Digital Marksheets: CBSE ਨੇ 10ਵੀਂ ਅਤੇ 12ਵੀਂ ਬੋਰਡ ਇਮਤਿਹਾਨਾਂ ਤੋਂ ਬਾਅਦ ਵਿਦਿਆਰਥੀਆਂ ਲਈ ਡਿਜੀਟਲ ਮਾਰਕਸ਼ੀਟ ਮਿਲਣ ਦੀ ਸੁਵਿਧਾ ਸ਼ੁਰੂ ਕੀਤੀ ਹੈ। ਬੋਰਡ ਨੇ ਦੱਸਿਆ ਕਿ ਨਤੀਜਾ ਆਉਣ ਤੋਂ ਬਾਅਦ ਵਿਦਿਆਰਥੀ ਡਿਜੀਲੌਕਰ ਐਪ ਰਾਹੀਂ ਆਪਣਾ ਨਤੀਜਾ ਵੇਖ ਸਕਣਗੇ ਅਤੇ 6 ਅੰਕਾਂ ਦਾ ਵਿਸ਼ੇਸ਼ ਕੋਡ ਪਾ ਕੇ ਡਿਜੀਟਲ ਮਾਰਕਸੀਟ ਵੀ ਲੈ ਸਕਣਗੇ।

CBSE ਨੇ ਕਿਹਾ ਹੈ ਕਿ ਇਹ ਡਿਜੀਟਲ ਮਾਰਕਸ਼ੀਟ ਇੱਕ ਅਸਲ ਅਤੇ ਵੈਲੀਡ ਦਸਤਾਵੇਜ਼ ਮੰਨਿਆ ਜਾਵੇਗਾ, ਜਿਸਨੂੰ ਵਿਦਿਆਰਥੀ 11ਵੀਂ ਜਾਂ ਕਾਲਜ ਦੀ ਪਹਿਲੀ ਕਲਾਸ ਵਿੱਚ ਦਾਖਲੇ ਦੌਰਾਨ ਵਰਤ ਸਕਣਗੇ।

ਹਰ ਸਕੂਲ ਨੂੰ ਮਿਲੇਗਾ ਵੱਖਰਾ ਕੋਡ

ਚੰਡੀਗੜ੍ਹ ਸੈਕਟਰ-21 ਵਿੱਚ ਸਥਿਤ ਮਾਨਵ ਮੰਗਲ ਸਕੂਲ ਦੇ ਡਾਇਰੈਕਟਰ ਸੰਜੇ ਸਰਦਾਨਾ ਨੇ ਦੱਸਿਆ ਕਿ ਬੋਰਡ ਵੱਲੋਂ ਸਾਰੇ ਸਕੂਲਾਂ ਨੂੰ ਪਰੀਖਿਆ ਨਤੀਜੇ ਜਾਰੀ ਹੋਣ ਤੋਂ ਬਾਅਦ ਈਮੇਲ ਰਾਹੀਂ ਵੱਖ-ਵੱਖ ਛੇ ਅੰਕਾਂ ਵਾਲਾ ਕੋਡ ਭੇਜਿਆ ਜਾਵੇਗਾ। ਹਰ ਸਕੂਲ ਲਈ ਕੋਡ ਵੱਖਰਾ ਹੋਵੇਗਾ ਅਤੇ ਕੇਵਲ ਉਹੀ ਵਿਦਿਆਰਥੀ ਇਸ ਕੋਡ ਦੀ ਮਦਦ ਨਾਲ ਆਪਣੀ ਡਿਜੀਟਲ ਮਾਰਕਸੀਟ ਪ੍ਰਾਪਤ ਕਰ ਸਕਣਗੇ ਜੋ ਉਸ ਸਕੂਲ ਵਿੱਚ ਪੜ੍ਹਦੇ ਹਨ। ਕਿਸੇ ਹੋਰ ਸਕੂਲ ਦਾ ਕੋਡ ਕਿਸੇ ਵੀ ਹਾਲਤ ਵਿੱਚ ਕੰਮ ਨਹੀਂ ਕਰੇਗਾ।

ਇੰਝ ਕਰ ਸਕੋਗੇ ਡਾਊਨਲੋਡ

ਡਿਜੀਟਲ ਮਾਰਕਸੀਟ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਡਿਜੀ ਲਾਕਰ ਐਪ ਆਪਣੇ ਮੋਬਾਈਲ 'ਤੇ ਡਾਊਨਲੋਡ ਕਰਨਾ ਹੋਵੇਗਾ। ਇਸਦੇ ਬਾਅਦ ਆਧਾਰ ਕਾਰਡ ਨੰਬਰ ਅਤੇ ਰਜਿਸਟਰਡ ਮੋਬਾਈਲ ਨੰਬਰ ਦਾਲਣ 'ਤੇ OTP (ਵਨ ਟਾਈਮ ਪਾਸਵਰਡ) ਆਏਗਾ। ਇਸ ਤਰ੍ਹਾਂ ਡਿਜੀ ਲਾਕਰ ਖੁੱਲ ਜਾਵੇਗਾ। ਪਰੀਖਿਆ ਨਤੀਜੇ ਦੇਖਣ ਦੇ ਬਾਅਦ ਵਿਦਿਆਰਥੀਆਂ ਨੂੰ ਅੰਕ ਮਾਰਕਸ਼ੀਟ ਡਾਊਨਲੋਡ ਕਰਨ ਦਾ ਵਿਕਲਪ ਦਿੱਤਾ ਜਾਵੇਗਾ, ਜੋ ਕਿ ਸਕੂਲ ਤੋਂ ਮਿਲੇ ਛੇ ਅੰਕਾਂ ਵਾਲੇ ਕੋਡ ਨਾਲ ਹੀ ਖੁੱਲਵੇਗਾ।

ਟ੍ਰਾਈਸਿਟੀ ਵਿੱਚ 60 ਹਜ਼ਾਰ ਤੋਂ ਜ਼ਿਆਦਾ ਸੀਬੀਐਸਈ 10ਵੀਂ ਅਤੇ 12ਵੀਂ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਇਸਦਾ ਫਾਇਦਾ ਹੋਵੇਗਾ। ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਹੁਣ ਡਿਜੀਟਲ ਮਾਰਕਸ਼ੀਟ ਲਈ ਸਕੂਲ ਜਾਣ ਦੀ ਲੋੜ ਨਹੀਂ ਹੋਵੇਗੀ, ਉਹ ਘਰ ਬੈਠੇ ਹੀ ਡਿਜੀਲੌਕਰ ਰਾਹੀਂ ਇਸਨੂੰ ਪ੍ਰਾਪਤ ਕਰ ਸਕਦੇ ਹਨ ਅਤੇ ਪ੍ਰਿੰਟ ਵੀ ਨਿਕਾਲ ਸਕਦੇ ਹਨ।

ਦੱਸ ਦਈਏ CBSE ਵੱਲੋਂ 12ਵੀਂ ਬੋਰਡ ਪ੍ਰੀਖਿਆ ਦੇ ਨਤੀਜੇ ਜਾਰੀ ਕਰ ਦਿੱਤੇ ਹਨ। 12ਵੀਂ ਜਮਾਤ ਵਿੱਚੋਂ 88.39% ਵਿਦਿਆਰਥੀ ਪਾਸ ਹੋਏ ਹਨ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ cbse.gov.in, results.cbse.nic.in 'ਤੇ ਜਾ ਕੇ ਆਪਣੇ ਫਾਈਨਲ ਰਿਜਲਟ ਦੇਖ ਸਕਦੇ ਹਨ। ਇਸ ਤੋਂ ਇਲਾਵਾ ਡਿਜੀਲਾਕਰ, ਉਮੰਗ ਐਪ ਤੇ SMS ਸੇਵਾਵਾਂ ਰਾਹੀਂ ਵੀ ਨਤੀਜੇ ਦੇਖ ਸਕਦੇ ਹਨ।


Education Loan Information:

Calculate Education Loan EMI