ਚੰਡੀਗੜ੍ਹ ਤੋਂ ਭਾਜਪਾ ਦੀ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨੂੰ ਸੈਕਟਰ 7 ਵਿੱਚ ਅਲਾਟ ਕੀਤੇ ਗਏ ਸਰਕਾਰੀ ਘਰ ਦਾ ਕਰਾਇਆ ਨਾ ਭਰਨ 'ਤੇ ਲਗਭਗ 13 ਲੱਖ ਰੁਪਏ ਦਾ ਬਕਾਇਆ ਹੋ ਗਿਆ ਹੈ। ਕਿਰਨ ਖੇਰ ਨੂੰ ਰੈਂਟਸ ਦੇ ਅਸਿਸਟੈਂਟ ਕੰਟਰੋਲਰ (ਐਫਐਂਡਏ) ਵਲੋਂ ਉਨ੍ਹਾਂ ਦੇ ਸੈਕਟਰ 8-ਏ ਵਿਖੇ ਕੋਠੀ ਨੰਬਰ 65 'ਤੇ 24 ਜੂਨ 2025 ਨੂੰ ਨੋਟਿਸ ਭੇਜਿਆ ਗਿਆ ਸੀ। ਇਸ ਵਿੱਚ ਉਨ੍ਹਾਂ ਨੂੰ ਜਲਦੀ ਰਕਮ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ। ਜੇਕਰ ਉਨ੍ਹਾਂ ਵਲੋਂ ਰਕਮ ਜਮ੍ਹਾ ਨਹੀਂ ਕਰਵਾਈ ਜਾਂਦੀ ਤਾਂ ਬਕਾਇਆ ਰਕਮ 'ਤੇ 12% ਬਿਆਜ ਲੱਗੇਗਾ।

ਦੱਸਣਯੋਗ ਹੈ ਕਿ ਪ੍ਰਸ਼ਾਸਨ ਵਲੋਂ ਸਾਬਕਾ ਸੰਸਦ ਮੈਂਬਰ ਨੂੰ ₹12,76,418 ਦਾ ਨੋਟਿਸ ਭੇਜਿਆ ਗਿਆ ਹੈ। ਇਹ ਰਕਮ ਸੈਕਟਰ-7 ਵਿਖੇ ਸਥਿਤ ਸਰਕਾਰੀ ਘਰ T-6/23 ਦੇ ਬਕਾਇਆ ਲਾਇਸੈਂਸ ਫੀਸ (ਕਿਰਾਏ) ਅਤੇ ਜੁਰਮਾਨੇ ਦੀ ਹੈ, ਜਿਸ 'ਚ ਕੁਝ ਹਿੱਸਿਆਂ 'ਤੇ 100% ਤੋਂ 200% ਤੱਕ ਜੁਰਮਾਨਾ ਲਾਇਆ ਗਿਆ ਹੈ।

ਕੁੱਲ ਬਕਾਇਆ ਰਕਮ: ₹12,76,418

ਇਹ ਨੋਟਿਸ ਪ੍ਰਸ਼ਾਸਨ ਵੱਲੋਂ 24 ਜੂਨ 2025 ਨੂੰ ਕਿਰਨ ਖੇਰ ਦੇ ਸੈਕਟਰ-8ਏ ਸਥਿਤ ਘਰ 'ਤੇ ਭੇਜਿਆ ਗਿਆ ਸੀ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਨਿਰਧਾਰਤ ਸਮੇਂ ਤੱਕ ਬਕਾਇਆ ਰਕਮ ਅਦਾ ਨਹੀਂ ਕੀਤੀ ਗਈ, ਤਾਂ ਹਰ ਸਾਲ 12% ਵਾਧੂ ਵਿਆਜ ਲਿਆ ਜਾਵੇਗਾ। ਭੁਗਤਾਨ ਡਿਮਾਂਡ ਡਰਾਫਟ ਜਾਂ ਬੈਂਕ ਟ੍ਰਾਂਸਫਰ ਰਾਹੀਂ ਕਰਨ ਲਈ ਕਿਹਾ ਗਿਆ ਹੈ। ਭੁਗਤਾਨ ਕਰਨ ਤੋਂ ਪਹਿਲਾਂ ਕੈਸ਼ੀਅਰ ਤੋਂ ਵੇਰਵਾ ਲੈਣਾ ਲਾਜ਼ਮੀ ਹੋਵੇਗਾ।