Chandigarh Schools Holiday Extended: ਚੰਡੀਗੜ੍ਹ ‘ਚ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਇੱਥੇ ਦੇ ਸਾਰੇ ਸਰਕਾਰੀ, ਪ੍ਰਾਈਵੇਟ, ਗਵਰਨਮੈਂਟ ਐਡਡ ਅਤੇ ਮਾਨਤਾ ਪ੍ਰਾਪਤ ਸਕੂਲ ਹੁਣ 17 ਜਨਵਰੀ ਤੱਕ ਬੰਦ ਰਹਿਣਗੇ। ਪਹਿਲਾਂ ਸਕੂਲ 15 ਜਨਵਰੀ ਨੂੰ ਖੁੱਲ੍ਹਣੇ ਸਨ, ਪਰ ਪ੍ਰਸ਼ਾਸਨ ਨੇ ਛੁੱਟੀਆਂ ਵਧਾਉਣ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ।

Continues below advertisement

ਚੰਡੀਗੜ੍ਹ ਪ੍ਰਸ਼ਾਸਨ ਦੇ ਮੁਤਾਬਿਕ ਇਹ ਫੈਸਲਾ ਠੰਡ ਅਤੇ ਘਟਦੇ ਤਾਪਮਾਨ ਨੂੰ ਦੇਖ ਕੇ ਲਿਆ ਗਿਆ ਹੈ। ਇਸ ਦੌਰਾਨ ਆਨਲਾਈਨ ਕਲਾਸਾਂ ਜਾਰੀ ਰਹਿਣਗੀਆਂ। ਪੰਜਾਬ ਵਿੱਚ ਵੀ 13 ਜਨਵਰੀ ਤੱਕ ਸਕੂਲ ਬੰਦ ਹਨ। ਹਾਲਾਂਕਿ ਛੁੱਟੀਆਂ ਵਧਾਉਣ ਬਾਰੇ ਅਜੇ ਕੋਈ ਫੈਸਲਾ ਨਹੀਂ ਹੋਇਆ। ਉੱਧਰ ਮਾਪੇ ਵੀ ਇੰਨੀ ਵੱਧੀ ਹੋਈ ਠੰਡ ਅਤੇ ਸੰਘਣੀ ਧੁੰਦ ਦੇ ਵਿੱਚ ਬੱਚਿਆਂ ਨੂੰ ਸਕੂਲ ਭੇਜਣ ਨੂੰ ਲੈ ਕੇ ਚਿੰਤਤ ਹਨ। ਇਸ ਲਈ ਮਾਪੇ ਸੂਬਾ ਸਰਕਾਰ ਨੂੰ ਬੇਨਤੀ ਕਰ ਰਹੀ ਹੈ ਕਿ ਕੁੱਝ ਦਿਨਾਂ ਦੇ ਲਈ ਛੁੱਟੀਆਂ ਦੇ ਵਿੱਚ ਵਾਧਾ ਕਰ ਦਿੱਤਾ ਜਾਏ। ਹੁਣ ਦੇਖਣਾ ਇਹ ਹੈ ਕਿ ਪੰਜਾਬ ਸਰਕਾਰ ਇਸ ਬਾਰੇ ਕੀ ਐਲਾਨ ਕਰਦੀ ਹੈ? ਅੱਜ ਕਿਸੇ ਵੀ ਸਮੇਂ ਛੁੱਟੀਆਂ ਨੂੰ ਲੈ ਕੇ ਵੱਡਾ ਅਪਡੇਟ ਆ ਸਕਦਾ ਹੈ। 

ਪੰਜਾਬ 'ਚ ਠੰਡ ਦਾ ਰੈੱਡ ਅਲਰਟ ਜਾਰੀ, ਕੀ ਵਧਣਗੀਆਂ ਛੁੱਟੀਆਂ

Continues below advertisement

ਪੰਜਾਬ ਵਿੱਚ ਅੱਜ ਲੋਹੜੀ ਦੇ ਮੌਕੇ ਤੇ ਠੰਡ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਮੁਤਾਬਿਕ ਠੰਡ ਸਿਖਰ 'ਤੇ ਚੱਲ ਰਹੀ ਹੈ। 15 ਜਨਵਰੀ ਤੱਕ ਕੜਾਕੇ ਦੀ ਠੰਡ ਤੋਂ ਕੋਈ ਰਾਹਤ ਨਹੀਂ ਮਿਲੇਗੀ। ਕੁਝ ਜ਼ਿਲ੍ਹਿਆਂ ਵਿੱਚ ਸੰਘਣਾ ਕੋਹਰਾ ਵੀ ਰਹੇਗਾ।

ਠੰਡ ਕਾਰਨ ਪਹਿਲੀ ਵਾਰੀ ਬਠਿੰਡਾ ਦਾ ਨਿਊਨਤਮ ਤਾਪਮਾਨ 0.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਹ ਸੀਜ਼ਨ ਵਿੱਚ ਪੰਜਾਬ ਵਿੱਚ ਸਭ ਤੋਂ ਘੱਟ ਤਾਪਮਾਨ ਹੈ ਅਤੇ ਇਹ ਸ਼ਿਮਲਾ ਅਤੇ ਮਸੂਰੀ ਤੋਂ ਵੀ ਠੰਡਾ ਹੈ। ਇਸ ਠੰਡ ਨੂੰ ਦੇਖ ਕੇ ਪੰਜਾਬ ਸਰਕਾਰ ਨੇ ਲੋਕਾਂ ਲਈ ਸਾਵਧਾਨ ਰਹਿਣ ਦਾ ਅਲਰਟ ਵੀ ਜਾਰੀ ਕੀਤਾ।  ਮੌਸਮ ਵਿਭਾਗ ਦੇ ਮੁਤਾਬਿਕ 17-18 ਜਨਵਰੀ ਨੂੰ ਕੁਝ ਜਗ੍ਹਾਂ ‘ਤੇ ਬਾਰਿਸ਼ ਹੋ ਸਕਦੀ ਹੈ, ਜਿਸ ਨਾਲ ਸੁੱਕੀ ਠੰਡ ਤੋਂ ਕੁਝ ਰਾਹਤ ਮਿਲ ਸਕਦੀ ਹੈ।

ਦੱਸ ਦਈਏ ਕਈ ਹੋਰ ਸੂਬਿਆਂ ਦੇ ਵਿੱਚ ਠੰਡ ਨੂੰ ਦੇਖਦੇ ਹੋਏ ਬੱਚਿਆਂ ਅਤੇ ਸਕੂਲ ਸਟਾਫ਼ ਦੀ ਸਿਹਤ ਤੇ ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਵਿੱਚ 16 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ।


Education Loan Information:

Calculate Education Loan EMI