Chandigarh News: ਚੰਡੀਗੜ੍ਹ ਦੇ ਵਾਹਨ ਰਜਿਸਟਰੇਸ਼ਨ ਤੇ ਲਾਇਸੈਂਸਿੰਗ ਅਥਾਰਿਟੀ (ਆਰਐਲਏ) ਵੱਲੋਂ ਆਮ ਲੋਕਾਂ ਨੂੰ ਸੂਚਨਾ ਜਾਰੀ ਕੀਤੀ ਗਈ ਹੈ ਕਿ ਚਿਲਡਰਨ ਟਰੈਫਿਕ ਪਾਰਕ ਸੈਕਟਰ 23 ਵਿੱਚ ਰੈਗੂਲਰ ਡਰਾਈਵਿੰਗ ਟੈਸਟ ਕਰਵਾਉਣ ਲਈ 28 ਜਨਵਰੀ ਨੂੰ ਬੁੱਕ ਕੀਤੀਆਂ ਅਪੁਆਇੰਟਮੈਂਟਾਂ ਪ੍ਰਬੰਧਕੀ ਕਾਰਨਾਂ ਕਰਕੇ ਮੁੜ ਤੋਂ ਤਹਿ ਕਰ ਦਿੱਤੀਆਂ ਗਈਆਂ ਹਨ।
ਆਰਐਲਏ ਵੱਲੋਂ ਜਾਰੀ ਸੂਚਨਾ ਅਨੁਸਾਰ ਜਿਨ੍ਹਾਂ ਬਿਨੈਕਾਰਾਂ ਨੇ 28 ਜਨਵਰੀ ਲਈ ਚਿਲਡਰਨ ਟ੍ਰੈਫਿਕ ਪਾਰਕ ਵਿੱਚ ਰੈਗੂਲਰ ਡਰਾਈਵਿੰਗ ਟੈਸਟ ਲਈ ਸਮਾਂ ਲਿਆ ਹੋਇਆ ਹੈ, ਉਨ੍ਹਾਂ ਲਈ ਵਰਣਮਾਲਾ ਅਨੁਸਾਰ 30 ਜਨਵਰੀ ਤੋਂ ਲੈ ਕੇ 3 ਫਰਵਰੀ ਦਰਮਿਆਨ ਮੁੜ ਤੋਂ ਅਪੁਆਇੰਟਮੈਂਟ ਤੈਅ ਕੀਤੀ ਗਈ ਹੈ।
ਆਰਐਲਏ ਅਨੁਸਾਰ ਜਿਨ੍ਹਾਂ ਬਿਨੈਕਾਰ ਦਾ ਨਾਮ ‘ਏ’ ਤੋਂ ‘ਸੀ’ ਵਰਣਮਾਲਾ ਨਾਲ ਸ਼ੁਰੂ ਹੁੰਦਾ, ਉਨ੍ਹਾਂ ਲਈ 30 ਜਨਵਰੀ ਲਈ ਅਪੁਆਇੰਟਮੈਂਟ ਤੈਅ ਕੀਤੀ ਗਈ ਹੈ। ਇਸੀ ਤਰ੍ਹਾਂ ‘ਡੀ’ ਤੋਂ ‘ਜੇ’ ਵਰਣਮਾਲਾ ਦੇ ਨਾਮ ਵਾਲਿਆਂ ਲਈ 31 ਜਨਵਰੀ, ‘ਕੇ’ ਤੋਂ ‘ਓ’ ਵਰਣਮਾਲਾ ਦੇ ਨਾਮ ਨਾਲ ਸ਼ੁਰੂ ਹੋਣ ਵਾਲੇ ਬਿਨੈਕਾਰਾਂ ਦੇ ਨਾਮ ਵਾਲਿਆਂ ਲਈ 1 ਫਰਵਰੀ, ‘ਪੀ’ ਤੋਂ ‘ਆਰ’ ਵਾਲਿਆਂ ਲਈ 2 ਫਰਵਰੀ ਤੇ ‘ਐਸ’ ਤੋਂ ‘ਜ਼ੈੱਡ’ ਅੱਖਰ ਨਾਲ ਸ਼ੁਰੂ ਹੋਣ ਵਾਲੇ ਨਾਮ ਦੇ ਬਿਨੈਕਾਰਾਂ ਲਈ 3 ਫਰਵਰੀ ਲਈ ਅਪੁਆਇੰਟਮੈਂਟ ਤੈਅ ਕੀਤੀ ਗਈ ਹੈ।
ਆਰਐਲਏ ਅਨੁਸਾਰ ਜੇਕਰ ਕਿਸੇ ਵੀ ਬਿਨੈਕਾਰ ਦਾ ਲਰਨਰ ਲਾਇਸੈਂਸ ਆਪਣੀ ਨਵੀਂ ਤੈਅ ਕੀਤੀ ਗਈ ਅਪੁਆਇੰਟਮੈਂਟ ਤੋਂ ਪਹਿਲਾਂ ਖਤਮ ਹੋ ਰਿਹਾ ਹੈ ਤਾਂ ਉਹ ਅਸੁਵਿਧਾ ਤੋਂ ਬਚਣ ਲਈ ਲਰਨਰ ਲਾਇਸੈਂਸ ਦੀ ਮਿਆਦ ਪੁੱਗਣ ਤੋਂ ਪਹਿਲਾਂ ਰੈਗੂਲਰ ਡਰਾਈਵਿੰਗ ਟੈਸਟ ਲਈ ਪੁੱਜ ਸਕਦਾ ਹੈ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।