਰ 0001 ਨੰਬਰ 17 ਲੱਖ 50 ਹਜ਼ਾਰ ਰੁਪਏ, 0007 ਨੰਬਰ 6 ਲੱਖ 75 ਹਜ਼ਾਰ ਰੁਪਏ, 0009 ਨੰਬਰ 6 ਲੱਖ 33 ਹਜ਼ਾਰ ਰੁਪਏ, 0002 ਨੰਬਰ 4 ਲੱਖ 27 ਹਜ਼ਾਰ ਰੁਪਏ, 1313 ਨੰਬਰ 4 ਲੱਖ 5 ਹਜ਼ਾਰ ਰੁਪਏ, 7777 ਨੰਬਰ 3 ਲੱਖ 35 ਹਜ਼ਾਰ ਰੁਪਏ, 0017 ਨੰਬਰ 3 ਲੱਖ 33 ਹਜ਼ਾਰ ਰੁਪਏ ਤੇ 9999 ਨੰਬਰ 3 ਲੱਖ 31 ਹਜ਼ਾਰ ਰੁਪਏ ਵਿੱਚ ਨਿਲਾਮ ਹੋਏ।