Punjab News: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਨਵੇਂ ਬਣਾਏ ਗਏ ਪ੍ਰਧਾਨ ਸੰਜੇ ਤਲਵਾੜ (ਸਾਬਕਾ ਵਿਧਾਇਕ) ਅਤੇ ਜਿਲਾਂ ਕਾਂਗਰਸ ਕਮੇਟੀ ਦੇ ਨਵੇਂ ਬਣਾਏ ਗਏ ਸੀਨੀਅਰ ਵਾਇਸ ਪ੍ਰਧਾਨ ਸ਼ਾਮ ਸੁੰਦਰ ਮਲਹੋਤਰਾਂ (ਸੀਨੀਅਰ ਡਿਪਟੀ ਮੇਅਰ) ਵੱਲੋਂ ਅੱਜ ਰੱਖੇ ਗਏ ਅਹੁੱਦਾ ਸੰਭਾਲ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਹਾਜਰੀ ਵਿੱਚ ਜਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾਂ ਵੱਲੋਂ ਜਿਲ੍ਹਾ ਕਾਂਗਰਸ ਕਮੇਟੀ ਦੀ ਜਿੰਮੇਵਾਰੀ ਸੰਜੇ ਤਲਵਾੜ ਜੀ ਨੂੰ ਸਿਰੋਪਾ ਪਾ ਕੇ ਸੋਪੀ।
ਇਸ ਸਮਾਰੋਹ ਨੂੰ ਸਬੋਧਨ ਕਰਦਿਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਦੱਸਿਆ ਕਿ ਰਾਹੁਲ ਗਾਂਧੀ ਜੀ ਵੱਲੋਂ ਚਲਾਈ ਜਾ ਰਹੀ ਭਾਰਤ ਜੋੜੋ ਯਾਤਰਾ ਜਨਵਰੀ ਮਹੀਨੇ ਦੇ ਪਹਿਲੇ ਹਫਤੇ ਲੁਧਿਆਣਾ ਪਹੁੰਚ ਰਹੀ ਹੈ।ਰਾਹੁਲ ਗਾਂਧੀ ਜੀ ਵੱਲੋਂ ਚਲਾਈ ਜਾ ਰਹੀ ਭਾਰਤ ਜੋੜੋ ਯਾਤਰਾ ਇੱਕਲੀ ਕਾਂਗਰਸ ਪਾਰਟੀ ਦੀ ਯਾਤਰਾ ਨਹੀ ਹੈ, ਰਾਹੁਲ ਗਾਂਧੀ ਇਸ ਯਾਤਰਾ ਦੇ ਰਾਹੀ ਦੇਸ਼ ਦੇ ਸਵਿਧਾਨ ਦੀ ਲੜਾਈ ਲੜ ਰਿਹਾ ਹੈ, ਬੇਰੋਜਗਾਰੀ ਦੀ ਲੜਾਈ ਲੜ ਰਿਹਾ ਹੈ, ਵਪਾਰਿਆ ਦੀ, ਦਲਿਤਾ ਦੀ, ਕਿਸਾਨਾ ਦੀ, ਮਜਦੂਰਾ ਦੀ ਲੜਾਈ ਲੜ ਰਿਹਾ ਹੈ।
ਇਸ ਯਾਤਰਾ ਵਿੱਚ ਮੁਸਲਮਾਨ ਮਿਲਕੇ ਨਾਲ ਚੱਲ ਰਹੇ ਹਨ, ਇਸਾਈ ਨਾਲ ਮਿਲਕੇ ਚੱਲ ਰਹੇ ਹਨ, ਹਿੰਦੂ ਸਿੱਖ ਨਾਲ ਮਿਲਕੇ ਚੱਲ ਰਹੇ ਹਨ।ਉਹ ਦੇਸ਼ ਨੂੰ ਜੋੜਣ ਦੀ ਲੜਾਈ ਲੜ ਰਿਹਾ ਹੈ।ਮੈਨੂੰ ਉਮੀਦ ਹੈ ਕਿ ਇਸ ਯਾਤਰਾ ਨੂੰ ਲੁਧਿਆਣਾ ਤੋਂ ਵੱਧ ਤੋਂ ਵੱਧ ਸਹਿਯੋਗ ਮਿਲੇਗਾ ਅਤੇ ਪੰਜਾਬ ਵਿੱਚੋ ਸਭ ਤੋਂ ਵਧਿਆ ਸਵਾਗਤ ਲੁਧਿਆਣਾ ਸ਼ਹਿਰ ਵਿੱਚ ਹੋਵੇਗਾ।
ਅੱਜ ਲੋੜ ਹੈ ਕਿ ਅਸੀ ਸਾਰੇ ਰੱਲਕੇ ਪਾਰਟੀ ਵਿੱਚ ਅਨੁਸ਼ਾਸ਼ਨ ਕਾਇਮ ਕਰੀਏ।ਜੇਕਰ ਕਿਸੇ ਨੂੰ ਪਾਰਟੀ ਨਾਲ ਸਬੰਧਤ ਜਾਂ ਪਾਰਟੀ ਦੇ ਲੀਡਰ ਨਾਲ ਸਬੰਧਤ ਕੋਈ ਨਰਾਜਗੀ ਹੈ ਤਾਂ ਉਹ ਨਰਾਜਗੀ ਮਿਲ ਕੇ ਜਾ ਟੈਲੀਫੋਨ ਤੇ ਦੂਰ ਕੀਤੀ ਜਾ ਸੱਕਦੀ ਹੈ ਪਰ ਕਈ ਲੋਕਾਂ ਜਾਣ-ਬੁਝਕੇ ਇਸ ਨਰਾਜਗੀ ਨੂੰ ਚੈਨਲਾ ਰਾਹੀ ਦਸਦੇ ਹਨ।ਜਿਹੜਾ ਵਰਕਰ ਜਾ ਅਹੁੱਦੇਦਾਰ ਚੈਨਲਾ ਰਾਹੀ ਆਪਣੀ ਨਰਾਜਗੀ ਦੱਸੇਗਾ ਉਸ ਲਈ ਕਾਂਗਰਸ ਪਾਰਟੀ ਵਿੱਚ ਕੋਈ ਅਹੁੱਦਾ ਨਹੀ ਹੈ।
ਕਾਂਗਰਸ ਪਾਰਟੀ ਹਰ ਅਹੁੱਦੇ ਲਈ ਚੰਗੇ ਵਰਕਰਾਂ ਦੀ ਚੌਣ ਕਰੇਗੀ, ਆਉਂਦੀਆ ਨਗਰ ਨਿਗਮ ਚੌਣਾ ਵਿੱਚ ਕੰਮ ਦੇ ਅਧਾਰ ਤੇ ਲੁਧਿਆਣਾ ਸ਼ਹਿਰ ਦੀ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਕਰਕੇ ਜਿੱਤਣ ਵਾਲੇ ਉਮਿਦਵਾਰਾ ਨੂੰ ਟਿਕੱਟਾ ਦਿੱਤੀਆ ਜਾਣਗੀਆ।ਇਸ ਮੌਕੇ ਤੇ ਬੋਲਦਿਆ ਜਿਲ੍ਹਾ ਪ੍ਰਧਾਨ ਸੰਜੇ ਤਲਵਾੜ ਜੀ ਨੇ ਪੰਜਾਬ ਪ੍ਰਧਾਨ ਜੀ ਦਾ ਧੰਨਵਾਦ ਕਰਦਿਆ ਕਿਹਾ ਕਿ ਤੁਸੀ ਮੇਰੇ ਤੇ ਜਿਹੜਾ ਭਰੋਸਾ ਕਰਕੇ ਮੈਨੂੰ ਮਾਨ ਦਿੱਤਾ ਹੈ ਮੈ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਗਾ ਅਤੇ ਜਿਲ੍ਹਾ ਲੁਧਿਆਣਾ ਵਿੱਚ ਕਾਂਗਰਸ ਪਾਰਟੀ ਦੇ ਹਰ ਵਰਕਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਨੂੰ ਮਜਬੂਤੀ ਵੱਲ ਲੈ ਕੇ ਜਾਵਾਗਾ।