Ludhiana News: ਖੰਨਾ ਪੁਲਿਸ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਦੀਪਕ ਗੋਇਲ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਮਗਰੋਂ ਪਾਇਲ ਤੋਂ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਮੀਡੀਆ ਸਾਹਮਣੇ ਆਏ ਹਨ। ਗਿਆਸਪੁਰਾ ਨੇ ਕਿਹਾ ਕਿ ਭਾਵੇਂ ਦੀਪਕ ਗੋਇਲ ਪਾਰਟੀ ਆਗੂ ਸੀ ਪਰ ਆਪ ਸਰਕਾਰ ਨੇ ਉਸ ਦਾ ਕੋਈ ਸਾਥ ਨਹੀਂ ਦਿੱਤਾ। ਜੇਕਰ ਕੋਈ ਗਲਤ ਕੰਮ ਕਰੇਗਾ ਭਾਵੇਂ ਉਨ੍ਹਾਂ ਦਾ ਪਰਿਵਾਰਕ ਮੈਂਬਰ ਹੋਵੇ, ਬਖਸ਼ਿਆ ਨਹੀਂ ਜਾਵੇਗਾ। 


ਦੂਜੇ ਪਾਸੇ ਲੋਕ ਇਨਸਾਫ਼ ਪਾਰਟੀ ਦੇ ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਕੰਗ ਵੱਲੋਂ ਸਰੇਆਮ ਸਪੀਕਰ ਲਾ ਕੇ ਆਪ ਆਗੂ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਗਿਆਸਪੁਰਾ ਨੇ ਕਿਹਾ ਕਿ ਉਨ੍ਹਾਂ ਦਾ ਲਿਪ ਆਗੂ ਨਾਲ ਕੋਈ ਸਬੰਧ ਨਹੀਂ। 


ਦਰਅਸਲ ਪਾਇਲ ਹਲਕੇ ਅੰਦਰ ਆਪ ਆਗੂ ਦੀਪਕ ਗੋਇਲ ਦਾ ਨਾਮ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਦੇ ਗਰੋਹ ਵਿੱਚ ਆਉਣ ਮਗਰੋਂ ਸੂਬੇ ਭਰ ਦੀ ਸਿਆਸਤ ਭਖ ਗਈ ਹੈ। ਇਸ ਮਾਮਲੇ ਵਿੱਚ ਸਫ਼ਾਈ ਦੇਣ ਲਈ ਆਪ ਵਿਧਾਇਕ ਗਿਆਸਪੁਰਾ ਨੇ ਪ੍ਰੈੱਸ ਕਾਨਫਰੰਸ ਕੀਤੀ। 


ਇਹ ਵੀ ਪੜ੍ਹੋ: ਵਿਦੇਸ਼ਾਂ 'ਚ ਖਾਲਿਸਤਾਨ ਸਰਗਰਮੀਆਂ ਤੋਂ ਭਾਰਤ ਸਰਕਾਰ ਅਲਰਟ, ਆਸਟਰੇਲੀਆ ਤੇ ਕੈਨੇਡਾ ਸਰਕਾਰ ਨੂੰ ਨਸੀਹਤ


ਗਿਆਸਪੁਰਾ ਨੇ ਮੰਨਿਆ ਕਿ ਦੀਪਕ ਗੋਇਲ ਨੂੰ ਵੋਟਾਂ ਵੇਲੇ ਪਾਰਟੀ ਵਿੱਚ ਲਿਆਂਦਾ ਗਿਆ ਸੀ। ਹੁਣ ਜੇਕਰ ਉਹ ਗਲਤ ਕੰਮ ਕਰਦਾ ਫੜਿਆ ਗਿਆ ਤਾਂ ਪਾਰਟੀ ਨੇ ਕੋਈ ਸਾਥ ਨਹੀਂ ਦਿੱਤਾ। ਆਪ ਕਿਸੇ ਵੀ ਗਲਤ ਅਨਸਰ ਦਾ ਸਾਥ ਕਦੇ ਨਹੀਂ ਦੇਵੇਗੀ। 


Pm Narendra Modi: ਗਲੋਬਲ ਨੇਤਾਵਾਂ 'ਚ PM ਮੋਦੀ ਦਾ ਜਲਵਾ, ਬਾਇਡੇਨ, ਸੁਨਕ, ਮੈਕਰੋ ਸਮੇਤ 22 ਦੇਸ਼ਾਂ ਦੇ ਦਿਗੱਜ ਪਿੱਛੇ, ਦੇਖੋ ਨਵੀਂ ਸਰਵੇ ਰਿਪੋਰਟ


ਦੂਜੇ ਪਾਸੇ ਲੋਕ ਇਨਸਾਫ਼ ਪਾਰਟੀ ਦੇ ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਕੰਗ ਵੱਲੋਂ ਸਰੇਆਮ ਸਪੀਕਰ ਲਾ ਕੇ ਆਪ ਆਗੂ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਗਿਆਸਪੁਰਾ ਨੇ ਕਿਹਾ ਕਿ ਉਨ੍ਹਾਂ ਦਾ ਲਿਪ ਆਗੂ ਨਾਲ ਕੋਈ ਸਬੰਧ ਨਹੀਂ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।