ਜਲੰਧਰ : ਜਲੰਧਰ ਦੇ ਫੋਕਲ ਪੁਆਇੰਟ 'ਤੇ ਈਐੱਸਆਈ ਹਸਪਤਾਲ 'ਚ ਕੰਮ ਕਰਦੇ ਡਾਕਟਰ ਨੇ ਹਸਪਤਾਲ ਦੇ ਬਾਹਰ ਕੱਪੜੇ ਵੇਚਣ ਵਾਲੇ ਦੀ ਰੇਹੜੀ 'ਤੇ ਪਿਸ਼ਾਬ ਕਰ ਦਿੱਤਾ। ਜਦੋਂ ਕੱਪੜਾ ਵਿਕਰੇਤਾ ਨੇ ਉਸ ਨੂੰ ਰੋਕਿਆ ਤਾਂ ਡਾਕਟਰ ਨੇ ਦੁਕਾਨਦਾਰ ਨੂੰ ਹੀ ਥੱਪੜ ਮਾਰ ਦਿੱਤਾ। ਜਦੋਂ ਆਸ-ਪਾਸ ਦੇ ਦੁਕਾਨਦਾਰਾਂ ਨੂੰ ਮੌਕੇ 'ਤੇ ਬੁਲਾਇਆ ਗਿਆ ਤਾਂ ਉਕਤ ਡਾਕਟਰ ਨੇ ਉਨ੍ਹਾਂ ਨਾਲ ਵੀ ਬਹਿਸ ਕਰਨੀ ਸ਼ੁਰੂ ਕਰ ਦਿੱਤੀ। 


ਬਾਅਦ 'ਚ ਡਾਕਟਰ ਤੋਂ ਤੰਗ ਆ ਕੇ ਦੁਕਾਨਦਾਰਾਂ ਨੇ ਪੁਲਿਸ ਨੂੰ ਬੁਲਾ ਲਿਆ। ਦੁਕਾਨਦਾਰ ਅਰੁਣ ਸਹਿਗਲ ਨੇ ਦੱਸਿਆ ਕਿ ਮੈਂ ਸੋਚਿਆ ਕਿ ਡਾਕਟਰ ਦੀ ਤਬੀਅਤ ਖ਼ਰਾਬ ਹੋ ਸਕਦੀ ਹੈ। ਜਦੋਂ ਉਹ ਮਦਦ ਲਈ ਗਿਆ ਤਾਂ ਉਹ ਨਸ਼ੇ 'ਚ ਸੀ, ਜਦੋਂ ਉਸ ਨੇ ਸਾਥੀ ਦੁਕਾਨਦਾਰ ਨੂੰ ਬੁਲਾਇਆ ਤਾਂ ਡਾਕਟਰ ਨੇ ਉਸ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ। ਫੋਕਲ ਪੁਆਇੰਟ ਚੌਕੀ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਦੋਵੇਂ ਧਿਰਾਂ ਨੂੰ ਬੁਲਾਇਆ ਗਿਆ ਹੈ, ਲਿਖਤੀ ਬਿਆਨਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।



ਈਐਸਆਈਸੀ ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ ਕੁਲਵਿੰਦਰ ਕੌਰ ਨੇ ਦੱਸਿਆ ਕਿ ਮੈਡੀਕਲ ਸੁਪਰਡੈਂਟ ਹਸਪਤਾਲ ਵਿੱਚ ਨਹੀਂ ਹਨ, ਉਨ੍ਹਾਂ ਛੁੱਟੀ ਲੈ ਲਈ ਹੈ। ਜੇਕਰ ਡਾਕਟਰ ਦੀ ਅਜਿਹੀ ਕਾਰਵਾਈ ਬਾਰੇ ਕੋਈ ਸ਼ਿਕਾਇਤ ਹੈ ਤਾਂ ਉਹ ਉਸ ਨੂੰ ਭੇਜ ਦੇਵੇਗੀ। ਡਾਕਟਰ ਦਾ ਮੈਡੀਕਲ ਕਰਵਾਉਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਹ ਸਭ ਆਈਆਂ ਸ਼ਿਕਾਇਤਾਂ ’ਤੇ ਨਿਰਭਰ ਕਰਦਾ ਹੈ। ਜੇਕਰ ਕੋਈ ਸ਼ਿਕਾਇਤ ਹੋਵੇ ਤਾਂ ਮੈਡੀਕਲ ਵੀ ਕਰਵਾਇਆ ਜਾ ਸਕਦਾ ਹੈ।



ਇਸ ਤੋਂ ਪਹਿਲਾਂ ਅਜਿਹੀ ਘਟਨਾ ਮੱਧ ਪ੍ਰਦੇਸ਼ ਵਿੱਚ ਵੀ ਵਾਪਰੀ ਸੀ। ਇੱਥੇ ਇਕ ਸ਼ਰਾਬੀ ਵਿਅਕਤੀ ਨੇ ਪੌੜੀਆਂ 'ਤੇ ਬੈਠੇ ਇਕ ਆਦਿਵਾਸੀ ਨੌਜਵਾਨ 'ਤੇ ਪਿਸ਼ਾਬ ਕਰ ਦਿੱਤਾ ਸੀ। ਦੋਸ਼ੀ ਭਾਜਪਾ ਵਿਧਾਇਕ ਕੇਦਾਰ ਸ਼ੁਕਲਾ ਦਾ ਪ੍ਰਤੀਨਿਧੀ ਹੈ। ਵਿਰੋਧੀ ਪਾਰਟੀਆਂ ਸੱਤਾਧਾਰੀ ਪਾਰਟੀ ਭਾਜਪਾ 'ਤੇ ਹਮਲਾਵਰ ਬਣ ਗਈਆਂ ਹਨ। ਇਸ ਦੌਰਾਨ ਮੁਲਜ਼ਮ 'ਤੇ NSA ਲਗਾਇਆ ਗਿਆ ਹੈ। ਇਹ ਘਟਨਾਂ ਸਿੱਧੀ ਜ਼ਿਲ੍ਹੇ ਦੀਸੀ। 



 


 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial