Ludhiana News: ਸੋਸ਼ਲ ਮੀਡੀਆ ਉਪਰ ਵਿਵਾਦਤ ਬਿਆਨਬਾਜ਼ੀ ਕਰਕੇ ਖਾਲਿਸਤਾਨੀਆਂ ਦੀ ਹਿੱਟ ਲਿਸਟ 'ਚ ਸ਼ਾਮਲ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ (Gursimran Singh Mand) ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਉਸ ਨੂੰ ਕੇਂਦਰ ਸਰਕਾਰ ਵੱਲੋਂ ਵਾਈ ਪਲੱਸ ਸੁਰੱਖਿਆ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਉਸ ਦੀ ਜਾਨ ਨੂੰ ਖਤਰੇ ਨੂੰ ਦੇਖਦੇ ਹੋਏ ਸੁਰੱਖਿਆ ਵਧਾਈ ਗਈ ਹੈ।
ਸੁਰੱਖਿਆ ਏਜੰਸੀਆਂ ਮੁਤਾਬਕ ਉਸ ਨੂੰ ਲਗਾਤਾਰ ਧਮਕੀ ਭਰੇ ਈ-ਮੇਲ ਮਿਲ ਰਹੇ ਸਨ ਜਿਸ ਦੇ ਮੱਦੇਨਜ਼ਰ ਸੁਰੱਖਿਆ ਵਧਾ ਦਿੱਤੀ ਗਈ ਹੈ। ਹਾਸਲ ਜਾਣਕਾਰੀ ਮੁਤਾਬਕ ਮੰਡ ਨੂੰ ਪਾਕਿਸਤਾਨ ਤੇ ਗੈਂਗਸਟਰਾਂ ਤੋਂ ਕਈ ਧਮਕੀਆਂ ਮਿਲੀਆਂ ਹਨ। ਇਸ ਤੋਂ ਪਹਿਲਾਂ ਉਸ ਕੋਲ ਪੰਜਾਬ ਪੁਲਿਸ ਦੇ 8 ਸੁਰੱਖਿਆ ਮੁਲਾਜ਼ਮ ਸਨ ਪਰ ਪਿਛਲੇ ਦਿਨੀਂ ਏਜੰਸੀਆਂ ਵੱਲੋਂ ਮਿਲੇ ਇਨਪੁਟ ਤੋਂ ਬਾਅਦ ਮੰਡ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ ਗਿਆ ਸੀ।
ਹਾਸਲ ਜਾਣਕਾਰੀ ਮੁਤਾਬਕ ਹੁਣ ਉਸ ਨੂੰ ਵਾਈ ਸੁਰੱਖਿਆ ਦਿੱਤੀ ਗਈ ਹੈ ਜਿਸ ਵਿੱਚ 11 ਕਰਮਚਾਰੀ ਕੇਂਦਰੀ ਬਲਾਂ ਦੇ ਹੋਣਗੇ। ਇਸ ਲਈ ਹੁਣ ਉਸ ਕੋਲ 19 ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਹੋਵੇਗੀ। ਦੂਜੇ ਪਾਸੇ ਮੰਡ ਨੇ ਕਿਹਾ ਕਿ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਉਸ ਨੇ ਕਈ ਵਾਰ ਮੰਗ ਕੀਤੀ ਸੀ ਕਿ ਪੰਜਾਬ ਪੁਲਿਸ ਉਸ ਦੀ ਸੁਰੱਖਿਆ ਨਹੀਂ ਕਰ ਰਹੀ। ਇਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੈ।
ਦੱਸ ਦਈਏ ਕਿ ਮੰਡ ਪੰਜਾਬ ਪੁਲਿਸ ਦੀ ਸੁਰੱਖਿਆ ਤੋਂ ਖੁਸ਼ ਨਹੀਂ ਸੀ। ਉਸ ਦਾ ਕਹਿਣਾ ਸੀ ਕਿ ਪੰਜਾਬ ਪੁਲਿਸ ਨੇ ਉਸ ਨੂੰ ਘਰ ਅੰਦਰ ਹੀ ਨਜ਼ਰਬੰਦ ਕੀਤਾ ਹੋਇਆ ਹੈ। ਇਸ ਲਈ ਉਸ ਨੇ ਡੀਜੀਪੀ ਤੱਕ ਨੂੰ ਵੀ ਲਿਖਿਆ ਸੀ। ਹੁਣ ਕੇਂਦਰ ਸਰਕਾਰ ਨੇ ਮੰਡ ਨੂੰ ਵਾਈ ਪਲੱਸ ਸੁਰੱਖਿਆ ਦਿੱਤੀ ਹੈ।
ਹੋਰ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਮਣੀਪੁਰ ’ਚ ਫਸੇ ਪੰਜਾਬੀਆਂ ਲਈ ਚੁੱਕਿਆ ਇਹ ਅਹਿਮ ਕਦਮ, ਜਾਰੀ ਕੀਤਾ ਹੈਲਪਲਾਈਨ ਨੰਬਰ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।