Ludhiana News: ਸਮਰਾਲਾ ਨੇੜੇ ਐਤਵਾਰ ਨੂੰ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਵਿੱਚ ਇਕ ਔਰਤ ਸਮੇਤ 2 ਵਿਅਕਤੀਆਂ ਦੀ ਮੌਤ ਹੋ ਗਈ।


ਜਾਣਕਾਰੀ ਅਨੁਸਾਰ ਪਿੰਡ ਹੈਡੋਂ ਤੋਂ ਇਕ ਮਾਂ ਅਤੇ ਉਸ ਦਾ ਪੁੱਤਰ ਸਮਰਾਲਾ ਵੱਲ ਜਾ ਰਹੇ ਸਨ। ਇਸ ਦੌਰਾਨ ਉਹ ਕੁਝ ਸਮਾਨ ਘਰ ਭੁੱਲ ਗਏ ਅਤੇ ਕੋਟਲਾ ਸਮਸ਼ਪੁਰ ਤੋਂ ਵਾਪਸ ਘਰ ਲਈ ਮੁੜੇ ਤਾਂ ਲੁਧਿਆਣਾ ਵਲੋਂ ਆ ਰਹੀ ਇਕ ਤੇਜ ਰਫਤਾਰ ਰੇਸਰ ਬਾਇਕਰ ਨੇ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।


ਇਸ ਭਿਆਨਕ ਟੱਕਰ ਨਾਲ ਰੇਸਰ ਬਾਇਕਰ ਸਵਾਰ ਅਤੇ ਐਕਟਿਵਾ ਸਵਾਰ ਔਰਤ ਦੀ ਮੋਕੇ 'ਤੇ ਹੀ ਮੌਤ ਹੋ ਗਈ। ਜਦਕਿ ਐਕਟਿਵਾ ਚਲਾ ਰਿਹਾ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਸਮਰਾਲਾ ਲਿਆਂਦਾ ਗਿਆ।


ਟੱਕਰ ਇੰਨੀ ਭਿਆਨਕ ਸੀ ਕਿ ਰੇਸਰ ਬਾਇਕ ਨੂੰ ਅੱਗ ਲੱਗ ਗਈ ਜਿਸ ਨੂੰ ਫਾਇਰ ਬ੍ਰਿਗੇਡ ਦੀ ਮਦਦ ਨਾਲ ਬੁਝਾਇਆ ਗਿਆ। ਮ੍ਰਿਤਕ ਔਰਤ ਦੀ ਪਛਾਣ ਪਰਮਿੰਦਰ ਕੌਰ ਪਤਨੀ ਪਰਮਿੰਦਰ ਸਿੰਘ (50) ਵਾਸੀ ਹੈਡੋਂ ਦੇ ਤੌਰ 'ਤੇ ਹੋਈ ਹੈ, ਜਦਕਿ ਮੋਟਰਸਾਈਕਲ ਸਵਾਰ ਨੌਜਵਾਨ ਦੀ ਪਛਾਣ ਵਿਵੇਕ ਵਾਸੀ (42) ਚੰਡੀਗੜ੍ਹ ਵਜੋਂ ਹੋਈ ਹੈ। ਜਦਕਿ ਜ਼ਖ਼ਮੀ ਹੋਏ ਨੋਜਵਾਨ ਦੀ ਪਛਾਣ ਸਨਪ੍ਰੀਤ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਹੇਡੋਂ ਵਜੋਂ ਹੋਈ ਹੈ।


ਇਹ ਵੀ ਪੜ੍ਹੋ: Farmers Protest: ਸ਼ੰਭੂ ਬਾਰਡਰ 'ਤੇ ਪਹੁੰਚ ਗਏ ਜੰਮੂ-ਕਸ਼ਮੀਰ ਦੇ ਕਿਸਾਨ, ਪੰਜਾਬੀਆਂ ਦੀ ਹਿੰਮਤ ਨੂੰ ਸਲਾਮ