Jalandhar News: ਜਲੰਧਰ (Jalandhar) 'ਚ ਸ਼ਨੀਵਾਰ ਰਾਤ (saturday night) ਸੋਸ਼ਲ ਮੀਡੀਆ (social media) 'ਤੇ ਚਰਚਿਤ ਮਹਿਲਾ 'ਤੇ ਅੱਧੀ ਦਰਜਨ ਦੇ ਕਰੀਬ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਰਾਜਬੀਰ ਕੌਰ ਉਰਫ ਜੋਤੀ ਕਿਸੇ ਰਿਸ਼ਤੇਦਾਰ ਨੂੰ ਵਿਆਹ ਦਾ ਕਾਰਡ ਦੇਣ ਜਾ ਰਹੀ ਸੀ। ਇਸ ਦੌਰਾਨ ਮੁਲਜ਼ਮਾਂ ਨੇ ਲੈਦਰ ਕੰਪਲੈਕਸ (Leather complex) ਨੇੜੇ ਰਸਤੇ ਵਿੱਚ ਰੋਕ ਕੇ ਹਮਲਾ ਕਰ ਦਿੱਤਾ।
ਹਾਸਲ ਜਾਣਕਾਰੀ ਮੁਤਾਬਕ ਜੋਤੀ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ। ਇਸ ਤੋਂ ਇਲਾਵਾ ਉਸ ਦੀ ਭੈਣ ਦੇ ਕੱਪੜੇ ਪਾੜ ਦਿੱਤੇ ਗਏ। ਦੇਰ ਰਾਤ ਜੋਤੀ ਤੇ ਉਸ ਦੀ ਭੈਣ ਇਲਾਜ ਲਈ ਸਿਵਲ ਹਸਪਤਾਲ (Civil Hospital) ਪਹੁੰਚੀਆਂ। ਜੋਤੀ ਦਾ ਇਲਜ਼ਾਮ ਹੈ ਕਿ ਇਹ ਹਮਲਾ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਹੀ ਕਰਵਾਇਆ ਹੈ।
ਰਾਜਬੀਰ ਕੌਰ ਉਰਫ ਜੋਤੀ ਨੇ ਦੱਸਿਆ ਕਿ 8 ਹਮਲਵਾਰ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਸਨ। ਮੁਲਜ਼ਮਾਂ ਨੇ ਉਸ ਦੇ ਸਕੂਟਰ ਨੂੰ ਟੱਕਰ ਮਾਰੀ ਦਿੱਤੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਸਾਰੇ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰ ਕੱਢ ਕੇ ਉਸ ’ਤੇ ਹਮਲਾ ਕਰ ਦਿੱਤਾ। ਘਟਨਾ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ। ਉਸ ਦੇ ਸਿਰ ਤੇ ਲੱਤਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ।
ਜੋਤੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ 12 ਦਸੰਬਰ ਨੂੰ ਉਸ ਦੇ ਭਰਾ ਪਰਮਜੀਤ ਸਿੰਘ ਦੀ ਕੁਝ ਨੌਜਵਾਨਾਂ ਨਾਲ ਲੜਾਈ ਹੋਈ ਸੀ। ਇਹ ਲੜਾਈ ਪਿੰਡ ਸੰਘਲ ਸੋਹਲ ਨੇੜੇ ਹੋਈ। ਇਸ ਸਬੰਧੀ ਥਾਣੇ ਵਿੱਚ ਸ਼ਿਕਾਇਤ ਵੀ ਦਿੱਤੀ ਗਈ ਸੀ। ਜੋਤੀ ਦਾ ਇਲਜ਼ਾਮ ਹੈ ਕਿ ਉਕਤ ਮੁਲਜ਼ਮ ਰਾਜੀਨਾਮਾ ਕਰਨ ਲਈ ਉਸ ਤੋਂ ਕਰੀਬ 5 ਲੱਖ ਰੁਪਏ ਦੀ ਮੰਗ ਕਰ ਰਹੇ ਸਨ। ਉਹ ਰਾਜੀਨਾਮੇ ਲਈ ਤਾਂ ਰਾਜ਼ੀ ਹੋ ਗਈ ਪਰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।