Jalandhar News: ਜਲੰਧਰ ਦੇ ਲਤੀਫ਼ਪੁਰਾ ਵਿੱਚ ਘਰ ਢਾਹੁਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਘਿਰਦੀ ਜਾ ਰਹੀ ਹੈ। ਸਰਕਾਰ ਨੇ ਪੀੜਤਾਂ ਨੂੰ ਫਲੈਟ ਦੇਣ ਦਾ ਐਲਾਨ ਕੀਤਾ ਸੀ ਪਰ ਲਤੀਫ਼ਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਮੁੜ ਉਸੇ ਥਾਂ ’ਤੇ ਵਸਾਏ ਜਾਣ ਦੀ ਆਪਣੀ ਮੰਗ ’ਤੇ ਡਟ ਗਿਆ ਹੈ। ਇਸ ਦਾ ਨਾਲ ਹੀ ਵਿਰੋਧੀ ਸਿਆਸੀ ਪਾਰਟੀਆਂ ਇਸ ਮੁੱਦੇ ਨੂੰ ਹੋਰ ਹਵਾ ਦੇ ਰਹੀਆਂ ਹਨ ਜਿਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਔਖੀ ਹਾਲਤ ਬਣ ਗਈ ਹੈ।



ਹਾਸਲ ਜਾਣਕਾਰੀ ਮੁਤਾਹਕ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀਰਵਾਰ ਨੂੰ ਹੋਈ ਮੀਟਿੰਗ ਦੌਰਾਨ ਮੋਰਚੇ ਦੇ ਆਗੂ ਪੀੜਤਾਂ ਨੂੰ ਉਸੇ ਥਾਂ ਵਸਾਏ ਜਾਣ ਦੀ ਆਪਣੀ ਮੰਗ ’ਤੇ ਅੜੇ ਰਹੇ, ਜਦਕਿ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਹ ਗੱਲ ਮੰਨਣ ਤੋਂ ਆਪਣੀ ਅਸਮਰੱਥਾ ਜਤਾਈ ਹੈ। ਇਸ ਲਈ ਮਾਮਲਾ ਉਲਝਦਾ ਦਿਖਾਈ ਦੇ ਰਿਹਾ ਹੈ।  


Punjab News ਪੰਜਾਬ 'ਚ 60 ਹਜ਼ਾਰ ਕਰੋੜ ਦਾ ਨਸ਼ਿਆਂ ਦਾ ਕਾਰੋਬਾਰ, ਸੰਸਦ 'ਚ ਦੁੱਧ ਪੀਣ ਵਾਲੇ ਬੱਚੇ ਦਾ ਹੋਇਆ ਜ਼ਿਕਰ


ਪ੍ਰਾਪਤ ਜਾਣਕਾਰੀ ਅਨੁਸਾਰ ਮੋਰਚੇ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਲਤੀਫਪੁਰਾ ਤੋਂ ਉਜਾੜੇ ਲੋਕਾਂ ਨੂੰ ਮੁੜ ਉਥੇ ਵਸਾਉਣ ਤੇ ਮੁਆਵਜ਼ਾ ਦੇਣ ਦਾ ਫ਼ੈਸਲਾ ਨਾ ਲਿਆ ਗਿਆ ਤਾਂ ਪਹਿਲੀ ਜਨਵਰੀ ਨੂੰ ਪੀਏਪੀ ਚੌਕ ਵਿੱਚ 12 ਵਜੇ ਤੋਂ 2 ਵਜੇ ਤੱਕ ਕੌਮੀ ਮਾਰਗ ਜਾਮ ਕੀਤਾ ਜਾਵੇਗਾ। 



ਦੱਸ ਦਈਏ ਕਿ ਮੀਟਿੰਗ ਦੌਰਾਨ ਸਰਕਾਰੀ ਧਿਰ ਪੀੜਤਾਂ ਨੂੰ ਬੀਬੀ ਭਾਨੀ ਕੰਪਲੈਕਸ ਦੇ ਫਲੈਟਾਂ ਵਿੱਚ ਵਸਾਉਣ ਦੀ ਪੇਸ਼ਕਸ਼ ’ਤੇ ਬਜ਼ਿੱਦ ਰਹੀ, ਜਦਕਿ ਮੋਰਚੇ ਦੇ ਆਗੂ ਪੀੜਤਾਂ ਨੂੰ ਲਤੀਫ਼ਪੁਰਾ ਵਿੱਚ ਹੀ ਵਸਾਉਣ ਦੀ ਆਪਣੀ ਮੰਗ ’ਤੇ ਡਟੇ ਰਹੇ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਤੇ ਇੰਪਰੂਵਮੈਂਟ ਚੇਅਰਮੈਨ ਵੱਲੋਂ ਮਸਲੇ ਦੇ ਹੱਲ ਲਈ ਸਰਕਾਰ ਤੱਕ ਮੰਗਾਂ ਨੂੰ ਪਹੁੰਚਾਉਣ ਦਾ ਭਰੋਸਾ ਦਿੱਤਾ ਗਿਆ। 


ਨਗਰ ਸੁਧਾਰ ਟੱਰਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨੇ ਸਪੱਸ਼ਟ ਕੀਤਾ ਕਿ ਪੀੜਤਾਂ ਨੂੰ ਮੁੜ ਉਥੇ ਵਸਾਉਣਾ ਸੰਭਵ ਨਹੀਂ ਤੇ ਨਾ ਹੀ ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਉਨ੍ਹਾਂ ਅਧਿਕਾਰੀਆਂ ਨਾਲ ਇਸ ਮਸਲੇ ’ਤੇ ਗੱਲ ਕਰਨ, ਜੋ ਫੈ਼ਸਲਾ ਲੈਣ ਦੇ ਸਮਰੱਥ ਹੋਣ।