Chandigarh News: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਲ 2023-24 ਲਈ ਸ਼ਹਿਰ ਦੇ 95 ਸ਼ਰਾਬ ਦੇ ਠੇਕਿਆਂ ਦੀ ਈ-ਨਿਲਾਮੀ ਕਰਵਾਈ ਗਈ। ਇਹ ਨਿਲਾਮੀ ਸੈਕਟਰ 24 ਸਥਿਤ ਪਾਰਕ ਵਿਊ ਹੋਟਲ ਵਿੱਚ ਹੋਈ। ਹਾਸਲ ਜਾਣਕਾਰੀ ਅਨੁਸਾਰ ਅੱਜ ਕੁੱਲ ਠੇਕਿਆਂ ਵਿੱਚੋਂ 43 ਠੇਕਿਆਂ ਦੀ ਨਿਲਾਮੀ ਕੀਤੀ ਗਈ।


ਪਤਾ ਲੱਗਾ ਹੈ ਕਿ ਪਲਸੌਰਾ (Pulsaura) ਦਾ ਠੇਕਾ ਸਭ ਤੋਂ ਮਹਿੰਗਾ 11.65 ਕਰੋੜ ਵਿੱਚ ਵਿਕਿਆ। ਜਦੋਂਕਿ ਸੈਕਟਰ 61 ਦਾ ਠੇਕਾ 9.55 ਕਰੋੜ ਵਿੱਚ ਵਿਕਿਆ। ਸੈਕਟਰ 48 ਦਾ ਠੇਕਾ 8.95 ਕਰੋੜ ਵਿੱਚ ਵੇਚਿਆ ਗਿਆ।


ਪ੍ਰਸ਼ਾਸਨ ਨੂੰ ਅੱਜ ਬੋਲੀ ਤੋਂ ਕੁੱਲ 221 ਕਰੋੜ ਰੁਪਏ ਦੀ ਕਮਾਈ ਹੋਈ। ਬਾਕੀ ਰਹਿੰਦੇ ਠੇਕਿਆਂ ਲਈ ਜਲਦੀ ਹੀ ਨਿਲਾਮੀ ਕਰਵਾਈ ਜਾਵੇਗੀ। ਪ੍ਰਸ਼ਾਸਨ ਨੇ 4 ਮਾਰਚ ਨੂੰ ਸਾਲ 2022-23 ਲਈ ਆਬਕਾਰੀ ਨੀਤੀ ਦਾ ਐਲਾਨ ਕੀਤਾ ਸੀ। ਚਾਲੂ ਵਿੱਤੀ ਸਾਲ ਲਈ ਠੇਕਿਆਂ ਤੋਂ 830 ਕਰੋੜ ਰੁਪਏ ਦਾ ਟੀਚਾ ਰੱਖਿਆ ਗਿਆ ਹੈ।


ਦੱਸ ਦਈਏ ਕਿ ਇਸ ਵਾਰ ਵੀ ਪ੍ਰਸ਼ਾਸਨ ਨੇ ਸ਼ਹਿਰ ਦੇ ਸਰਹੱਦੀ ਖੇਤਰ ਵਿੱਚ ਖੁੱਲ੍ਹੇ ਠੇਕਿਆਂ ਦਾ ਰੇਟ ਸ਼ਹਿਰ ਦੇ ਮੱਧ ਵਿੱਚ ਬਣੇ ਠੇਕਿਆਂ ਨਾਲੋਂ ਵੱਧ ਰੱਖਿਆ ਸੀ। ਧਨਾਸ ਦੇ ਠੇਕੇ ਦੀ ਰਾਖਵੀਂ ਕੀਮਤ ਬਹੁਤ ਜ਼ਿਆਦਾ ਰੱਖੀ ਗਈ ਸੀ। ਪਿਛਲੇ ਸਾਲ ਇਹ ਠੇਕਾ 11.55 ਕਰੋੜ ਰੁਪਏ ਵਿੱਚ ਵੇਚਿਆ ਗਿਆ ਸੀ।


ਪੰਜਾਬ ਦੇ ਨਾਲ ਲੱਗਦੇ ਹੋਣ ਕਾਰਨ ਇਸ ਠੇਕੇ ਦਾ ਕਾਰੋਬਾਰ ਕਾਫੀ ਚੱਲਦਾ ਹੈ ਤੇ ਗੁਆਂਢੀ ਰਾਜਾਂ ਤੋਂ ਵੀ ਲੋਕ ਇੱਥੇ ਸ਼ਰਾਬ (Liquor) ਖਰੀਦਣ ਆਉਂਦੇ ਹਨ। ਪੰਜਾਬ (Punjab) ਦੇ ਮੁਕਾਬਲੇ ਚੰਡੀਗੜ੍ਹ (Chandigarh) ਵਿੱਚ ਸ਼ਰਾਬ ਦੇ ਰੇਟ ਘੱਟ ਹੋਣ ਕਾਰਨ ਇੱਥੇ ਭੀੜ ਜ਼ਿਆਦਾ ਹੈ। ਹਾਲਾਂਕਿ, ਉੱਚ ਰਿਜ਼ਰਵ ਕੀਮਤ ਕਾਰਨ ਠੇਕਾ ਨਹੀਂ ਵਿਕਿਆ।


ਇਹ ਵੀ ਪੜ੍ਹੋ: ਭਾਰਤ ਦੇ ਲੋਂਗਵਾ ਪਿੰਡ ਦੇ ਲੋਕਾਂ ਕੋਲ ਦੋ ਦੇਸ਼ਾਂ ਦੀ ਨਾਗਰਿਕਤਾ, ਖਾਂਦੇ ਕਿਸੇ ਹੋਰ ਦੇਸ਼ 'ਚ ਤੇ ਸੌਂਦੇ ਕਿਸੇ ਹੋਰ ਦੇਸ਼ 'ਚ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Punjab News: G-20 ਸੰਮੇਲਨ 'ਚ ਸ਼ਾਮਲ ਹੋਏ ਮੁੱਖ ਮੰਤਰੀ ਭਗਵੰਤ ਮਾਨ