Jalandhar News : ਪੰਜਾਬ ਦੇ ਜਲੰਧਰ ਸ਼ਹਿਰ 'ਚ ਖਾਣ-ਪੀਣ ਦੀਆਂ ਚੀਜ਼ਾਂ 'ਚੋਂ ਅਜੀਬੋ-ਗਰੀਬ ਚੀਜ਼ਾਂ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਪਹਿਲਾਂ ਨਾਨ ਅਤੇ ਛੋਲਿਆਂ ਦੀ ਸਬਜ਼ੀ ਤੋਂ ਸੁੰਡੀਆਂ ਨਿਕਲੀਆਂ ਸੀ। ਇਸ ਤੋਂ ਬਾਅਦ ਚੌਮਿਨ (ਨੂਡਲਜ਼) ਵਿੱਚ ਇੱਕ ਬਿੱਛੂ ਨਿਲਿਆ। ਹੁਣ ਨੂਡਲਜ਼ 'ਚੋਂ ਚੂਹੇ ਨਿਕਲਣ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਤਾਜ਼ਾ ਮਾਮਲਾ ਸ਼ਹਿਰ ਦੇ ਮਾਤਾ ਰਾਣੀ ਚੌਕ ਸਥਿਤ ਮਾਡਲ ਹਾਊਸ ਰੋਡ ਦਾ ਹੈ।
ਚੌਕ ਨੇੜੇ ਰਹਿੰਦੇ ਨਵੀਨ ਨੇ ਦੱਸਿਆ ਕਿ ਅੱਜ ਉਸ ਦੇ ਵੱਡੇ ਭਰਾ ਦਾ ਜਨਮ ਦਿਨ ਸੀ। ਉਸਨੇ ਕੇਕ ਕੱਟਣ ਤੋਂ ਬਾਅਦ ਘਰ ਵਿੱਚ ਨੂਡਲਜ਼ ਆਰਡਰ ਕੀਤੇ। ਜਦੋਂ ਨੂਡਲਜ਼ ਪਲੇਟਾਂ ਵਿੱਚ ਪਾ ਕੇ ਖਾ ਰਹੇ ਸਨ ਤਾਂ ਅਚਾਨਕ ਇੱਕ ਚੂਹੇ ਦਾ ਬੱਚਾ ਨੂਡਲਜ਼ ਵਿੱਚ ਦਿਖਾਈ ਦਿੱਤਾ। ਉਸਵਿੱਚੋਂ ਉਸ ਦੀ ਭਰਜਾਈ ਨੇ ਕੁਝ ਨੂਡਲਜ਼ ਖਾਧੇ ਸੀ। ਜਿਵੇਂ ਹੀ ਉਸ ਨੂੰ ਪਤਾ ਲੱਗਾ ਕਿ ਉਸ ਵਿਚ ਚੂਹਾ ਹੈ ਤਾਂ ਉਸ ਦੀ ਸਿਹਤ ਵਿਗੜ ਗਈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਪਹਿਲਾਂ ਤਾਂ ਦੁਕਾਨਦਾਰ ਮੰਨਿਆ ਨਹੀਂ, ਬਾਅਦ ਵਿੱਚ ਕਿਹਾ-ਇਲਾਜ ਕਰਵਾਏਗਾ
ਮਾਤਾ ਰਾਣੀ ਚੌਕ ਨੇੜੇ ਮਾਡਲ ਹਾਊਸ ਰੋਡ ’ਤੇ ਜਿਸ ਦੁਕਾਨ ਤੋਂ ਨੂਡਲਜ਼ ਮੰਗਵਾਏ ਸਨ, ਨਵੀਨ ਨੂਡਲਜ਼ ਲੈ ਕੇ ਦੁਕਾਨਦਾਰ ਕੋਲ ਪਹੁੰਚ ਗਿਆ। ਪਹਿਲਾਂ ਤਾਂ ਦੁਕਾਨਦਾਰ ਨੇ ਆਪਣੇ ਪੈਰਾਂ 'ਤੇ ਪਾਣੀ ਨਹੀਂ ਪੈਣ ਦਿੱਤਾ ਅਤੇ ਇਹ ਵੀ ਮੰਨਣ ਨੂੰ ਵੀ ਤਿਆਰ ਨਹੀਂ ਸੀ ਕਿ ਉਸ ਨੇ ਇੱਥੋਂ ਨੂਡਲਜ਼ ਲਏ ਸਨ, ਉਸ 'ਚੋਂ ਚੂਹਾ ਨਿਕਲਿਆ ਹੈ। ਨੌਜਵਾਨ ਨੇ ਜਦੋਂ ਸਾਰੀ ਵੀਡੀਓ ਦਿਖਾਈ ਤਾਂ ਦੁਕਾਨਦਾਰ ਮੰਨ ਗਿਆ।
ਦੁਕਾਨਦਾਰ ਨੇ ਕਿਹਾ ਕਿ ਸ਼ਾਇਦ ਗਲਤੀ ਨਾਲ ਚੂਹੇ ਦਾ ਬੱਚਾ ਆ ਗਿਆ ਸੀ। ਇਸ ਤੋਂ ਬਾਅਦ ਦੁਕਾਨਦਾਰ ਨੇ ਮਾਮਲਾ ਠੰਡਾ ਕਰਨ ਲਈ ਨਵੀਨ ਨੂੰ ਕਿਹਾ, ਉਹ ਨੂਡਲਜ਼ ਖਾਣ ਤੋਂ ਬਾਅਦ ਬਿਮਾਰ ਹੋਏ ਪਰਿਵਾਰਕ ਮੈਂਬਰਾਂ ਦੇ ਇਲਾਜ ਦਾ ਸਾਰਾ ਖਰਚਾ ਚੁੱਕਣਗੇ। ਜਦੋਂ ਮੀਡੀਆ ਕਰਮੀਆਂ ਨੇ ਦੁਕਾਨਦਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬਿਨਾਂ ਕੋਈ ਜਵਾਬ ਦਿੱਤੇ ਮੌਕੇ ਤੋਂ ਗਾਇਬ ਹੋ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ