Punjab News: ਲੁਧਿਆਣਾ ਵਿੱਚੋਂ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ, ਇੱਥੇ 9 ਸਾਲਾਂ ਬੱਚੇ ਨੇ 70 ਹਜ਼ਾਰ  ਰੁਪਏ ਚੋਰੀ ਕਰ ਲਏ। ਇਹ ਜਵਾਕ ਪਹਿਲਾਂ ਸੁਨਿਆਰੇ ਦੀ ਦੁਕਾਨ ਉੱਤੇ ਟੌਫੀ ਮੰਗਣ ਆਇਆ ਜਿੱਥੋਂ ਉਸ ਨੂੰ ਭਜਾ ਦਿੱਤਾ।


ਸੁਨਿਆਰਾ ਆਪਣੀ ਦੂਜੀ ਦੁਕਾਨ ਉੱਤੇ ਗਾਹਕ ਨੂੰ ਦੇਖਣ ਲੱਗਿਆ ਤਾਂ ਦੁਕਾਨ ਨਾਲ ਸ਼ਟਰ ਨਾਲ ਜੁੜ ਕੇ ਖੜ੍ਹਾ ਹੋਇਆ ਜਵਾਕ ਦੁਕਾਨ ਵਿੱਚ ਦਾਖ਼ਲ ਹੋ ਗਿਆ। ਇਸ ਤੋਂ ਬਾਅਦ ਉਸ ਨੇ ਬੜੀ ਚਲਾਕੀ ਨਾਲ ਦੁਕਾਨ ਦੇ ਗੱਲੇ ਚੋਂ 70 ਹਜ਼ਾਰ ਚੋਰੀ ਕਰ ਲਿਆ।


ਇਸ ਨੂੰ ਲੈ ਕੇ ਛੋਟੀ ਹੈਬੋਵਾਲ ਦੇ ਰਹਿਣ ਵਾਲੇ ਮਨੀਸ਼ ਜੈਨ ਨੇ ਦੱਸਿਆ ਕਿ ਉਨ੍ਹਾਂ ਦੀ ਜੈਨ ਜਵੈਲਰ ਦੀ ਦੁਕਾਨ ਹੈ। ਅਕਸਰ ਮਾਰਕਿਟ ਵਿੱਚ ਬੱਚੇ ਟਾਫੀਆਂ ਮੰਗਣ ਦੁਕਾਨਾਂ ਉੱਤੇ ਆਉਂਦੇ ਰਹਿੰਦੇ ਹਨ। ਇੱਕ ਦਿਨ ਪਹਿਲਾਂ ਇੱਕ ਬੱਚਾ ਟੌਫੀ ਮੰਗਣ ਆਇਆ ਤੇ ਉਨ੍ਹਾਂ ਨੇ ਬੱਚੇ ਨੂੰ ਜਵਾਬ ਦੇ ਕੇ ਇੱਥੋਂ ਤੋਰ ਦਿੱਤਾ। ਇਸ ਤੋਂ ਬਾਅਦ ਉਹ ਦੂਜੀ ਦੁਕਾਨ ਉੱਤੇ ਗਾਹਕ ਦੇਖਣ ਗਏ। ਜਦੋਂ ਉਹ ਵਾਪਸ ਦੁਕਾਨ ਵਿੱਚ ਆਏ ਤਾਂ ਗੱਲੇ ਵਿੱਚ ਗੜਬੜ ਦੇਖੀ ਗਈ ਉਨ੍ਹਾਂ ਗੱਲਾ ਚੈੱਕ ਕੀਤਾ ਤਾਂ ਹੈਰਤ ਵਿੱਚ ਰਹਿ ਗਏ  ਤੇ ਜਿਸ ਵਿੱਚੋਂ 70 ਹਜ਼ਾਰ ਰੁਪਏ ਵਿੱਚੋਂ ਗੱਲੇ ਚੋਂ ਗ਼ਾਇਬ ਸਨ।


ਇਸ ਤੋਂ ਬਾਅਦ ਉਨ੍ਹਾਂ ਨੇ ਜਦੋਂ ਸੀਸੀਟੀਵ ਚੈੱਕ ਕਰਵਾਏ ਤਾਂ ਖ਼ੁਲਾਸਾ ਹੋਇਆ ਕਿ ਟੌਫੀ ਮੰਗਣ ਆਏ ਜਵਾਕ ਨੇ ਗੱਲੇ ਚੋਂ ਪੈਸੇ ਚੋਰੀ ਕੀਤੇ। ਇਸ ਸਬੰਧੀ ਉਨ੍ਹਾਂ ਜਦੋਂ ਇਹ ਵੀਡੀਓ ਮਾਰਕਿਟ ਵਿੱਚ ਦਿਖਾਈ ਤਾਂ ਬੱਚੇ ਦੀ ਪਛਾਣ ਹੋਈ ਜਿਸ ਤੋਂ ਬਾਅਦ ਹੈਬੋਵਾਲ ਪੁਲਿਸ ਨੂੰ ਜਾਣਕਾਰੀ ਦਿੱਤੀ ਤਾਂ ਪੁਲਿਸ ਨੇ ਉਸ ਤੋਂ ਪੈਸੇ ਵਾਪਸ ਕਰਵਾ ਲਏ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।