Ludhiana News: ਇੱਕ ਪਾਸੇ ਜਿੱਥੇ ਸੂਬੇ ਭਰ 'ਚ ਪੰਜਾਬ ਪੁਲਿਸ ਵੱਲੋਂ ਆਪ੍ਰੇਸ਼ਨ ਵਿਜਿਲ ਚਲਾਇਆ ਜਾ ਰਿਹਾ ਹੈ ਤੇ ਚੌਕਸੀ ਵਧਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸਮਰਾਲਾ ਵਿੱਚ ਚੋਰਾਂ ਨੇ ਪੁਲਿਸ ਦੇ ਇਸ ਆਪ੍ਰੇਸ਼ਨ ਦੀ ਪੋਲ ਖੋਲ੍ਹ ਦਿੱਤੀ ਹੈ। ਚੋਰਾਂ ਨੇ ਡੀਐਸਪੀ ਦਫ਼ਤਰ ਤੇ ਪੁਲਿਸ ਥਾਣੇ ਸਾਹਮਣੇ ਤਹਿਸੀਲਦਾਰ ਦਫ਼ਤਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਸ ਥਾਂ ਚੋਰੀ ਹੋਈ, ਉਹ ਥਾਣੇ ਤੋਂ ਕਰੀਬ 50 ਗਜ ਦੂਰ ਹੈ। ਇੱਥੇ ਫ਼ਰਦ ਕੇਂਦਰ 'ਚੋਂ ਕੰਪਿਊਟਰ ਸਮੇਤ ਹੋਰ ਸਾਮਾਨ ਤੇ ਰਿਕਾਰਡ ਚੋਰੀ ਕਰ ਲਿਆ ਗਿਆ। ਇਸ ਦੀ CCTV ਵੀਡੀਓ ਵੀ ਸਾਹਮਣੇ ਆਈ।


ਇਹ ਵੀ ਪੜ੍ਹੋ : ਪੁਲਵਾਮਾ ਮਸਜਿਦ 'ਚ ਲੱਗੀ ਅੱਗ, ਸੜਨ ਤੋਂ ਬਚੇ 300 ਤੋਂ ਵੱਧ ਬੱਚੇ, ਮਾਮਲੇ ਦੀ ਜਾਂਚ ਸ਼ੁਰੂ

ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਰਹੇ ਹਨ ਕਿ ਇਸ ਵਾਰ ਚੋਰਾਂ ਨੇ ਸਮਰਾਲਾ ਦੇ ਕੋਰਟ ਕੰਪਲੈਕਸ ਵਿੱਚ ਤਹਿਸੀਲ ਦਫ਼ਤਰ ਦੇ ਫ਼ਰਦ ਕੇਦਰ ਵਿੱਚ ਚੋਰੀ ਦੀ ਵਾਰਦਾਤ ਕੀਤੀ ਹੈ। ਚੋਰਾਂ ਵੱਲੋਂ ਤਹਿਸੀਲਦਾਰ ਦੇ ਰਿਕਾਰਡ ਰੂਮ ਵਿੱਚ ਦਾਖਲ ਹੋ ਕੇ ਕੰਪਿਊਟਰਾਂ 'ਤੇ ਹੱਥ ਸਾਫ਼ ਕੀਤਾ ਗਿਆ। ਇਹ ਚੋਰ ਇੱਕ ਨਿੱਕੀ ਜਿਹੀ ਤਾਕੀ ਦੇ ਰਾਹੀਂ ਤਹਿਸੀਲਦਾਰ ਦੇ ਆਫਿਸ ਵਿੱਚ ਦਾਖਲ ਹੋਇਆ।


ਇਹ ਵੀ ਪੜ੍ਹੋ : ਕਾਂਗਰਸੀ ਐਮਐਲਏ ਨੇ ਆਪ ਵਿਧਾਇਕ ਨੂੰ ਘੇਰਿਆ, ਕਮਰੇ 'ਚ ਕੀਤਾ ਬੰਦ, ਪੁਲਿਸ ਨੇ ਆ ਕੇ ਛੁਡਵਾਇਆ

ਤੜਕਸਾਰ ਜਦੋਂ ਮੁਲਾਜ਼ਮ ਤਹਿਸੀਲਦਾਰ ਆਫਿਸ ਪਹੁੰਚੇ ਤਾਂ ਦੇਖਿਆ ਕਿ ਰਿਕਾਰਡ ਰੂਮ ਦਾ ਜਿੰਦਰਾ ਟੁੱਟਿਆ ਹੋਇਆ ਸੀ। ਅਮਰਜੀਤ ਕੌਰ ਸੀਨਿਅਰ ਸ਼ਹਾਇਕ ਨੇ ਦੱਸਿਆ ਕਿ ਕੰਪਿਊਟਰਾਂ ਦੇ ਨਾਲ ਨਾਲ ਰਿਕਾਰਡ ਚੋਰੀ ਹੋਣ ਦਾ ਖਦਸ਼ਾ ਹੈ। ਇਸ ਬਾਰੇ ਚੈਕ ਕੀਤਾ ਜਾ ਰਿਹਾ ਹੈ।   ਦੱਸ ਦੇਈਏ ਕਿ ਚੋਰਾਂ ਨੇ ਡੀਐਸਪੀ ਦਫ਼ਤਰ ਤੇ ਪੁਲਿਸ ਥਾਣੇ ਸਾਹਮਣੇ ਤਹਿਸੀਲਦਾਰ ਦਫ਼ਤਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।   


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।