Chandigarh Weather: ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਨਾਲ ਲਗਦੇ ਪਹਾੜੀ ਇਲਾਕੇ ਵਿੱਚ ਬਰਫਬਾਰੀ ਕਰਕੇ ਮੈਦਾਨੀ ਇਲਾਕੇ ਵਿੱਚ ਠੰਢ ਵਧਦੀ ਜਾ ਰਹੀ ਹੈ। ਪਹਾੜੀ ਇਲਾਕੇ ਵੱਲੋਂ ਆ ਰਹੀਆਂ ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਠਾਰ ਕੇ ਰੱਖ ਦਿੱਤਾ ਹੈ। ਇਸੇ ਕਰਕੇ ਸ਼ਹਿਰ ਦੀਆਂ ਰਾਤਾਂ ਸ਼ਿਮਲਾ ਨਾਲੋਂ ਵੀ ਠੰਢੀਆਂ ਹੋ ਗਈਆਂ ਹਨ।


ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 9.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਆਮ ਨਾਲੋਂ ਘੱਟ ਹੈ। ਇਸੇ ਤਰ੍ਹਾਂ ਸ਼ਿਮਲਾ ਵਿੱਚ ਘੱਟ ਤੋਂ ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਦੇ ਕਰੀਬ ਹੈ।


ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 26.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਉਹ ਆਮ ਨਾਲੋਂ ਇਕ ਡਿਗਰੀ ਸੈਲਸੀਅਸ ਘੱਟ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 27 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਮੌਸਮ ਸਾਫ ਰਹੇਗਾ ਤੇ ਦਿਨ ਸਮੇਂ ਧੁੱਪ ਖਿੜੇਗੀ ਜਦੋਂ ਕਿ 1 ਦਸੰਬਰ ਨੂੰ ਸ਼ਹਿਰ ਵਿੱਚ ਬੱਦਲਵਾਈ ਰਹਿਣ ਦਾ ਖਦਸ਼ਾ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਠੰਢ ਹੋਰ ਵਧ ਸਕਦੀ ਹੈ।


ਮੌਸਮ ਖੁਸ਼ਗਵਾਰ ਹੋਣ ਕਰਕੇ ਸ਼ਹਿਰ ਦੀਆਂ ਘੁੰਮਣ ਵਾਲੀਆਂ ਥਾਵਾਂ ਸੁਖਨਾ ਝੀਲ, ਰੌਕ ਗਾਰਡਨ, ਬਰਡ ਪਾਰਕ, ਰੋਜ਼ ਗਾਰਡਨ ਸਣੇ ਹੋਰਨਾਂ ਥਾਵਾਂ ’ਤੇ ਸੈਲਾਨੀਆਂ ਦੀ ਦਿਨ ਭਰ ਭੀੜ ਲੱਗੀ ਰਹੀ। ਦੂਜੇ ਪਾਸੇ ਇਸ ਵਾਰ ਠੰਢ ਦੇ ਸਮੇਂ ਸਿਰ ਦਸਤਕ ਦੇਣ ਦੇ ਨਾਲ ਹੀ ਗਰਮ ਕੱਪੜਿਆਂ ਦੁਕਾਨਾਂ ’ਤੇ ਖ਼ਰੀਦੋ ਫਰੋਖਤ ਵਧ ਗਈ ਹੈ।


ਇਹ ਵੀ ਪੜ੍ਹੋ: Funny Video: ਪੈਟਰੋਲ ਭਰਨ ਦੀ ਸੀ ਕਾਹਲੀ, ਹਵਾ 'ਚ ਉੱਡਾਈ ਬਾਈਕ, ਪਿੱਛੇ ਬੈਠੇ ਦਾਦੇ ਦੀ ਹੋਈ ਬੁਰੀ ਹਾਲਤ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Jalandhar News: ਠੰਢ ਵਧਣ ਦੇ ਬਾਵਜੂਦ ਡੇਂਗੂ ਨੇ ਮਚਾਇਆ ਕਹਿਰ, ਜਲੰਧਰ 'ਚ ਮਰੀਜ਼ਾਂ ਦੀ ਗਿਣਤੀ 390 ਤੋਂ ਟੱਪੀ