Ludhiana News:  ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੁਲਾਰਾ 'ਚ ਬੀਤੀ ਦੇਰ ਰਾਤ ਇੱਕ ਡੇਅਰੀ ਮਾਲਕ ਤੇ ਉਸ ਦੇ ਨੌਕਰ ਦੀ ਤੇਜ਼ਧਾਰ ਦਾਤ ਨਾਲ ਹਮਲਾ ਕਰਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਲਈ ਇਕ ਪੁਰਾਣੇ ਨੌਕਰ ਉਤੇ ਸ਼ੱਕ ਜਤਾਇਆ ਜਾ ਰਿਹਾ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਅੱਜ ਸਵੇਰੇ 4 ਵਜੇ ਡੇਅਰੀ ਵਿੱਚੋਂ ਮਿਲੀਆਂ ਹਨ।



ਮਿਲੀ ਜਾਣਕਾਰੀ ਅਨੁਸਾਰ ਪਿੰਡ ਬੁਲਾਰਾ ਵਿੱਚ 70 ਸਾਲਾ ਜੋਤਰਾਮ ਡੇਅਰੀ ਚਲਾਉਂਦਾ ਸੀ ਅਤੇ ਉਸ ਕੋਲ ਪਿਛਲੇ ਲੰਮੇ ਸਮੇਂ ਤੋਂ ਫੰਟਾ ਕਰਦਾ ਸੀ। ਇਸ ਘਟਨਾ ਲਈ ਇੱਥੇ ਕੰਮ ਕਰਦੇ ਇਕ ਪੁਰਾਣੇ ਨੌਕਰ ਉਤੇ ਸ਼ੱਕ ਜਤਾਇਆ ਜਾ ਰਿਹਾ ਹੈ। ਡੇਅਰੀ ਮਾਲਕ ਜੋਤਰਾਮ ਨੇ ਕੁਝ ਸਮਾਂ ਪਹਿਲਾਂ ਆਪਣੇ ਨੌਕਰ ਗਿਰਧਾਰੀ ਲਾਲ ਨੂੰ ਨੌਕਰੀ ਤੋਂ ਹਟਾ ਦਿੱਤਾ ਸੀ। ਇਸ ਘਟਨਾ ਦਾ ਪਤਾ ਚਲਦਿਆਂ ਥਾਣਾ ਡੇਹਲੋਂ ਦੀ ਪੁਲਿਸ ਮੌਕੇ ਪਹੁੰਚ ਗਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਵਿੱਚ ਭੇਜ ਦਿੱਤਾ ਹੈ।

 ਇਸ ਦੋਹਰੇ ਕਤਲ ਤੋਂ ਬਾਅਦ ਪੁਲਿਸ ਡੇਅਰੀ ਵਿੱਚ ਬਾਕੀ ਨੌਕਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਹਾਸਲ ਜਾਣਕਾਰੀ ਅਨੁਸਾਰ ਮ੍ਰਿਤਕ ਨੌਕਰ ਪਿਛਲੇ 15 ਸਾਲਾਂ ਤੋਂ ਇਸ ਡੇਅਰੀ 'ਤੇ ਕੰਮ ਕਰ ਰਿਹਾ ਸੀ। ਐਤਵਾਰ ਤੜਕੇ ਉਸ ਦੇ ਲੜਕੇ ਮਨੀ ਨੂੰ ਸੂਚਨਾ ਦੇ ਕੇ ਬੁਲਾਇਆ ਗਿਆ। ਨੌਕਰ ਆਪਣੇ ਕੰਮ ਕਾਰਨ ਪਿੰਡ ਬੁਲਾਰਾ ਰਹਿੰਦਾ ਸੀ। ਉਸਦਾ ਬਾਕੀ ਪਰਿਵਾਰ ਪਿੰਡ ਦੁੱਗਰੀ ਵਿੱਚ ਰਹਿ ਰਿਹਾ ਹੈ।




ਦੱਸਿਆ ਜਾ ਰਿਹਾ ਹੈ ਕਿ ਪੀੜਤ ਪਰਿਵਾਰ ਨੂੰ ਸ਼ੱਕ ਹੈ ਕਿ ਕਿਸੇ ਹੋਰ ਨੌਕਰ ਨੇ ਇਸ ਦੋਹਰੇ ਕਤਲ ਨੂੰ ਅੰਜਾਮ ਦਿੱਤਾ ਹੈ। ਜਦੋਂ ਲੋਕਾਂ ਨੇ ਡੇਅਰੀ ਤੋਂ ਫੋਨ ਕਰਕੇ ਘਟਨਾ ਦੀ ਸੂਚਨਾ ਪਰਿਵਾਰ ਨੂੰ ਦਿੱਤੀ ਤਾਂ ਪਰਿਵਾਰ ਮੌਕੇ 'ਤੇ ਪਹੁੰਚ ਗਿਆ। ਉਸ ਨੇ ਦੇਖਿਆ ਕਿ ਪਿਤਾ ਜੋਤਰਾਮ ਖੂਨ ਨਾਲ ਲੱਥਪੱਥ ਪਿਆ ਸੀ ਅਤੇ ਉਸ ਦੇ ਪੁਰਾਣੇ ਨੌਕਰ ਵੀ ਕੁਝ ਦੂਰੀ 'ਤੇ ਲਾਸ਼ ਪਈ ਸੀ।


ਇਹ ਵੀ ਪੜ੍ਹੋ : ਹੁਣ ਗਾਹਕ ਇਨ੍ਹਾਂ ਦੋ ਬੈਂਕਾਂ ਤੋਂ ਸਿਰਫ 5000 ਰੁਪਏ ਤੱਕ ਹੀ ਕਢਵਾ ਸਕਣਗੇ, RBI ਨੇ 6 ਮਹੀਨਿਆਂ ਲਈ ਲਗਾਈ ਪਾਬੰਦੀ

ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਸ ਵਿਅਕਤੀ 'ਤੇ ਸ਼ੱਕ ਹੈ, ਉਸ ਦਾ ਨਾਂ ਗਿਰਧਾਰੀ ਹੈ। ਉਸ ਨੇ ਤਰਸ ਦੇ ਆਧਾਰ ’ਤੇ ਉਸ ਨੂੰ ਆਪਣੀ ਡੇਅਰੀ ਵਿੱਚ ਰੱਖਿਆ ਹੋਇਆ ਸੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਨੇ ਕਤਲ ਕਿਉਂ ਕੀਤਾ। ਗਿਰਧਾਰੀ 'ਤੇ ਸ਼ੱਕ ਇਸ ਲਈ ਵੀ ਹੈ ਕਿਉਂਕਿ ਕਤਲ ਦੀ ਘਟਨਾ ਵਾਪਰਨ ਤੋਂ ਬਾਅਦ ਤੋਂ ਹੀ ਉਹ ਫਰਾਰ ਹੈ। ਉਹ ਦੇਰ ਰਾਤ ਡੇਅਰੀ ਛੱਡ ਕੇ ਭੱਜ ਗਿਆ ਸੀ।