Ludhiana news: ਦੋਰਾਹਾ ਵਿੱਚ ਨਗਰ ਕੌਂਸਲ ਦੇ ਕਮਿਊਨਿਟੀ ਹਾਲ ਨੂੰ ਗ਼ਲਤ ਤਰੀਕੇ ਨਾਲ ਕਿਰਾਏ ’ਤੇ ਦੇ ਕੇ 58 ਲੱਖ ਰੁਪਏ ਗਬਨ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ।


ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ। ਪਾਇਲ ਤੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਇਸ ਗਬਨ ਮਾਮਲੇ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬੰਤ ਸਿੰਘ ਦਬੁਰਜੀ ’ਤੇ ਗੰਭੀਰ ਦੋਸ਼ ਲਾਏ ਹਨ।


ਵਿਧਾਇਕ ਗਿਆਸਪੁਰਾ ਨੇ ਦੱਸਿਆ ਕਿ ਦੋਰਾਹਾ ਨਗਰ ਕੌਂਸਲ ਵੱਲੋਂ ਸਰਕਾਰ ਦੀ ਕਰੋੜਾਂ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਹਾਲ ਬਣਾਇਆ ਗਿਆ ਸੀ, ਜਿਸ ਦਾ ਮਕਸਦ ਇੱਥੇ ਗਰੀਬ ਲੋਕਾਂ ਦੇ ਸਮਾਗਮ ਬਹੁਤ ਘੱਟ ਖਰਚੇ ’ਤੇ ਕਰਵਾਉਣਾ ਸੀ। ਪਰ ਕਾਂਗਰਸ ਦੇ ਰਾਜ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਬੰਤ ਸਿੰਘ ਦਬੁਰਜੀ ਨੇ ਪਹਿਲਾਂ ਇਸ ਨੂੰ ਆਪਣੇ ਰਿਸ਼ਤੇਦਾਰ ਨੂੰ ਤਿੰਨ ਸਾਲ ਲਈ ਕਿਰਾਏ ’ਤੇ ਦਿੱਤਾ ਸੀ।


ਇਹ ਵੀ ਪੜ੍ਹੋ: Valtoha Case: ਔਰਤ ਨੂੰ ਅਰਧ ਨਗਨ ਘੁਮਾਉਣ ਦਾ ਮਾਮਲਾ, ਹਾਈਕੋਰਟ ਨੇ ਕਿਹਾ, ਦ੍ਰੌਪਦੀ ਦੇ ਚੀਰ ਹਰਨ ਦੀ ਯਾਦ ਆਈ, ਪਰ ਅਸੀਂ ਚੁੱਪ ਨਹੀਂ ਬੈਠਾਂਗੇ


ਫਿਰ ਗ਼ਲਤ ਤਰੀਕੇ ਨਾਲ ਪਟਿਆਲਾ ਦੇ ਅਮਰਜੀਤ ਸਿੰਘ ਨੂੰ ਕਿਰਾਏ 'ਤੇ ਦੇ ਦਿੱਤਾ ਗਿਆ। ਅਮਰਜੀਤ ਸਿੰਘ ਦਾ ਕੋਈ ਦਸਤਾਵੇਜ਼ ਨਹੀਂ ਲਿਆ ਗਿਆ ਅਤੇ ਕਮਿਊਨਿਟੀ ਹਾਲ ਤਿੰਨ ਸਾਲਾਂ ਤੋਂ ਕਿਰਾਏ ’ਤੇ ਚੱਲ ਰਿਹਾ ਸੀ। ਇਸ ਵਿੱਚ 58 ਲੱਖ ਰੁਪਏ ਦੀ ਗਬਨ ਕੀਤੇ ਗਏ। ਉਹ ਕਮਿਊਨਿਟੀ ਹਾਲ ਦਾ ਸਾਰਾ ਸਮਾਨ ਲੈ ਗਏ, ਇੱਥੋਂ ਤੱਕ ਕਿ ਟੁਟੀਆਂ ਵੀ ਲੈ ਗਏ।


ਨਗਰ ਕੌਂਸਲ ਦੋਰਾਹਾ ਦੇ ਮੌਜੂਦਾ ਚੇਅਰਮੈਨ ਸੁਦਰਸ਼ਨ ਕੁਮਾਰ ਪੱਪੂ ਨੇ ਦੱਸਿਆ ਕਿ ਕਰੋੜਾਂ ਰੁਪਏ ਦੀ ਇਮਾਰਤ ਖੰਡਰ ਬਣ ਚੁੱਕੀ ਹੈ। ਇਹ ਸਭ ਕਾਂਗਰਸ ਦੀ ਮਿਹਰਬਾਨੀ ਹੈ। ਗਬਨ ਕਰਨ ਵਾਲਿਆਂ ਨੂੰ ਹੁਣ ਜੇਲ੍ਹ ਜਾਣਾ ਪਵੇਗਾ। ਉਹ ਹਾਈ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਨ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


ਇਹ ਵੀ ਪੜ੍ਹੋ: Jammu and kashmir news: ਗੈਰ ਕਸ਼ਮੀਰੀ ਡਰਾਈਵਰ 'ਤੇ ਅੱਤਵਾਦੀਆਂ ਨੇ ਕੀਤਾ ਹਮਲਾ, ਇੰਝ ਵਾਪਰੀ ਵਾਰਦਾਤ