First Mobile Passport Office : ਜਦੋਂ ਵੀ ਤੁਸੀਂ ਵਿਦੇਸ਼ ਯਾਤਰਾ ਕਰਨੀ ਹੋਵੇ, ਇਸ ਲਈ ਪਾਸਪੋਰਟ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਪਾਸਪੋਰਟ ਅਜਿਹਾ ਦਸਤਾਵੇਜ਼ ਹੈ ਜਿਸ ਦੀ ਮਦਦ ਨਾਲ ਤੁਸੀਂ ਇੱਕ ਦੇਸ਼ ਤੋਂ ਦੂਜੇ ਦੇਸ਼ ਜਾ ਸਕਦੇ ਹੋ। ਪਾਸਪੋਰਟ ਇੱਕ ਅਧਿਕਾਰਤ ਦਸਤਾਵੇਜ਼ ਹੈ। ਦੇਸ਼ ਤੋਂ ਬਾਹਰ ਜਾਣ ਲਈ ਸਭ ਤੋਂ ਜ਼ਰੂਰੀ ਚੀਜ਼ ਪਾਸਪੋਰਟ ਹੈ। ਪਾਸਪੋਰਟ ਤੁਹਾਡੀ ਕੌਮੀਅਤ ਦੀ ਪੁਸ਼ਟੀ ਕਰਦਾ ਹੈ। ਇਹ ਦਸਤਾਵੇਜ਼ ਦੱਸਦਾ ਹੈ ਕਿ ਤੁਸੀਂ ਕਿਸ ਦੇਸ਼ ਦੇ ਨਾਗਰਿਕ ਹੋ। ਹੋਣ ਪਾਸਪੋਰਟ ਬਣਾਉਣਾ ਹੋਰ ਵੀ ਜ਼ਿਆਦਾ ਆਸਾਨ ਹੋ ਗਿਆ ਹੈ। ਇਹ ਖਾਸ ਕਰਕੇ ਸਿਟੀ ਬਿਊਟੀਫੁੱਲ ਲਈ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਚੰਡੀਗੜ੍ਹ ਵਿੱਚ ਪਾਸਪੋਰਟ ਬਣਾਉਣ ਲਈ ਵੀਰਵਾਰ ਤੋਂ ਦੇਸ਼ ਦੀ ਪਹਿਲੀ ਪਾਸਪੋਰਟ ਸੇਵਾ ਐਕਸੀਲੈਂਸ ਵੈਨ ਦੀ ਸ਼ੁਰੂਆਤ ਕੀਤੀ ਹੈ।



ਦੇਸ਼ ਦੀ ਪਹਿਲੀ ਪਾਸਪੋਰਟ ਸੇਵਾ ਐਕਸੀਲੈਂਸ ਵੈਨ


ਜੀ ਹਾਂ ਤੁਸੀਂ ਸਹੀ ਪੜ੍ਹ ਰਹੇ ਹੋ, ਦੇਸ਼ ਦੀ ਪਹਿਲੀ ਪਾਸਪੋਰਟ ਸੇਵਾ ਐਕਸੀਲੈਂਸ ਵੈਨ ਸੁਵਿਧਾ ਸ਼ੁਰੂ ਹੋ ਚੁੱਕੀ ਹੈ।  ਹੁਣ ਬਿਨੈਕਾਰ ਨੂੰ ਦਫ਼ਤਰ ਆਉਣ ਦੀ ਲੋੜ ਨਹੀਂ ਪਵੇਗੀ। ਇਹ ਅਤਿ-ਆਧੁਨਿਕ ਵੈਨ ਮੋਬਾਈਲ ਪਾਸਪੋਰਟ ਦਫ਼ਤਰ ਹੈ। ਫਿਲਹਾਲ ਇਸ ਯੋਜਨਾ ਨੂੰ ਪਾਇਲਟ ਪ੍ਰੋਜੈਕਟ ਵਜੋਂ ਵੀਰਵਾਰ ਤੋਂ ਸ਼ੁਰੂ ਕੀਤਾ ਗਿਆ ਹੈ। ਇਹ 4 ਆਧੁਨਿਕ ਵੈਨਾਂ ਸੈਕਟਰ-34 ਦੇ ਦਫ਼ਤਰ ਪਹੁੰਚ ਗਈਆਂ ਹਨ। ਖੁਸ਼ੀ ਦੀ ਗੱਲ ਇਹ ਹੈ ਕਿ ਪਹਿਲੇ ਦਿਨ ਹੀ 80 ਉਮੀਦਵਾਰਾਂ ਨੇ ਅਪਲਾਈ ਕੀਤਾ ਹੈ।


ਹੁਣ ਨਹੀਂ ਕਰਨਾ ਪਵੇਗਾ ਮਹੀਨਿਆਂ ਤੱਕ ਇੰਤਜ਼ਾਰ 


ਪਾਸਪੋਰਟ ਬਣਵਾਉਣ ਦੇ ਚਾਹਵਾਨ ਉਮੀਦਵਾਰਾਂ ਲਈ ਇਹ ਚੰਗੀ ਗੱਲ ਹੈ ਕਿ ਉਨ੍ਹਾਂ ਨੂੰ ਆਪਣੀਆਂ ਉਂਗਲਾਂ ਦੇ ਨਿਸ਼ਾਨ ਅਤੇ ਫੋਟੋਆਂ ਲੈਣ ਲਈ ਮਹੀਨਿਆਂ ਤੱਕ ਇੰਤਜ਼ਾਰ ਨਹੀਂ ਕਰਨਾ ਪਵੇਗਾ। ਬਿਨੈਕਾਰ ਦੀਆਂ ਸਾਰੀਆਂ ਲੋੜਾਂ ਰਜਿਸਟ੍ਰੇਸ਼ਨ ਦੇ ਸਿਰਫ਼ 7 ਦਿਨਾਂ ਦੇ ਅੰਦਰ ਪੂਰੀ ਹੋ ਜਾਣਗੀਆਂ।


ਇਸ ਤਰ੍ਹਾਂ ਕਰੋ ਅਪਲਾਈ


ਸਭ ਤੋਂ ਪਹਿਲਾਂ ਬਿਨੈਕਾਰ ਨੂੰ passportindia.gov.in ਵੈੱਬਸਾਈਟ 'ਤੇ ਲਾਗਇਨ ਕਰਨਾ ਹੋਵੇਗਾ। ਇੱਕ ਵਾਰ ਸਾਈਟ ਖੁੱਲ੍ਹਣ ਤੋਂ ਬਾਅਦ, ਚੁਣਨ ਲਈ ਕਈ ਐਪਲੀਕੇਸ਼ਨ ਪ੍ਰਕਿਰਿਆਵਾਂ ਹਨ। ਜਿਵੇਂ ਹੀ ਵੇਰਵੇ ਭਰੇ ਜਾਣਗੇ, ਫਿੰਗਰਪ੍ਰਿੰਟ ਅਤੇ ਫੋਟੋ ਦੀ ਮਿਤੀ ਤੈਅ ਹੋ ਜਾਵੇਗੀ।


ਪਹਿਲੇ ਦਿਨ ਚਾਰ ਵੈਨਾਂ ਵਿੱਚ ਕੁੱਲ 80 ਦਰਖਾਸਤਾਂ ਦਰਜ ਕੀਤੀਆਂ ਗਈਆਂ। ਇੱਕ ਵੈਨ ਵਿੱਚ ਰੋਜ਼ਾਨਾ 80 ਰਜਿਸਟ੍ਰੇਸ਼ਨਾਂ ਹੋਣਗੀਆਂ। ਵੈਨ ਵਿੱਚ ਦਸਤਾਵੇਜਾਂ ਦੀ ਪੜਤਾਲ ਲਈ ਕਰਮਚਾਰੀ ਵੀ ਨਿਯੁਕਤ ਕੀਤੇ ਗਏ ਹਨ।


ਖੇਤਰੀ ਪਾਸਪੋਰਟ ਅਧਿਕਾਰੀ ਪ੍ਰਿਅੰਕਾ ਮੇਹਤਾਨੀ ਨੇ ਦੱਸਿਆ ਕਿ ਫਿਲਹਾਲ ਵੈਨ ਕੁਝ ਦਿਨ ਸੈਕਟਰ-34 ਪਾਸਪੋਰਟ ਦਫਤਰ ਦੇ ਬਾਹਰ ਰਹੇਗੀ। ਇਸ ਤੋਂ ਬਾਅਦ ਸਮਾਂ-ਸਾਰਣੀ ਬਣਾ ਕੇ ਇਨ੍ਹਾਂ ਨੂੰ ਯੂਨੀਵਰਸਿਟੀਆਂ, ਕਾਲਜਾਂ ਆਦਿ ਵਿੱਚ ਸਥਾਪਿਤ ਕੀਤਾ ਜਾਵੇਗਾ, ਤਾਂ ਜੋ ਬਿਨੈਕਾਰਾਂ ਨੂੰ ਨਜ਼ਦੀਕੀ ਸੇਵਾ ਉਪਲਬਧ ਹੋ ਸਕੇ।


ਇੱਕ ਮਹੀਨੇ ਵਿੱਚ ਕਰੀਬ 9000 ਲੋਕ ਵੈਨ ਰਾਹੀਂ ਪਾਸਪੋਰਟ ਬਣਾਉਣ ਦੀ ਸਹੂਲਤ ਲੈ ਸਕਣਗੇ। ਤੁਸੀਂ ਆਸਾਨੀ ਨਾਲ ਪਾਸਪੋਰਟ ਲਈ ਅਪਲਾਈ ਕਰ ਸਕਦੇ ਹੋ। ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਪਾਸਪੋਰਟ ਤੁਹਾਡੇ ਘਰ ਪਹੁੰਚ ਜਾਵੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।