Jalandhar News: ਕਦੇ ਜਿਉਂ ਚਿੜੀਏ, ਕਦੇ ਮਰ ਚਿੜੀਏ ਦੀ ਕਹਾਵਤ ਤਾਂ ਤੁਸੀਂ ਆਪਣੇ ਵੱਡਿਆਂ ਤੋਂ ਜ਼ਰੂਰ ਸੁਣੀ ਹੋਣੇਗੀ ਪਰ ਲਗਦਾ ਹੈ ਹੁਣ ਤੁਸੀਂ ਇਸ ਨੂੰ ਸੱਚ ਹੁੰਦਾ ਵੀ ਵੇਖ ਹੀ ਲਿਆ ਹੋਵੇਗਾ, ਜੇ ਨਹੀਂ ਤਾਂ ਆਓ ਦਿਖਾ ਦੇਈਏ। ਦਰਅਸਲ ਜਲੰਧਰ ਪੱਛਮੀ ਤੋਂ ਵਿਧਾਇਤ ਸ਼ੀਤਲ ਅੰਗੂਰਾਲ(Sheetal Angural) ਨੇ ਭਾਰਤੀ ਜਨਤਾ ਵਿੱਚ ਸ਼ਾਮਲ ਹੋਣ ਵੇਲੇ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਜਿਸ ਨੂੰ ਹੁਣ ਵਿਧਾਨ ਸਭਾ ਸਪੀਕਰ ਸਭਾ ਵੱਲੋਂ ਮਨਜ਼ੂਰ ਕਰ ਲਿਆ ਹੈ ਪਰ ਹੁਣ ਵਿਧਾਇਕ ਸਾਬ੍ਹ ਅਸਤੀਫ਼ਾ ਵਾਪਸ ਲੈਣ ਦੀ ਗੱਲ ਕਹਿ ਰਹੇ ਹਨ। ਆਓ ਜਾਣਗੇ ਹਾਂ ਪੂਰਾ ਮਾਮਲਾ

 ਦਰਅਸਲ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ(Kultar Singh Sandhwan) ਨੇ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ। ਇਸ 'ਤੇ ਵਿਧਾਇਕ ਨੇ ਹੁਣ ਕਿਹਾ ਹੈ ਕਿ ਉਹ ਇਸ ਫੈਸਲੇ ਨੂੰ ਚੁਣੌਤੀ ਦਿੰਦੇ ਹਨ ਅਤੇ ਅਦਾਲਤ ਜਾਣਗੇ। ਉਹ ਇਸ ਫੈਸਲੇ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਨਗੇ।

ਇਸ ਤੋਂ ਪਹਿਲਾਂ ਜਦੋਂ ਅੰਗੁਰਲ ਸਪੀਕਰ ਨੂੰ ਮਿਲਣ ਪਹੁੰਚੇ ਤਾਂ ਉਨ੍ਹਾਂ ਕਿਹਾ, 'ਮੈਂ ਅਸਤੀਫਾ ਸਿਰਫ ਇਸ ਲਈ ਦਿੱਤਾ ਸੀ ਕਿਉਂਕਿ ਲੋਕ ਸਭਾ ਚੋਣਾਂ ਦੇ ਨਾਲ ਹੀ ਚੋਣਾਂ ਕਰਵਾਈਆਂ ਜਾਣੀਆਂ ਸਨ, ਪਰ ਅਜਿਹਾ ਨਹੀਂ ਹੋਇਆ। ਮੇਰੇ ਲੋਕਾਂ ਨੇ ਮੈਨੂੰ ਵੋਟ ਦਿੱਤੀ ਹੈ ਨਾ ਕਿ ਕਿਸੇ ਪਾਰਟੀ ਨੂੰ। ਇਸ ਲਈ ਮੈਂ ਆਪਣਾ ਅਸਤੀਫਾ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਅੱਜ ਮੈਂ ਆਪਣੀ ਗੱਲ ਪੇਸ਼ ਕਰਨ ਆਇਆ ਹਾਂ। ਜੇ ਮੈਨੂੰ ਕੋਈ ਝਟਕਾ ਲੱਗਾ ਤਾਂ ਮੈਂ ਹਾਈ ਕੋਰਟ ਜਾਵਾਂਗਾ।

ਜ਼ਿਕਰ ਕਰ ਦਈਏ ਕਿ ਅਸਤੀਫ਼ਾ ਵਾਪਸ ਲੈਣ ਵੇਲੇ ਅੰਗੁਰਾਲ ਨੇ ਪੱਤਰ 'ਚ ਕਿਹਾ ਹੈ ਕਿ ਜੇਕਰ ਉਨ੍ਹਾਂ ਦਾ ਅਸਤੀਫਾ ਹੁਣ ਤੱਕ ਪ੍ਰਵਾਨ ਕਰ ਲਿਆ ਜਾਂਦਾ ਤਾਂ ਪੱਛਮੀ ਵਿਧਾਨ ਸਭਾ ਹਲਕੇ 'ਚ ਮੁੜ ਚੋਣਾਂ ਹੋਣੀਆਂ ਸਨ, ਜਿਸ ਨਾਲ ਸਰਕਾਰ ਦੇ ਚੋਣ ਖਰਚੇ ਵਧ ਸਕਦੇ ਸਨ। ਇਸ ਕਾਰਨ ਉਹ ਆਪਣਾ ਅਸਤੀਫਾ ਵਾਪਸ ਲੈ ਰਹੇ ਹਨ। ਇਸ ਮੌਕੇ ਸ਼ੀਤਲ  ਅੰਗੁਰਾਲ ਨੇ ਮੋਦੀ ਦੇ ਪਰਿਵਾਰ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੋਂ ਹਟਾ ਦਿੱਤਾ ਹੈ।