Bulldozer Action: 'ਯਿਸ਼ੂ-ਯਿਸ਼ੂ ਵਾਲੇ ਬਾਬਾ' ਦੇ ਨਾਮ ਨਾਲ ਮਸ਼ਹੂਰ, ਬਲਾਤਕਾਰ ਕੇਸ 'ਚ ਜੇਲ੍ਹ ਕੱਟ ਰਹੇ ਪਾਦਰੀ ਬਜਿੰਦਰ ਸਿੰਘ ਨੂੰ ਹੋਰ ਇੱਕ ਝਟਕਾ ਲੱਗਣ ਵਾਲਾ ਹੈ। ਹੁਣ ਉਸ ਤੋਂ ਨਿਊ ਚੰਡੀਗੜ੍ਹ ਦੇ ਮੁੱਲਾਂਪੁਰ 'ਚ ਉਸਦੇ ਪੁਰਾਣੇ ਚਰਚ ਦੇ ਨੇੜੇ ਕਬਜ਼ੇ ਹੇਠ ਆਈ ਜ਼ਮੀਨ ਵਾਪਸ ਲਈ ਜਾਵੇਗੀ। ਜਲਦੀ ਹੀ ਪ੍ਰਸ਼ਾਸਨ ਦੀ ਟੀਮ ਓਥੇ ਪਹੁੰਚੇਗੀ ਅਤੇ ਕਾਰਵਾਈ ਸ਼ੁਰੂ ਹੋਵੇਗੀ। ਇਹ ਮਾਮਲਾ ਅਦਾਲਤ ਤੱਕ ਪਹੁੰਚ ਚੁੱਕਾ ਸੀ, ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਜਾ ਰਿਹਾ ਹੈ।
ਪਾਦਰੀ 'ਤੇ ਜ਼ਮੀਨ ਕਬਜ਼ੇ ਦੇ ਲਾਏ ਗਏ ਹਨ ਆਰੋਪ
ਆਰੋਪ ਲਗਾਇਆ ਗਿਆ ਹੈ ਕਿ ਪਾਦਰੀ ਨੇ ਚਰਚ ਦੇ ਨੇੜੇ ਕੁਝ ਕਿਸਾਨਾਂ ਦੀ ਜ਼ਮੀਨ 'ਤੇ ਗੈਰਕਾਨੂੰਨੀ ਤਰੀਕੇ ਨਾਲ ਕਬਜ਼ਾ ਕੀਤਾ ਹੋਇਆ ਸੀ। ਲੰਮੇ ਸਮੇਂ ਤੋਂ ਕਿਸਾਨਾਂ ਅਤੇ ਪਾਦਰੀ ਵਿਚਕਾਰ ਇਸ ਮਾਮਲੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਹੁਣ ਫੈਸਲਾ ਕਿਸਾਨਾਂ ਦੇ ਹੱਕ 'ਚ ਆ ਗਿਆ ਹੈ। ਇਸੇ ਕਰਕੇ ਪ੍ਰਸ਼ਾਸਨ ਵੱਲੋਂ ਉਸ ਜ਼ਮੀਨ 'ਤੇ ਕਬਜ਼ਾ ਲਿਆ ਜਾਵੇਗਾ। ਓਥੇ ਜੋ ਵੀ ਨਿਰਮਾਣ ਹੋਇਆ ਹੋਇਆ ਹੈ, ਉਹ ਹਟਾਇਆ ਜਾਵੇਗਾ। ਕਿਸਾਨਾਂ ਅਤੇ ਸੰਬੰਧਤ ਸੰਸਥਾਵਾਂ ਨੇ ਇਸ ਲਈ ਤਿਆਰੀ ਕਰ ਲਈ ਹੈ। ਅੱਜ ਉਹ ਇਸ ਮਾਮਲੇ 'ਚ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।