Ludhiana News: ਆਏ ਦਿਨ ਨੌਜਵਾਨਾਂ ਵਿੱਚ ਨਸ਼ੇ ਦੇ ਮਾਮਲੇ ਤੇ ਕਈ ਤਰ੍ਹਾਂ ਦੇ ਵੀਡੀਓ ਸਾਹਮਣੇ ਆਉਂਦੇ ਹਨ। ਅਜਿਹਾ ਹੀ ਮਾਮਲਾ ਹੁਣ ਲੁਧਿਆਣਾ 'ਚ ਚਿੱਟੇ (ਹੈਰੋਇਨ) ਦੀ ਆਦੀ ਲੜਕੀ ਦਾ ਵਾਇਰਲ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਲੜਕੀ ਕਹਿ ਰਹੀ ਹੈ ਕਿ ਮੇਰੇ ਨਾਲ ਜੋ ਮਰਜ਼ੀ ਕਰ ਲਓ, ਪਰ ਮੈਨੂੰ ਦੇ ਚਿੱਟਾ ਦੇ ਦਿਓ। ਲੜਕੀ ਨੇ ਇਹ ਵੀ ਕਿਹਾ ਕਿ ਉਸ ਦੇ ਪ੍ਰੇਮੀ ਨੇ ਉਸ ਨੂੰ ਨਸ਼ੇ ਦਾ ਆਦੀ ਬਣਾਇਆ ਹੈ। ਉਸ ਨੇ ਬੀ.ਕਾਮ ਤੱਕ ਦੀ ਪੜ੍ਹਾਈ ਕੀਤੀ ਹੈ। ਇਹ ਵੀਡੀਓ ਵਿਧਾਨ ਸਭਾ ਹਲਕਾ ਪੀਰੂਬੰਦਾ ਇਲਾਕੇ ਦੇ ਸ਼ੀਤਲਾ ਮਾਤਾ ਪਾਰਕ ਦਾ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਪਾਰਕ ਵਿੱਚ ਨਸ਼ਿਆਂ ਨਾਲ ਸਬੰਧਤ ਇੱਕ ਹਫ਼ਤੇ ਵਿੱਚ ਇਹ 5ਵੀਂ ਵੀਡੀਓ ਹੈ।
ਲੜਕੀ ਨੇ ਅੱਗੇ ਦੱਸਿਆ, ਸਵੇਰੇ 6 ਵਜੇ ਤੋਂ ਰਾਤ 12 ਵਜੇ ਤੱਕ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਚਿੱਟਾਂ ਲਗਾਉਣ ਆਉਣਦੇ ਹਨ। ਮੈਂ ਪਹਿਲਾਂ ਬੈਂਕ ਵਿੱਚ ਨੌਕਰੀ ਕਰਦੀ ਸੀ। ਇਸ ਦੌਰਾਨ ਉਸ ਦੇ ਪ੍ਰੇਮੀ ਨੇ ਉਸ ਨੂੰ ਨਸ਼ੇ ਦੀ ਅਦਾਤ ਪਾ ਦਿੱਤੀ।
ਲੜਕੀ ਨੇ ਦੱਸਿਆ ਕਿ ਚਿੱਟਾ ਲੈ ਕੇ ਦੇਣ ਦੇ ਲਾਲਚ ਵਿੱਚ 2 ਦਿਨ ਪਹਿਲਾਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਉਸ ਨੂੰ ਆਪਣੇ ਨਾਲ ਲੈ ਗਏ।
ਇਹ ਨੌਜਵਾਨ ਉਸ ਨੂੰ ਪਵੇਲੀਅਨ ਰੋਡ, ਰੋਜ਼ ਗਾਰਡਨ ਰੋਡ, ਘੁਮਾਰ ਮੰਡੀ ਤੋਂ ਕੈਨਾਲ ਰੋਡ ਤੱਕ ਲੈ ਗਏ। ਜਦੋਂ ਉਹ ਉਸ ਨੂੰ ਲੁੱਟਣ ਲੱਗੇ ਤਾਂ ਉਸ ਨੇ ਚੱਲਦੇ ਮੋਟਰਸਾਈਕਲ ਤੋਂ ਛਾਲ ਮਾਰ ਦਿੱਤੀ ਇਸ ਦੌਰਾਨ ਉਸ ਨੂੰ ਕਾਫੀ ਸੱਟਾਂ ਵੀ ਲੱਗੀਆਂ।
ਹਰਸਿਮਰਤ ਕੌਰ ਬਾਦਲ ਨੇ ਵੀ ਸ਼ੇਅਰ ਕੀਤੀ ਇਹ ਵੀਡੀਓ
ਇਸ ਲੜਕੀ ਦੀ ਵੀਡੀਓ ਹਰਸਿਮਰਤ ਕੌਰ ਬਾਦਲ ਨੇ ਵੀ ਆਪਣੇ ਫੇਸਬੁੱਕ ਪੇਜ ਉੱਤੇ ਇਹ ਵੀਡੀਓ ਸ਼ੇਅਰ ਕੀਤੀ ਹੈ। ਇਸ ਉੱਤੇ ਉਹਨਾਂ ਲਿਖਿਆ, ਪੰਜਾਬ ਦੀ ਸੱਤਾ ਹਾਸਿਲ ਕਰਨ ਲਈ ਲੋਕਾਂ ਨੂੰ ਨਸ਼ਾ ਮਹੀਨਿਆਂ 'ਚ ਖ਼ਤਮ ਕਰਨ ਅਤੇ ਨਸ਼ੇ ਦੇ ਕਾਰੋਬਾਰੀਆਂ ਨੂੰ ਫੜ੍ਹ ਕੇ ਅੰਦਰ ਕਰਨ ਦੇ ਵਾਅਦੇ ਤੇ ਬਹੁਤ ਕੀਤੇ ਆਮ ਆਦਮੀ ਪਾਰਟੀ ਨੇ ਪਰ ਹਾਲਾਤ ਇਹ ਬਣ ਗਏ ਨੇ ਕਿ ਲੁਧਿਆਣਾ ਦੀ ਇੱਕ 22 ਸਾਲ ਦੀ ਨੌਜਵਾਨ ਕੁੜੀ ਨਸ਼ੇ ਲਈ ਆਪਣਾ ਸ਼ਰੀਰ ਵੇਚਣ ਲਈ ਤਿਆਰ ਹੈ। ਇਹ ਤਾਂ ਕੇਸ ਸਾਹਮਣੇ ਆ ਗਿਆ ਪਤਾ ਨਹੀਂ ਕਿੰਨੀਆਂ ਹੋਰ ਧੀਆਂ ਨੇ ਜੋ ਇਸ ਜੰਜਾਲ ਵਿੱਚ ਫੱਸ ਚੁੱਕੀਆਂ ਨੇ। ਪਰ ਰਿਮੋਟ ਕੰਟਰੋਲ ਸਰਕਾਰ ਇਸ ਵਰਤਾਰੇ ਨੂੰ ਰੋਕਣ ਦੀ ਬਜਾਏ ਬੀਬੀਆਂ ਲਈ ਠੇਕੇ ਖੋਲ੍ਹ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ