Crime News: ਫਗਵਾੜਾ 'ਚ ਹੁਸ਼ਿਆਰਪੁਰ ਰੋਡ 'ਤੇ ਪਿੰਡ ਖੁਰਮਪੁਰ ਨੇੜੇ ਦੇਰ ਰਾਤ ਸ਼ਰਾਬ ਪੀਣ ਤੋਂ ਰੋਕਣ ਲਈ ਹਥਿਆਰਬੰਦ ਨੌਜਵਾਨਾਂ ਵੱਲੋਂ ਇੱਕ ਢਾਬੇ 'ਤੇ ਹਮਲਾ ਕੀਤਾ ਗਿਆ ਅਤੇ ਭੰਨਤੋੜ ਕੀਤੀ ਗਈ।  ਹੁਸ਼ਿਆਰਪੁਰ ਰੋਡ ’ਤੇ ਪਿੰਡ ਖੁਰਮਪੁਰ ਨੇੜੇ ਕਮਲ ਵੈਸ਼ਨੋ ਢਾਬੇ ਦੇ ਮੁਲਾਜ਼ਮ ਵਿੱਕੀ ਨੇ ਦੱਸਿਆ ਕਿ ਬੀਤੀ ਰਾਤ ਕੁਝ ਨੌਜਵਾਨ ਉਸ ਦੇ ਢਾਬੇ ’ਤੇ ਆਏ ਅਤੇ ਉਥੇ ਬੈਠ ਕੇ ਸ਼ਰਾਬ ਪੀਣ ਦੀਆਂ ਗੱਲਾਂ ਕਰਨ ਲੱਗੇ।


ਉਸ ਨੇ ਦੱਸਿਆ ਕਿ ਉਸ ਦਾ ਢਾਬਾ ਸ਼ੁੱਧ ਵੈਸ਼ਨੋ ਹੈ, ਇਸ ਲਈ ਤੁਸੀਂ ਇੱਥੇ ਸ਼ਰਾਬ ਨਹੀਂ ਪੀ ਸਕਦੇ। ਉਸ ਨੇ ਦੱਸਿਆ ਕਿ ਉਸ ਸਮੇਂ ਇਹ ਨੌਜਵਾਨ ਢਾਬੇ ਤੋਂ ਚਲੇ ਗਏ ਸਨ ਪਰ ਰਾਤ 1 ਵਜੇ ਦੇ ਕਰੀਬ ਹਥਿਆਰਾਂ ਨਾਲ ਲੈਸ 5-6 ਨੌਜਵਾਨ ਉਨ੍ਹਾਂ ਦੇ ਢਾਬੇ 'ਤੇ ਆਏ ਅਤੇ ਆਉਂਦੇ ਹੀ ਸਾਮਾਨ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ।  ਨੌਜਵਾਨਾਂ ਵੱਲੋਂ ਕੀਤੀ ਗਈ ਭੰਨਤੋੜ ਦੀ ਘਟਨਾ ਢਾਬੇ 'ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਥਾਣਾ ਸਦਰ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ