Ludhiana News: ਲੁਧਿਆਣਾ ਵਿੱਚ ਠੰਢ ਨੇ 54 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਮੌਸਮ ਵਿਭਾਗ (Department of Meteorology) ਅਨੁਸਾਰ ਸੋਮਵਾਰ ਦਾ ਦਿਨ ਪਿਛਲੇ 54 ਸਾਲਾਂ ਦੇ ਮੁਕਾਬਲੇ ਸਭ ਤੋਂ ਵੱਧ ਠੰਢਾ ਰਿਹਾ। ਇਸ ਦੌਰਾਨ ਮੌਸਮ ਵਿਭਾਗ ਨੇ ਅਗਲੇ ਦਿਨਾਂ ’ਚ ਵੀ ਸੀਤ ਲਹਿਰ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।


ਹਾਸਲ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਲੁਧਿਆਣਾ (Ludhiana) ਵਿੱਚ ਦਿਨ ਵੇਲੇ ਵੱਧ ਤੋਂ ਵੱਧ ਤਾਪਮਾਨ 9.4 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੋਮਵਾਰ ਨੂੰ ਖੇਤਰ ਵਿੱਚ ਠੰਢੀਆਂ ਹਵਾਵਾਂ ਚੱਲਣ ਨਾਲ ਲੋਕਾਂ ਨੂੰ ਕਾਂਬਾ ਛਿੜਿਆ ਰਿਹਾ। ਦੁਪਹਿਰ ਵੇਲੇ ਲੋਕਾਂ ਨੂੰ ਸੂਰਜ ਦੀ ਕੁੱਝ ਚਮਕ ਜ਼ਰੂਰ ਦਿਖਾਈ ਦਿੱਤੀ ਪਰ ਉਸ ਦਾ ਜ਼ੋਰ ਧੁੰਦ ਅੱਗੇ ਨਹੀਂ ਚੱਲਿਆ।


ਉਧਰ, ਠੰਢ ਵਧਣ ਦੇ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਖੇਤਰ ਵਿੱਚ ਵਧ ਰਹੀ ਕੜਾਕੇ ਦੀ ਠੰਢ ਨਾਲ ਲੋਕਾਂ ਦਾ ਆਉਣਾ ਜਾਣਾ ਔਖਾ ਹੋ ਗਿਆ ਹੈ ਤੇ ਉਨ੍ਹਾਂ ਆਪਣੀ ਮੰਜ਼ਲ ’ਤੇ ਪੁੱਜਣ ਲਈ ਵੱਧ ਸਮਾਂ ਲੱਗ ਰਿਹਾ ਹੈ। ਧੁੱਪ ਨਾ ਨਿਕਲਣ ਨਾਲ ਸਭ ਤੋਂ ਵੱਧ ਪ੍ਰੇਸ਼ਾਨੀ ਬੱਚਿਆਂ ਤੇ ਬਜ਼ੁਰਗਾਂ ਨੂੰ ਹੋ ਰਹੀ ਹੈ।


ਬੀਤੇ ਤਿੰਨ-ਚਾਰ ਦਿਨ ਤੋਂ ਲਗਾਤਾਰ ਠੰਢ ਵਧਦੀ ਜਾ ਰਹੀ ਹੈ ਤੇ ਸੂਰਜ ਦੇ ਦਰਸ਼ਨ ਨਾ ਹੋਣ ਕਾਰਨ ਲੋਕ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ। ਸੋਮਵਾਰ ਨੂੰ ਖੇਤਰ ਵਿੱਚ ਵੱਧ ਤੋਂ ਵੱਧ ਤਾਪਮਾਨ 9.4 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ 4 ਡਿਗਰੀ ਦਰਜ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Punjab News: ਰੋਡਵੇਜ਼ ਮੁਲਾਜ਼ਮਾਂ ਦਾ ਫ਼ੈਸਲਾ, ਸੀਟਾਂ ਤੋਂ ਵੱਧ ਨਹੀਂ ਚੜ੍ਹਾਈ ਜਾਵੇਗੀ ਬੱਸ ‘ਚ ਸਵਾਰੀ, ਜਾਣੋ ਕਾਰਨ


ਇਸ ਸਬੰਧੀ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੇ ਮੌਸਮ ਵਿਗਿਆਨੀ ਡਾ. ਪਵਨੀਤ ਕੌਰ ਕਿੰਗਰਾ ਦਾ ਕਹਿਣਾ ਹੈ ਕਿ ਪਿਛਲੇ 54 ਸਾਲਾਂ ਵਿੱਚ 22 ਜਨਵਰੀ ਨੂੰ ਇੰਨੀ ਠੰਢ ਪਈ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਠੰਢ ਕਾਫ਼ੀ ਰਿਕਾਰਡ ਤੋੜ ਰਹੀ ਹੈ। ਸੋਮਵਾਰ ਨੂੰ ਦਿਨ ਵੇਲੇ ਦਾ ਤਾਪਮਾਨ 9.4 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ 22 ਜਨਵਰੀ ਨੂੰ ਤਾਪਮਾਨ ਇੱਕ ਵਾਰ 9.6 ਡਿਗਰੀ ਤੱਕ ਹੀ ਰਿਹਾ ਸੀ।


ਇਹ ਵੀ ਪੜ੍ਹੋ: Bandi Sikh: ਪ੍ਰੋ.ਭੁੱਲਰ ਦੀ ਰਿਹਾਈ ਪਟੀਸ਼ਨ ਰੱਦ ਕਰਕੇ ਮਾਨ ਤੇ ਕੇਜਰੀਵਾਲ ਨੇ ਸਿੱਖਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ-ਅਕਾਲੀ ਦਲ