Jalandhar News : ਜਲੰਧਰ ਸ਼ਹਿਰ ਦੇ ਅੱਡਾ ਹੁਸ਼ਿਆਰਪੁਰ ਫਾਟਕ 'ਤੇ ਇੱਕ ਔਰਤ ਰੇਲਗੱਡੀ ਹੇਠਾਂ ਆ ਗਈ। ਇਸ ਹਾਦਸੇ 'ਚ ਔਰਤ ਦੀ ਜਾਨ ਤਾਂ ਬਚ ਗਈ ਪਰ ਉਸ ਦੀਆਂ ਦੋਵੇਂ ਲੱਤਾਂ ਵੱਢੀਆਂ ਗਈਆਂ। ਇਹ ਹਾਦਸਾ ਉਦੋਂ ਵਾਪਰਿਆਂ ਜਦੋਂ ਔਰਤ ਫਾਟਕ 'ਤੇ ਰੇਲਵੇ ਲਾਈਨਾਂ ਪਾਰ ਕਰ ਰਹੀ ਸੀ ਤਾਂ ਲੋਕ ਉਸ ਨੂੰ ਆਵਾਜ਼ਾਂ ਵੀ ਲਾ ਰਹੇ ਸਨ ਤੇ ਟਰੇਨ ਦੇ ਇੰਜਣ ਦੇ ਡਰਾਈਵਰ ਨੇ ਵੀ ਕਾਫੀ ਹਾਰਨ ਵਜਾਇਆ ਪਰ ਔਰਤ ਟਰੈਕ ਤੋਂ ਨਹੀਂ ਹਟੀ। ਇੰਜਣ ਚਾਲਕ ਦੇ ਬ੍ਰੇਕ ਲਾਉਂਦੇ-ਲਾਉਂਦੇ ਉਹ ਹੇਠਾਂ ਆ ਗਈ।
ਇੰਜਣ ਰੋਕਣ ਤੋਂ ਬਾਅਦ ਔਰਤ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਇੰਜਣ ਨੂੰ ਥੋੜ੍ਹਾ ਅੱਗੇ-ਪਿੱਛੇ ਹਿਲਾ ਕੇ ਉਸ ਦੀਆਂ ਬਾਹਾਂ ਨੂੰ ਬਚਾ ਲਿਆ ਗਿਆ। ਜੇ ਬ੍ਰੇਕ ਨਾ ਲਾਈ ਜਾਂਦੀ ਤਾਂ ਔਰਤ ਦੀਆਂ ਲੱਤਾਂ ਦੇ ਨਾਲ-ਨਾਲ ਉਸ ਦੀਆਂ ਬਾਹਾਂ ਵੀ ਕੱਟੀਆਂ ਜਾਣੀਆਂ ਸੀ। ਹਾਦਸੇ ਤੋਂ ਬਾਅਦ ਮੌਕੇ ਉੱਤੇ ਮੌਜੂਦ ਲੋਕ ਉਸ ਦਾ ਨਾਂ-ਪਤਾ ਪੁੱਛ ਰਹੇ ਸੀ ਪਰ ਉਹ ਕੋਈ ਜਵਾਬ ਨਹੀਂ ਦੇ ਰਹੀ ਸੀ ਇਸ ਦੌਰਾਨ ਉਹਨਾਂ ਨੂੰ ਅਹਿਸਾਸ ਹੋਇਆ ਕਿ ਕਿ ਜਿਸ ਔਰਤ ਨਾਲ ਇਹ ਹਾਦਸਾ ਵਾਪਰਿਆ ਹੈ, ਉਹ ਗੂੰਗੀ ਤੇ ਬੋਲੀ ਹੈ।
ਕਾਫੀ ਦੇਰ ਲਾਈਨਾਂ 'ਤੇ ਤੜਫਦੀ ਰਹੀ ਔਰਤ
ਦਰਦ ਨਾਲ ਚੀਕ ਰਹੀ ਔਰਤ ਦੀਆਂ ਦੋਵੇਂ ਲੱਤਾਂ ਕੱਟੀਆਂ ਜਾਣ ਅਤੇ ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਕਾਫੀ ਦੇਰ ਤੱਕ ਉਹ ਟ੍ਰੈਕ 'ਤੇ ਪਈ ਰਹੀ। ਲੋਕਾਂ ਦੇ ਬੁਲਾਉਣ ਦੇ ਬਾਵਜੂਦ ਨਾ ਤਾਂ ਕੋਈ ਰੇਲਵੇ ਅਧਿਕਾਰੀ ਤੇ ਨਾ ਹੀ ਪੁਲਿਸ ਮੌਕੇ 'ਤੇ ਪਹੁੰਚੀ। ਮੌਕੇ 'ਤੇ ਮੌਜੂਦ ਲੋਕ ਫਾਟਕ ਦੇ ਗਾਰਡ ਨੂੰ ਵੀ ਸਟੇਸ਼ਨ 'ਤੇ ਹਾਦਸੇ ਦੀ ਸੂਚਨਾ ਦੇਣ ਲਈ ਕਹਿ ਰਹੇ ਸਨ। ਪਰ ਉਹ ਕਹਿ ਰਿਹਾ ਸੀ ਕਿ ਉਸ ਨੇ ਸੂਚਨਾ ਦੇ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ