Ludhiana news: ਅਕਾਲੀ ਦਲ ਜੱਥਾ ਸ਼ਹਿਰੀ ਦੇ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਭਿੰਦਾ ਵੱਲੋਂ ਸੱਦੀ ਗਈ ਮੀਟਿੰਗ ਦੌਰਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਲੀਡਰ ਸਾਹਿਬਾਨਾਂ, ਵਰਕਰ ਸਾਹਿਬਾਨਾਂ ਅਤੇ ਹੋਰਨਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।
ਇਸ ਮੀਟਿੰਗ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਆਗੂਆਂ ਨੇ ਤਕੜੇ ਹੋ ਕੇ ਮੈਂਬਰ ਪਾਰਲੀਮੈਂਟ ਚੋਣਾਂ ਲੜਨ ਦਾ ਸੰਕਲਪ ਲੈਂਦਿਆਂ ਹੋਇਆਂ ਕਿਹਾ ਕਿ ਬਹੁਤ ਜਲਦ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕੀਤਾ ਜਾਵੇਗਾ।
ਭਗਵੰਤ ਮਾਨ ਸਰਕਾਰ ਦੇ ਰਾਜ ਵਿੱਚ ਹੋ ਰਹੀ ਕਰਪਸ਼ਨ, ਗੁੰਡਾਗਰਦੀ, ਕਤਲੋਗਾਰਦ, ਰੁਕੇ ਹੋਏ ਵਿਕਾਸ ਕਾਰਜ, ਕੱਟੇ ਗਏ ਨੀਲੇ ਕਾਰਡ, ਰਜਿਸਟਰੀਆਂ ਤੇ ਲੱਗੀ ਹੋਈ ਐਨਓਸੀ ਸਹਿਤ ਅਨੇਕਾਂ ਮੁੱਦਿਆਂ ਨੂੰ ਲੈ ਕੇ ਬਹੁਤ ਜਲਦ ਡੀਸੀ ਸਾਹਿਬ ਨੂੰ ਮਿਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣ, ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਦੇ ਕੀਤੇ ਜਾ ਰਹੇ ਘਾਣ ਸਬੰਧੀ ਵੱਡਾ ਸੰਘਰਸ਼ ਵਿਡਣ, ਆਦਿ ਮੁੱਦਿਆਂ ਲਈ ਵਿਚਾਰ ਵਿਟਾਂਦਰਾ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਕਿੱਥੋਂ ਸਪਲਾਈ ਹੁੰਦੇ ਨੇ ਹਥਿਆਰ, ਅੰਤਰਰਾਜੀ ਨੈੱਟਵਰਕ ਦਾ ਪਰਦਾਫਾਸ਼ , ਜਾਣੋ ਹਰ ਜਾਣਕਾਰੀ
ਇੰਨਾ ਹੀ ਨਹੀਂ ਇਕੱਠਿਆਂ ਹੋਏ ਆਗੂਆਂ ਨੇ ਕਿਹਾ ਕਿ ਹਾਈ ਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਿਹਨਤੀ ਵਰਕਰਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦੇ ਨਾਲ ਨਵਾਜਿਆ ਜਾਵੇਗਾ। ਇਸ ਮੌਕੇ ਆਪਣੇ ਸੰਬੋਧਨ ਸਮੇਂ ਭੁਪਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਅੱਜ ਦੀ ਇਹ ਮੀਟਿੰਗ ਵਿੱਚ ਹੋਇਆ ਭਰਮਾ ਇਕੱਠ ਦਰਸਾਉਂਦਾ ਹੈ ਕਿ ਅੱਜ ਦੀ ਇਹ ਮੀਟਿੰਗ ਬਹੁਤ ਹੀ ਸਫ਼ਲ ਹੋਈ ਹੈ।
ਇਸ ਮੀਟਿੰਗ ਨੂੰ ਸਫਲ ਬਣਾਉਣ ਲਈ ਉਹਨਾਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਇੱਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਹੋਵੇਗਾ। ਇਸ ਮੌਕੇ ਸ਼ਰਨਜੀਤ ਸਿੰਘ ਢਿੱਲੋ,ਰਣਜੀਤ ਸਿੰਘ ਢਿੱਲੋ, ਸਾਬਕਾ ਮੇਅਰ ਹਰਚਰਨ ਸਿੰਘ ਗੋਲਵੜੀਆ, ਵਿਪਨ ਸੂਦ ਕਾਕਾ, ਗੁਰਮੀਤ ਸਿੰਘ ਕੁਲਾਰ, ਆਰਡੀ ਸ਼ਰਮਾ, ਵਿਜੇ ਦਾਨਵ, ਰਾਣੀ ਧਾਲੀਵਾਲ, ਹਿਤੇਸ਼ ਇੰਦਰ ਸਿੰਘ ਗਰੇਵਾਲ, ਪੰਮਾ ਉਬਰਾਏ।
ਮਨੀਸ਼ ਵਲਕਟ, ਗੁਰਮੀਤ ਬਿੰਦਰਾ, ਡਾਕਟਰ ਵਿਸ਼ਵਨਾਥ ਸੂਦ, ਚਰਨਜੀਤ ਸਿੰਘ ਪੰਨੂ, ਅੰਗਰੇਜ ਸਿੰਘ ਚੋਲਾ, ਬਲਦੇਵ ਸਿੰਘ ਭੱਲਾ, ਮਨਮੋਹਨ ਸਿੰਘ ਮੰਨਾ ,ਮਾਸਟਰ ਰਣਜੀਤ ਸਿੰਘ, ਜਤਿੰਦਰ ਪਾਲ ਸਿੰਘ ਕਮੇਟੀ ਪ੍ਰਧਾਨ ਗੁਰਦੁਆਰਾ ਧੰਨ ਪੋਠੋਹਾਰ, ਬਾਬਾ ਅਜੀਤ ਸਿੰਘ, ਮਨਪ੍ਰੀਤ ਮੰਨਾ, ਡਾਕਟਰ ਅਸ਼ਵਨੀ ਪਾਸੀ, ਸ਼ਵਿੰਦਰ ਪਾਲ ਸਿੰਘ ਰੀਤੂ, ਬਲਵਿੰਦਰ ਸਿੰਘ ਸ਼ੈਂਕੀ, ਕਮਲ ਅਰੋੜਾ, ਸਿਮਰਨ ਸਮਰਾ, ਤੇਜਾ ਸਿੰਘ ਖਾਲਸਾ ਹਾਜ਼ਰ ਸਨ।
ਇਹ ਵੀ ਪੜ੍ਹੋ: Amritsar news: ਅੰਮ੍ਰਿਤਸਰ 'ਚ ਨੌਜਵਾਨ 'ਤੇ ਚਲੀਆਂ ਗੋਲੀਆਂ, ਪਰਿਵਾਰ ਨੇ ਪੁਲਿਸ 'ਤੇ ਕਾਰਵਾਈ ਨਾ ਕਰਨ ਦਾ ਲਾਇਆ ਦੋਸ਼