Ludhiana News: ਲੁਧਿਆਣਾ ਵਿੱਚ ਉਦਯੋਗਿਕ ਇਕਾਈਆਂ ਨੂੰ ਡੀਜ਼ਲ ਦੀ ਹੋਮ ਡਲਿਵਰੀ ਮਿਲੇਗੀ। ਇਸ ਤਹਿਤ ਉਦਯੋਗਿਕ ਇਕਾਈਆਂ ਨੂੰ ਛੋਟ ਵਾਲੀ ਕੀਮਤ ’ਤੇ ਡੀਜ਼ਲ ਦੀ ‘ਹੋਮ ਡਲਿਵਰੀ’ (ਕਾਰਖਾਨੇ ਵਿੱਚ) ਕੀਤੀ ਜਾਏਗੀ। ਇਸ ਨਾਲ ਉਦਯੋਗਿਕ ਇਕਾਈਆਂ ਨੂੰ ਕਾਫੀ ਫਾਇਦਾ ਮਿਲੇਗਾ। ਇਸ ਦੀ ਸ਼ੁਰੂਆਤ ਹਿੰਦੁਸਤਾਨ ਪੈਟਰੋਲੀਅਮ ਵੱਲੋਂ ਕੀਤੀ ਗਈ ਹੈ।


ਦੱਸ ਦਈਏ ਕਿ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਨੇ ਉਦਯੋਗਿਕ ਇਕਾਈਆਂ ਨੂੰ ਛੋਟ ਵਾਲੀ ਕੀਮਤ ’ਤੇ ਡੀਜ਼ਲ ਦੀ ‘ਹੋਮ ਡਲਿਵਰੀ’ (ਕਾਰਖਾਨੇ ਵਿੱਚ) ਕਰਨ ਦੀ ਨਵੀਂ ਪਹਿਲਕਦਮੀ ਕੀਤੀ ਹੈ। ਹਿੰਦੁਸਤਾਨ ਪੈਟਰੋਲੀਅਮ ਵੱਲੋਂ ਘਰ-ਘਰ ਡੀਜ਼ਲ ਪਹੁੰਚਾਉਣ ਵਾਲੀ ਵਿਸ਼ੇਸ਼ ਗੱਡੀ ਨੂੰ ਏਵਨ ਸਾਈਕਲਜ਼ ਦੇ ਸੀਐਮਡੀ ਉਂਕਾਰ ਸਿੰਘ ਪਾਹਵਾ, ਪ੍ਰਧਾਨ ਡੀਐਸ ਚਾਵਲਾ ਤੇ ਰਾਲਸਨ ਇੰਡੀਆ ਦੇ ਸੀਐਮਡੀ ਸੰਜੀਵ ਪਾਹਵਾ ਨੇ ਸਾਂਝੇ ਤੌਰ ’ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।


ਚਾਵਲਾ ਨੇ ਦੱਸਿਆ ਕਿ ਇਹ ਗੱਡੀ ਸਨਅਤਕਾਰ ਨੂੰ ਡੀਜ਼ਲ ਦੀ ਮਾਤਰਾ 200 ਲੀਟਰ ਤੋਂ ਸ਼ੁਰੂ ਕਰਕੇ ਕਿਸੇ ਵੀ ਮਾਤਰਾ ਤੱਕ ਛੋਟ ਵਾਲੀਆਂ ਦਰਾਂ ’ਤੇ ਡੀਜ਼ਲ ਦੀ ਸਪਲਾਈ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਇੱਕ ਵਟਸਐਪ ਗਰੁੱਪ ਬਣਾਇਆ ਜਾ ਰਿਹਾ ਹੈ, ਜਿੱਥੇ ਉਦਯੋਗ ਡੀਜ਼ਲ ਦੀਆਂ ਜ਼ਰੂਰਤਾਂ ਬਾਰੇ ਸੰਦੇਸ਼ ਦੇ ਸਕਦਾ ਹੈ ਤੇ ਕੰਪਨੀ ਵੱਲੋਂ ਡਿਲੀਵਰੀ 24 ਘੰਟਿਆਂ ਦੇ ਅੰਦਰ-ਅੰਦਰ ਕੀਤੀ ਜਾਵੇਗੀ।


ਉਨ੍ਹਾਂ ਦੱਸਿਆ ਕਿ 200 ਲੀਟਰ ਤੋਂ 1000 ਲੀਟਰ ਤੱਕ 1.50 ਰੁਪਏ ਪ੍ਰਤੀ ਲੀਟਰ, 1000 ਤੋਂ 2000 ਲੀਟਰ ਤੋਂ ਉੱਪਰ ਤੱਕ 2.25 ਰੁਪਏ ਪ੍ਰਤੀ ਲੀਟਰ ਤੇ 2000 ਲੀਟਰ ਤੋਂ ਵੱਧ ਤੱਕ 2.50 ਰੁਪਏ ਪ੍ਰਤੀ ਲੀਟਰ ਦੀ ਛੋਟ ਮਿਲੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਉਦਯੋਗਿਕ ਇਕਾਈਆਂ ਦੇ ਲਾਭ ਲਈ ਸਮੇਂ ਸਿਰ ਹੋਰ ਵੀ ਕਈ ਕਦਮ ਚੁੱਕੇ ਜਾਣਗੇ। ਪਾਹਵਾ ਨੇ ਜਥੇਬੰਦੀ ਦੀ ਇਸ ਨਿਵੇਕਲੀ ਪਹਿਲਕਦਮੀ ਲਈ ਡੀਐਸ ਚਾਵਲਾ ਤੇ ਸਾਥੀਆਂ ਦਾ ਧੰਨਵਾਦ ਕੀਤਾ।


ਇਹ ਵੀ ਪੜ੍ਹੋ: Patiala News: ਕੈਪਟਨ ਦੀ ਸਿਆਸੀ ਵਿਰਾਸਤ ਸੰਭਾਲੇਗੀ ਧੀ ਜੈਇੰਦਰ ਕੌਰ, ਬੀਜੇਪੀ ਵੱਡਾ ਦਾਅ ਖੇਡਣ ਲਈ ਤਿਆਰ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।