Ludhiana News: ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਟ੍ਰੈਫਿਕ ਸੈੱਲ ਵੱਲੋਂ ਇਲਾਕੇ ਭਰ ਦੇ ਪ੍ਰਾਈਵੇਟ ਸਕੂਲਾਂ ’ਚ ਪੜ੍ਹਦੇ 18 ਸਾਲ ਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਉਨ੍ਹਾਂ ਬੱਚਿਆਂ ਖ਼ਿਲਾਫ਼ ਸਖ਼ਤ ਰੁਖ ਅਪਨਾਉਣ ਦਾ ਫ਼ੈਸਲਾ ਕੀਤਾ ਹੈ ਜੋ ਆਪਣੇ ਸਕੂਟਰ ਮੋਟਰਸਾਈਕਲਾਂ ’ਤੇ ਸਕੂਲਾਂ ’ਚ ਪੜ੍ਹਨ ਲਈ ਆਉਂਦੇ ਹਨ।


ਇਸ ਸਬੰਧੀ ਡੀਐਸਪੀ ਗੁਰਬਿੰਦਰ ਸਿੰਘ ਬਰਾੜ ਦੇ ਦੱਸਿਆ ਕਿ ਬੱਚਿਆਂ ਵੱਲੋਂ ਬੁਲੇਟ ਮੋਟਰਸਾਈਕਲਾਂ ਉਪਰ ਹੁੱਲੜਬਾਜ਼ੀ, ਪਟਾਕੇ ਪਾਉਣ ਤੇ ਤੇਜ਼ ਰਫਤਾਰ ਨਾਲ ਵਾਪਰਨ ਵਾਲੇ ਹਾਦਸਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਸਭ ਨੂੰ ਰੋਕਣ ਲਈ ਟ੍ਰੈਫਿਕ ਸੈੱਲ ਆਉਂਦੇ ਦਿਨ੍ਹਾਂ ’ਚ ਅਚਨਚੇਤੀ ਨਾਕੇ ਤੇ ਸਕੂਲਾਂ ਦੇ ਛੁੱਟੀ ਅਤੇ ਦਾਖਲੇ ਵਾਲੇ ਸਮੇਂ ਖਾਸ ਚੈਕਿੰਗ ਸ਼ੁਰੂ ਕਰਨ ਜਾ ਰਿਹਾ ਹੈ।


ਇਸ ਮੁਹਿੰਮ ’ਚ ਜਿਹੜਾ ਵੀ ਬੱਚਾ ਪੁਲਿਸ ਦੀ ਗ੍ਰਿਫਤ ’ਚ ਆਉਂਦਾ ਹੈ ਉਸ ਦੀ ਉਮਰ 18 ਸਾਲ ਜਾਂ ਇਸ ਤੋਂ ਘੱਟ ਹੈ, ਉਸ ਦੇ ਮਾਪਿਆਂ ਖਿਲਾਫ ਧਾਰਾ 199 ਏ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮਾਪਿਆਂ ਨੂੰ ਸੁਚੇਤ ਕੀਤਾ ਕਿ ਇਸ ਤਹਿਤ ਬੱਚਿਆਂ ਦੀ ਥਾਂ ਉਨ੍ਹਾਂ ਨੂੰ 3 ਸਾਲ ਦੀ ਜੇਲ੍ਹ ਯਾਤਰਾ ਤੋਂ ਇਲਾਵਾ 25 ਹਜ਼ਾਰ ਰੁਪਏ ਤੱਕ ਜੁਰਮਾਨਾ ਤੇ ਬੱਚੇ ਨੂੰ ਡਰਾਇਵਿੰਗ ਲਾਇਸੈਂਸ ਲੈਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟ੍ਰੈਫਿਕ ਨਿਯਮਾਂ ਦੇ ਅਨੁਸਾਰ, ਭਾਰਤ ਵਿੱਚ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਲਈ ਘੱਟੋ ਘੱਟ ਉਮਰ 18 ਸਾਲ ਹੈ। ਇਸ ਦਾ ਮਤਲਬ ਹੈ ਕਿ ਜੇਕਰ ਕੋਈ 18 ਸਾਲ ਤੋਂ ਘੱਟ ਉਮਰ ਦਾ ਵਿਅਕਤੀ ਬਾਈਕ ਜਾਂ ਕਾਰ ਚਲਾਉਂਦਾ ਫੜਿਆ ਜਾਂਦਾ ਹੈ, ਤਾਂ ਇਸ ਨੂੰ ਕਾਨੂੰਨ ਦੀ ਉਲੰਘਣਾ ਮੰਨਿਆ ਜਾਵੇਗਾ। ਹਾਲਾਂਕਿ, ਜ਼ਿਆਦਾਤਰ ਲੋਕ ਇਸ ਨਿਯਮ ਦੀ ਪਾਲਣਾ ਨਹੀਂ ਕਰਦੇ ਹਨ ਅਤੇ ਦੇਸ਼ ਦੀਆਂ ਸੜਕਾਂ 'ਤੇ ਵਾਹਨ ਚਲਾਉਂਦੇ ਦਿਖਾਈ ਦਿੰਦੇ ਹਨ।


ਇਹ ਵੀ ਪੜ੍ਹੋ: Baba Vanga: ਪਰਮਾਣੂ ਧਮਾਕੇ ਦਾ ਡਰ, ਏਲੀਅਨ ਹਮਲੇ, ਇਹ ਹਨ 2023 ਲਈ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।