Jalandhar news: ਜਲੰਧਰ ਦੇ ਪਿੰਡ ਮਾਓ ਦੇ ਇਤਿਹਾਸਕ ਗੁਰਦੁਆਰਾ ਮਾਤਾ ਗੰਗਾ ਜੀ ਵਿੱਚ ਗੋਲਕ ‘ਚੋਂ ਪੈਸੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਚੋਰ ਗੋਲਕ ‘ਚੋਂ 60 ਹਜ਼ਾਰ ਰੁਪਏ ਨਕਦੀ ਕੱਢ ਕੈ ਲੈ ਗਏ ਹਨ। ਉੱਥੇ ਹੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਦੱਸਿਆ ਕਿ ਚੋਰ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸਿਓਂ ਖਿੜਕੀ ਦਾ ਸ਼ੀਸ਼ਾ ਅਤੇ ਗ੍ਰਿਲ ਤੋੜ ਕੇ ਦਾਖਲ ਹੋਏ ਸਨ।


ਉਨ੍ਹਾਂ ਦੱਸਿਆ ਕਿ ਚੋਰ ਸੁਖ ਆਸਨ ਦੇ ਕਮਰੇ ਵੱਲੋਂ ਦਾਖਲ ਹੋ ਕੇ ਸ਼ੀਸ਼ੇ ਤੋੜ ਕੇ ਸੱਚਖੰਡ ਸਾਹਿਬ ਵਿੱਚ ਜਾ ਕੇ ਗੋਲਕ ਦੀ ਭੰਨ-ਤੋੜ ਕਰਨ ਲੱਗ ਗਏ । ਸਵੇਰੇ 4 ਵਜੇ ਜਿਵੇਂ ਹੀ ਸੇਵਾਦਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਗੋਲਕ ਟੁੱਟੀ ਹੋਈ ਹੈ ਤਾਂ ਉਨ੍ਹਾਂ ਤੁਰੰਤ ਇਸ ਦੀ ਸੂਚਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਨੂੰ ਦਿੱਤੀ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ।


ਇਹ ਵੀ ਪੜ੍ਹੋ: Amritsar News: ਦੋਫਾੜ ਜਾਪਿਆ ਜਥੇਦਾਰ ਨੂੰ ਹਟਾਉਣ ਦਾ ਫੈਸਲਾ ! ਨਹੀਂ ਹੋਈ ਮੀਟਿੰਗ 'ਚ ਚਰਚਾ, ਪੁਲਿਸ ਲਈ ਪ੍ਰਗਟਾਈ ਨਰਾਜ਼ਗੀ


ਗੁਰੂਘਰ 'ਚ ਚੋਰੀ ਦੀ ਘਟਨਾ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਚੋਰੀ ਦੀ ਸੂਚਨਾ ਸਵੇਰੇ ਹੀ ਪੁਲਿਸ ਨੂੰ ਦਿੱਤੀ ਗਈ ਸੀ। ਪਰ ਪੁਲਿਸ 4 ਘੰਟੇ ਦੇਰੀ ਨਾਲ ਮੌਕੇ 'ਤੇ ਪਹੁੰਚੀ। ਦੂਜੇ ਪਾਸੇ ਇਸ ਘਟਨਾਕ੍ਰਮ ਨੂੰ ਲੈ ਕੇ ਲੋਕ ਗੁਰੂਘਰ ਦੇ ਮੈਨੇਜਰ ‘ਤੇ ਸ਼ੱਕ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੁਰਦੁਆਰੇ ਵਿੱਚ ਕੈਮਰੇ ਲੱਗੇ ਹੋਏ ਹਨ, ਪਰ ਉਹ ਬੰਦ ਪਏ ਹਨ। ਉੱਥੇ ਹੀ ਪੁਲਿਸ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Amritsar: ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਨਾਕਾਮ, BSF ਨੇ ਸੁੱਟੇ ਡਰੋਨ, 2 ਕਿਲੋ ਹੈਰੋਇਨ ਬਰਾਮਦ