Ludhiana News:  ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਕਿਸਾਨ ਮੇਲੇ ਦਾ ਅੱਜ ਦੂਜਾ ਅਤੇ ਆਖਰੀ ਦਿਨ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਮੇਲੇ ਵਿੱਚ ਪੁੱਜੇ। ਉਨ੍ਹਾਂ ਦੇ ਨਾਲ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਸਨ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੀਸੀ ਸਤਬੀਰ ਸਿੰਘ ਗੋਸਲ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ। 


ਕਲਮ ਛੋੜ ਹੜਤਾਲ ਕੀਤਾ ਤਾਂ....


ਜ਼ਿਕਰ ਕਰ ਦਈਏ ਕਿ ਇਸ ਮੌਕੇ ਮੁੱਖ ਮੰਤਰੀ ਨੇ 5 ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ। ਮਾਨ ਨੇ ਦਫਤਰਾਂ ਦੇ ਬਾਹਰ ਲੱਗੇ ਕੈਮਰਿਆਂ ਨੂੰ ਬੰਦ ਲਿਖਣ ਵਾਲੇ ਅਫਸਰਾਂ ਖਿਲਾਫ ਕਾਰਵਾਈ ਕਰਨ ਦੀ ਗੱਲ ਵੀ ਕਹੀ। ਉਨ੍ਹਾਂ ਸਖ਼ਤ ਲਹਿਜੇ ਵਿੱਚ ਕਿਹਾ ਕਿ ਜੇ ਕੋਈ ਆਪਣੀ ਕਲਮ ਛੱਡ ਕੇ ਹੜਤਾਲ ’ਤੇ ਜਾਂਦਾ ਹੈ ਤਾਂ ਉਸ ਨੂੰ ਨੌਕਰੀ ਤੋਂ ਹੱਥ ਧੋਣੇ ਪੈ ਸਕਦੇ ਹਨ। ਪੰਜਾਬ ਵਿੱਚ ਬਹੁਤ ਸਾਰੇ ਪੜ੍ਹੇ ਲਿਖੇ ਨੌਜਵਾਨ ਨੌਕਰੀ ਕਰਨ ਲਈ ਤਿਆਰ ਹਨ।


ਕਿਹੜੇ ਕਿਸਾਨਾਂ ਨੂੰ ਕੀਤਾ ਗਿਆ ਸਨਮਾਨਿਤ


ਇਨ੍ਹਾਂ ਵਿੱਚ ਮੋਗਾ ਦੀ ਕਿਸਾਨ ਗੁਰਬੀਰ ਕੌਰ, ਕੋਟਕਪੂਰਾ ਦਾ ਪਰਮਜੀਤ ਸਿੰਘ, ਪਿੰਡ ਧਨੇਟਾ (ਪਟਿਆਲਾ) ਦਾ ਅੰਮ੍ਰਿਤ ਸਿੰਘ, ਪਟਿਆਲਾ ਦਾ ਨਰਿੰਦਰ ਟਿਵਾਣਾ ਅਤੇ ਮਾਨਸਾ ਦਾ ਕਿਸਾਨ ਸੁਖਪਾਲ ਸਿੰਘ ਸ਼ਾਮਲ ਹਨ। ਜ਼ਿਕਰ ਕਰ ਦਈਏ ਕਿ ਕਿਸਾਨ ਮੇਲੇ ਵਿੱਚ ਸੀਐਮ ਨਵੇਂ ਬੀਜਾਂ ਅਤੇ ਨਵੀਂ ਮਸ਼ੀਨਰੀ ਬਾਰੇ ਜਾਣਕਾਰੀ ਹਾਸਲ ਕਰਨਗੇ। ।






ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਜਦੋਂ ਉਹ ਮੇਲੇ 'ਚ ਆਏ ਤਾਂ ਦੇਖਿਆ ਕਿ ਜ਼ਿਆਦਾਤਰ ਕਿਸਾਨ ਮੋਢਿਆਂ 'ਤੇ ਬੀਜਾਂ ਦੀਆਂ ਬੋਰੀਆਂ ਚੁੱਕੀ ਫਿਰ ਰਹੇ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕਿਸਾਨ ਨੌਜਵਾਨ ਸਨ। ਇਹ ਦੇਖ ਕੇ ਖੁਸ਼ੀ ਹੋਈ ਕਿ ਪੰਜਾਬ ਦੇ ਨੌਜਵਾਨ ਕਿਸਾਨਾਂ ਨੂੰ ਖੇਤੀ ਨੂੰ ਪਹਿਲ ਦੇਣ ਸ਼ੁਰੂ ਕਰ ਦਿੱਤੀ ਹੈ।


ਮਾਨ ਨੇ ਕਿਹਾ ਕਿ ਅੱਜ ਖੇਤੀ ਦੇ ਤਰੀਕੇ ਬਦਲ ਗਏ ਹਨ। ਮਸ਼ੀਨਰੀ ਦਾ ਯੁੱਗ ਹੈ. ਇਸ ਲਈ ਹੁਣ ਨੌਜਵਾਨ ਕਿਸਾਨਾਂ ਨੂੰ ਮੇਲਿਆਂ ਦਾ ਹਿੱਸਾ ਬਣਾਇਆ ਜਾ ਰਿਹਾ ਹੈ ਤਾਂ ਜੋ ਨੌਜਵਾਨ ਕਿਸਾਨ ਸਮੇਂ ਦੇ ਨਾਲ ਬਦਲ ਰਹੇ ਖੇਤੀ ਦੇ ਤਰੀਕਿਆਂ ਨੂੰ ਸਮਝ ਸਕਣ। ਮਾਨ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਮੇਲੇ ਵਿੱਚ 1 ਲੱਖ 9 ਹਜ਼ਾਰ ਕਿਸਾਨਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਮੇਲੇ ਵਿੱਚ ਕਿਸਾਨਾਂ ਦੇ ਖਾਣ-ਪੀਣ ਅਤੇ ਸੰਗੀਤ ਦੇ ਪੂਰੇ ਪ੍ਰਬੰਧ ਹਨ। ਪੰਜਾਬੀ ਜਿੱਥੇ ਵੀ ਜਾਂਦੇ ਹਨ, ਉਹ ਆਪਣੇ ਨਾਲ ਖਾਣਾ ਅਤੇ ਗਾਣਾ ਦੋਵੇਂ ਹੀ ਲੈ ਕੇ ਜਾਂਦੇ ਹਨ।