Chandigarh News: ਚੰਡੀਗੜ੍ਹ ਵਿੱਚ ਅੱਜ ਅਫੜਾ-ਤਫੜੀ ਫੈਲ ਗਈ। ਸ਼ਹਿਰ ਦੇ ਸੈਕਟਰ-40 ਵਿੱਚ ਇੱਕ ਵਾਰ ਫਿਰ ਗੈਸ ਪਾਈਪ ਲਾਈਨ ਲੀਕ ਹੋ ਗਈ। ਇਹ ਪਾਈਪ ਲਾਈਨ ਸੈਕਟਰ-40 ਸਥਿਤ ਸਰਵਹਿਤਕਾਰੀ ਸਕੂਲ ਨੇੜੇ ਲੀਕ ਹੋਈ। ਇਸ ਕਾਰਨ ਸਕੂਲ ਨੇ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ। ਖਬਰ ਸੁਣਦਿਆਂ ਹੀ ਮਾਪੇ ਦਹਿਸ਼ਤ ਵਿੱਚ ਆ ਗਏ। ਬੱਚਿਆਂ ਨੂੰ ਸਕੂਲੋਂ ਬਾਹਰ ਕੱਢ ਕੇ ਪਾਰਕ ਵਿੱਚ ਬਿਠਾਇਆ ਗਿਆ। ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ।



ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਵਿੱਚ ਪਾਈਪ ਲਾਈਨ ਰਾਹੀਂ ਗੈਸ ਦੀ ਸਪਲਾਈ ਕੀਤੀ ਜਾ ਰਹੀ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਕੰਪਨੀ ਦੀ ਟੀਮ ਮੌਕੇ 'ਤੇ ਪਹੁੰਚ ਗਈ। ਪਾਈਪ ਲਾਈਨ ਦੇ ਵਾਲਵ ਬੰਦ ਕਰਕੇ ਗੈਸ ਸਪਲਾਈ ਬੰਦ ਕਰ ਦਿੱਤੀ ਗਈ। ਫਿਲਹਾਲ ਟੀਮ ਪਾਈਪ ਦੀ ਮੁਰੰਮਤ ਵਿੱਚ ਲੱਗੀ ਹੋਈ ਹੈ।


ਦਰਅਸਲ ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਚੰਡੀਗੜ੍ਹ ਦੇ ਸੈਕਟਰ 37 ਦੀ ਮਾਰਕੀਟ ਨੇੜੇ ਜ਼ਮੀਨਦੋਜ਼ ਗੈਸ ਪਾਈਪ ਲਾਈਨ ਲੀਕ ਹੋ ਗਈ ਸੀ। ਇਸ ਨਾਲ ਇਲਾਕੇ ਵਿੱਚ ਦਹਿਸ਼ਤ ਮਚ ਗਈ ਸੀ। ਇੱਥੇ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਕੇਬਲ ਲਾਈਨ ਵਿਛਾਉਣ ਦਾ ਕੰਮ ਚੱਲ ਰਿਹਾ ਸੀ। ਇਸ ਖੁਦਾਈ ਦੌਰਾਨ ਗੈਸ ਪਾਈਪ ਲਾਈਨ ਲੀਕ ਹੋ ਗਈ ਸੀ। ਮਜ਼ਦੂਰ ਮੌਕੇ ਤੋਂ ਫਰਾਰ ਹੋ ਗਏ ਸੀ। ਬਾਅਦ ਵਿੱਚ ਕੰਪਨੀ ਨੇ ਇੱਥੇ ਆ ਕੇ ਇਸ ਗੈਸ ਪਾਈਪ ਲਾਈਨ ਦੀ ਮੁਰੰਮਤ ਕਰਵਾਈ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।