Ludhiana News: ਖੰਨਾ ਪੁਲਿਸ ਨੇ ਇੱਕ ਅਜਿਹੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜਿਹੜਾ ਬਾਰਡਰ ਰਾਹੀਂ ਹਥਿਆਰ ਮੰਗਵਾ ਕੇ ਗੈਂਗਸਟਰਾਂ ਨੂੰ ਸਪਲਾਈ ਕਰਦਾ ਸੀ। ਇਸ ਗਰੋਹ ਦੇ ਤਿੰਨ ਮੈਂਬਰ ਕਾਬੂ ਕੀਤੇ ਗਏ ਜਿਨ੍ਹਾਂ ਕੋਲੋਂ 6 ਹਥਿਆਰ, 22 ਰੌਂਦ ਤੇ 2 ਗੱਡੀਆਂ ਬਰਾਮਦ ਹੋਈਆਂ। ਇਸ ਗਰੋਹ ਦਾ ਸਬੰਧ ਗੈਂਗਸਟਰ ਸੁਖਪ੍ਰੀਤ ਬੁੱਢਾ ਨਾਲ ਹੈ। ਕਾਬੂ ਕੀਤੇ ਗਰੋਹ ਦੇ ਤਿੰਨ ਮੈਂਬਰਾਂ ਵਿੱਚੋਂ ਦੀਪਕ ਗੋਇਲ ਆਮ ਆਦਮੀ ਪਾਰਟੀ ਦਾ ਯੂਥ ਆਗੂ ਹੈ ਜਿਸ ਨੇ ਇੱਕ ਸਾਲ ਪਹਿਲਾਂ ਹੀ ਚੰਡੀਗੜ੍ਹ ਵਿਖੇ ਆਪ ਇੰਚਾਰਜ ਜਰਨੈਲ ਸਿੰਘ ਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਹਾਜਰੀ ਵਿੱਚ ਪਾਰਟੀ ਜੁਆਇੰਨ ਕੀਤੀ ਸੀ।


ਐਸਐਸਪੀ ਦੀਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਆਕਾਸ਼ਦੀਪ ਸਿੰਘ ਵਾਸੀ ਨੱਥੂ ਮਾਜਰਾ ਜਿਲ੍ਹਾ ਮਲੇਰਕੋਟਲਾ ਨੂੰ 1 ਗਲੋਕ 9 mm ਪਿਸਤੌਲ ਸਮੇਤ ਕਾਬੂ ਕੀਤਾ ਗਿਆ ਸੀ। ਇਹ ਪਿਸਤੌਲ ਵਿਦੇਸ਼ੀ ਹੈ ਜੋ ਕੇਵਲ ਗਜਟਿਡ ਅਫ਼ਸਰਾਂ ਕੋਲ ਹੀ ਹੁੰਦਾ ਹੈ। ਇਸ ਕਰਕੇ ਪੁਲਿਸ ਨੂੰ ਸ਼ੱਕ ਹੈ ਕਿ ਇਹ ਹਥਿਆਰ ਬਾਰਡਰ ਰਾਹੀਂ ਮੰਗਵਾਇਆ ਗਿਆ ਸੀ।


ਇਸ ਦਾ ਸੰਪਰਕ ਪਰਮਿੰਦਰ ਸਿੰਘ ਪਿੰਦਰੀ ਵਾਸੀ ਮਲੌਦ ਨਾਲ ਨਿਕਲਿਆ। ਪਿੰਦਰੀ ਦੇ ਬੰਦਿਆਂ ਤੋਂ ਆਕਾਸ਼ਦੀਪ ਨੇ ਹਥਿਆਰ ਮੰਗਵਾਏ ਸੀ। ਪਿੰਦਰੀ ਨੇ ਖੁਲਾਸਾ ਕੀਤਾ ਕਿ ਦੀਪਕ ਗੋਇਲ ਕੋਲ ਵੱਡੀ ਗਿਣਤੀ ਚ ਹਥਿਆਰ ਹਨ। ਇਸ ਉਪਰੰਤ ਦੀਪਕ ਗੋਇਲ ਕੋਲੋਂ 5 ਨਾਜਾਇਜ ਹਥਿਆਰ ਤੇ ਰੌਂਦ ਬਰਾਮਦ ਹੋਏ।


ਇਹ ਵੀ ਪੜ੍ਹੋ: Budget 2023 : ਕੈਦੀਆਂ ਨੂੰ ਬਜਟ 'ਚੋਂ ਮਿਲਿਆ ਇਹ ਤੋਹਫ਼ਾ , ਜੁਰਮਾਨਾ ਵੀ ਭਰੇਗੀ ਸਰਕਾਰ !


ਐਸਐਸਪੀ ਅਨੁਸਾਰ ਇਨ੍ਹਾਂ ਦਾ ਸਬੰਧ ਸੁਖਪ੍ਰੀਤ ਬੁੱਢਾ ਗੈਂਗਸਟਰ ਨਾਲ ਨਿਕਲਿਆ। ਐਸਐਸਪੀ ਅਨੁਸਾਰ ਇਹਨਾਂ ਨੇ ਕਈ ਵਿਅਕਤੀਆਂ ਨੂੰ ਮਾਰਨਾ ਸੀ ਜਿਸ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ। ਐਸਐਸਪੀ ਨੇ ਦੱਸਿਆ ਕਿ ਆਕਾਸ਼ਦੀਪ ਤੇ ਪਿੰਦਰੀ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਦੀਪਕ ਗੋਇਲ ਦੇ ਸਿਆਸੀ ਸਬੰਧਾਂ ਉਪਰ ਐਸਐਸਪੀ ਨੇ ਕੋਈ ਜਵਾਬ ਨਹੀਂ ਦਿੱਤਾ। ਦੂਜੇ ਪਾਸੇ ਕਥਿਤ ਦੋਸ਼ੀ ਦੀਪਕ ਗੋਇਲ ਨੇ ਸਵੀਕਾਰ ਕੀਤਾ ਉਸਨੇ ਇੱਕ ਸਾਲ ਪਹਿਲਾਂ ਆਮ ਆਦਮੀ ਪਾਰਟੀ ਜੁਆਇੰਨ ਕੀਤੀ ਸੀ। ਉਹ ਪਾਰਟੀ ਲਈ ਸਿਆਸੀ ਕੰਮ ਵੀ ਕਰ ਰਿਹਾ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।