Ludhiana News: ਲੁਧਿਆਣਾ ਦੇ ਆਰਟੀਏ ਦਫ਼ਤਰ ’ਚ ਵੇਲੇ ਸਿਰ ਫਾਈਲਾਂ ਕਲੀਅਰ ਨਾ ਹੋਣ ਕਰਕੇ ਕੋਲ ਖੱਜਲ-ਖੁਆਰ ਹੋ ਰਹੇ ਹਨ। ਆਰਸੀ ਤੇ ਲਾਇਸੈਂਸ ਨਾ ਬਣਨ ਦਾ ਕੰਮ ਲਟਕ ਗਿਆ ਹੈ ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਤਰਾਂ ਮੁਤਾਬਕ ਫਾਈਲਾਂ ਕਲੀਅਰ ਨਾ ਹੋਣ ਕਾਰਨ ਇਨ੍ਹਾਂ ਦੀ ਗਿਣਤੀ 8 ਹਜ਼ਾਰ ਦੇ ਪਾਰ ਪੁੱਜ ਗਈ ਹੈ। 


 


ਦਰਅਸਲ ਵਿਜੀਲੈਂਸ ਬਿਊਰੋ ਵੱਲੋਂ ਆਰਟੀਏ ਨਰਿੰਦਰ ਸਿੰਘ ਧਾਲੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੁਝ ਸਮੇਂ ਲਈ ਸਟਾਫ਼ ਨੇ ਹੜਤਾਲ ਕਰ ਦਿੱਤੀ ਸੀ। ਇਸ ਕਾਰਨ ਆਰਟੀਏ ਦਫ਼ਤਰ ’ਚ ਆਮ ਲੋਕਾਂ ਦੇ ਹੋਣ ਵਾਲੇ ਕੰਮ ਅਟਕ ਗਏ। ਆਰਸੀ ਤੇ ਲਾਇਸੈਂਸ ਨਾ ਬਣਨ ਕਾਰਨ ਲੋਕ ਖੱਜਲਖੁਆਰ ਹੋ ਰਹੇ ਹਨ। ਫਾਈਲਾਂ ਕਲੀਅਰ ਨਾ ਹੋਣ ਕਾਰਨ ਇਨ੍ਹਾਂ ਦੀ ਗਿਣਤੀ 8 ਹਜ਼ਾਰ ਦੇ ਪਾਰ ਪੁੱਜ ਗਈ ਹੈ। 



ਉਂਝ ਸਰਕਾਰ ਵੱਲੋਂ ਕੁਲਦੀਪ ਸਿੰਘ ਬਰਾੜ ਨੂੰ ਚਾਰਜ ਦਿੱਤਾ ਗਿਆ ਸੀ ਤੇ ਉਨ੍ਹਾਂ ਦੀ ਆਈਡੀ ਬਣਾ ਦਿੱਤੀ ਗਈ ਸੀ। ਉਨ੍ਹਾਂ ਨੇ ਕਾਫ਼ੀ ਫਾਈਲਾਂ ਪਾਸ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੰਮ ਜ਼ਿਆਦਾ ਵਧ ਗਿਆ ਕਿ ਹੁਣ ਪੈਂਡੈਸੀ ਕਲੀਅਰ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ। ਹੁਣ ਪੰਜਾਬ ਸਰਕਾਰ ਨੇ ਦੋ ਦਿਨ ਪਹਿਲਾਂ ਹੀ ਪੀਸੀਐਸ ਪੂਨਮਪ੍ਰੀਤ ਕੌਰ ਨੂੰ ਬਤੌਰ ਆਰਟੀਏ ਤਾਇਨਾਤ ਕੀਤਾ ਹੈ। ਹੁਣ ਉਨ੍ਹਾਂ ਦੀ ਆਈਡੀ ਨਹੀਂ ਬਣੀ, ਜਿਸ ਕਾਰਨ ਪੈਡੈਂਸੀ ਫਿਰ ਤੋਂ ਵਧਣ ਲੱਗੀ ਹੈ। ਰਜਿਸਟਰੇਸ਼ਨ ਨਾ ਮਿਲਣ ਕਾਰਨ ਲੋਕ ਬਿਨਾਂ ਆਰਸੀ ਦੇ ਵਾਹਨ ਸੜਕ ’ਤੇ ਚਲਾਉਣ ਲਈ ਮਜਬੂਰ ਹਨ। 


ਦੱਸ ਦਈਏ ਕਿ ਪੈਡੈਂਸੀ ’ਚ ਆਰਸੀ ਤੇ ਲਾਇਸੈਂਸ ਦੀ ਬੈਕਲਾਗ, ਰੀਨਿਊਲ ਡੁਪਲੀਕੇਟ ਦੇ ਨਾਲ ਨਾਲ ਪੱਕੇ ਲਾਇਸੈਂਸ, ਨਵੀਂ ਆਰਸੀ, ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ, ਵਾਹਨਾਂ ਦੀ ਪਾਸਿੰਗ, ਵਾਹਨ ਟਰਾਂਸਫਰ, ਨੈਸ਼ਨਲ ਪਰਮਿਟ, ਪੱਕੇ ਲਾਇਸੈਂਸ ਆਦਿ ਦੀ ਅਪਰੂਵਲ ਕਲਰਕ ਤੇ ਆਰਟੀਏ ਦੀ ਆਈਡੀ ’ਚ ਪੈਂਡਿੰਗ ਹੈ। ਇਸ ਤੋਂ ਇਲਾਵਾ ਨਵੇਂ ਵਾਹਨਾਂ ਦੇ ਕੰਮ ਵੀ ਬਕਾਇਆ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ 


Lowest Score In Cricket : 6 ਦੌੜਾਂ 'ਤੇ ਆਲ ਆਊਟ ਹੋ ਗਈ ਟੀਮ, ਕ੍ਰਿਕਟ ਦੇ ਮੈਦਾਨ 'ਚ ਬਣਿਆ ਅਜੀਬ ਰਿਕਾਰਡ


Shane Warne ਦੇ ਸਨਮਾਨ 'ਚ ਕ੍ਰਿਕਟ ਆਸਟ੍ਰੇਲੀਆ ਦਾ ਵੱਡਾ ਫੈਸਲਾ, ਦਿੱਗਜ ਕ੍ਰਿਕਟਰ ਦੇ ਨਾਂ 'ਤੇ ਦਿੱਤਾ ਜਾਵੇਗਾ ਇਹ ਐਵਾਰਡ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ